channel punjabi
Canada International News

ਭਾਈ ਬਲਜੀਤ ਸਿੰਘ ਦਾਦੂਵਾਲ ਚੁਣੇ ਗਏ ਐੱਚ.ਐਸ.ਜੀ. ਪੀ. ਸੀ . ਦੇ ਨਵੇਂ ਪ੍ਰਧਾਨ

ਭਾਈ ਬਲਜੀਤ ਸਿੰਘ ਦਾਦੂਵਾਲ ਅਧਿਕਾਰਿਕ ਤੌਰ ‘ਤੇ ਚੁਣੇ ਗਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

ਇਸ ਤੋਂ ਪਹਿਲਾਂ ਉਹ ਕਾਰਜਕਾਰੀ ਪ੍ਰਧਾਨ ਵਜੋਂ ਸੇਵਾਵਾਂ ਦੇ ਰਹੇ ਸਨ

ਦਾਦੂਵਾਲ ਨੇ ਆਪਣੇ ਵਿਰੋਧੀ ਨੂੰ ਦੋ ਵੋਟਾਂ ਦੇ ਫਰਕ ਨਾਲ ਹਰਾਇਆ

ਪ੍ਰਧਾਨ ਚੁਣੇ ਜਾਣ ਤੋਂ ਬਾਅਦ ਦਾਦੂਵਾਲ ਨੇ ਕਿਹਾ ਗੁਰੂ ਸਾਹਿਬਾਨ ਦੇ ਆਸ਼ੀਰਵਾਦ ਨਾਲ ਹੀ ਮਿਲੀ ਸੇਵਾ

ਅੰਬਾਲਾ : ਲੰਮਾ ਇੰਤਜਾਰ ਹੀ ਸਹੀ, ਆਖ਼ਰਕਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ HSGPC ਦਾ ਆਧਿਕਾਰਿਕ ਤੌਰ ਤੇ ਪ੍ਰਧਾਨ ਚੁਣ ਹੀ ਲਿਆ ਗਿਆ।

ਬਾਦਲ ਪਰਿਵਾਰ ਦੇ ਕੱਟੜ ਵਿਰੋਧੀ ਅਤੇ ਸਿੱਖ ਸਿਆਸਤ ਵਿਚ ਸਰਗਰਮ ਰਹਿਣ ਵਾਲੇ ਸੰਤ ਬਲਜੀਤ ਸਿੰਘ ਦਾਦੂਵਾਲ ਵੀਰਵਾਰ ਨੂੰ ਦੋ ਵੋਟਾਂ ਦੇ ਫ਼ਰਕ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਆਪਣੀਆਂ ਵਿਰੋਧੀ ਜਸਬੀਰ ਸਿੰਘ ਖ਼ਾਲਸਾ ਨੂੰ ਹਰਾਇਆ। ਭਾਵੇਂ ਕਿ ਦਾਦੂਵਾਲ ਹਰਿਆਣੇ ਨਾਲ ਸਬੰਧਿਤ ਹਨ, ਪਰ ਪਿਛਲੇ ਲੰਬੇ ਸਮੇਂ ਤੋਂ ਉਹ ਪੰਜਾਬ ‘ਚ ਪੰਥਕ ਰਾਜਨੀਤੀ ਅਤੇ ਗਰਮ ਖ਼ਿਆਲੀ ਸਫ਼ਾਂ ਵਿਚ ਕਾਫ਼ੀ ਸਰਗਰਮ ਹਨ।

ਜਾਣਕਾਰੀ ਅਨੁਸਾਰ 14 ਜੁਲਾਈ 2014 ਨੂੰ ਹੋਂਦ ਵਿਚ ਆਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਲ 41 ਮੈਂਬਰ ਹਨ, ਜਿਨ੍ਹਾਂ ਵਿਚੋਂ 36 ਮੈਂਬਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ। ਵੀਰਵਾਰ ਨੂੰ ਕੈਥਲ (ਹਰਿਆਣਾ) ਵਿਖੇ ਕੁੱਲ 36 ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿਚੋਂ 19 ਬਲਜੀਤ ਸਿੰਘ ਦਾਦੂਵਾਲ ਨੂੰ ਹੱਕ ਵਿਚ ਅਤੇ 17 ਜਸਬੀਰ ਸਿੰਘ ਖਾਲਸਾ ਨੂੰ ਭੁਗਤੀਆਂ। ਇਸ ਤਰ੍ਹਾਂ ਦੋ ਵੋਟਾਂ ਦੇ ਫ਼ਰਕ ਨਾਲ ਸੰਤ ਦਾਦੂਵਾਲ ਪ੍ਰਧਾਨ ਚੁਣੇ ਗਏ।

ਇਸ ਤੋਂ ਪਹਿਲਾਂ 28 ਜੁਲਾਈ 2014 ਨੂੰ ਕੁਰੂਕਸ਼ੇਤਰ ਦੇ ਕਾਰ ਸੇਵਾ ਗੁਰਦੁਆਰਾ ਸਾਹਿਬ ਵਿਚ ਜਗਦੀਸ਼ ਸਿੰਘ ਝੀਂਡਾ ਸਰਬ ਸੰਮਤੀ ਨਾਲ ਕਮੇਟੀ ਦੇ ਪਹਿਲੇ ਪ੍ਰਧਾਨ ਚੁਣੇ ਗਏ ਸਨ। ਹਰਿਆਣੇ ਵਿਚ 72 ਇਤਿਹਾਸਕ ਗੁਰਦੁਆਰਿਆਂ ‘ਚੋਂ ਪੰਜ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਨੇ ਹਰਿਆਣਾ ਦੀ ਵੱਖਰੀ ਕਮੇਟੀ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੋਈ ਹੈ।

Related News

ਫੈਡਰਲ ਬਜਟ ਤੋਂ ਪਹਿਲਾਂ ਟਰੂਡੋ ਦੀ ਵਿਰੋਧੀ ਧਿਰ ਆਗੂਆਂ ਨਾਲ ਮੁਲਾਕਾਤ

Vivek Sharma

BIG NEWS : UK ਵਾਲਾ ਵਾਇਰਸ ਹੁਣ ਕੈਨੇਡਾ ਦੇ ਸਾਰੇ 10 ਸੂਬਿਆਂ ਵਿੱਚ ਫੈਲਿਆ, ਸਿਹਤ ਮਾਹਿਰਾਂ ਨੇ ਜਤਾਈ ਚਿੰਤਾ, ਲੋਕਾਂ ਨੂੰ ਹਦਾਇਤਾਂ ਮੰਨਣ ਦੀ ਸਲਾਹ

Vivek Sharma

ਕੈਨੇਡਾ ਦੇ MPP ਰਮਨਦੀਪ ਬਰਾੜ ਦੇ ਕਿਸਾਨ ਅੰਦੋਲਨ ‘ਚ ਪਹੁੰਚਣ ‘ਤੇ ਖੜਾ ਹੋਇਆ ਬਖੇੜਾ, ‘ਭਾਰਤੀ ਵੀਜ਼ਾ ਕਾਨੂੰਨਾਂ ਦੀ ਉਲੰਘਣਾ’ ਦੇ ਇਲਜ਼ਾਮ

Vivek Sharma

Leave a Comment