channel punjabi
Canada News North America

ਕੈਨੇਡਾ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਫੈਡਰਲ ਕਾਰਬਨ ਟੈਕਸ ਨੂੰ ਦੱਸਿਆ ਸੰਵਿਧਾਨਕ

ਓਟਾਵਾ : ਕੈਨੇਡਾ ਦੇ ਸੁਪਰੀਮ ਕੋਰਟ ਨੇ ਇੱਕ ਅਹਿਮ ਕੇਸ ਦਾ ਨਿਪਟਾਰਾ ਕਰਦਿਆਂ ਵੱਡਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਦਾ ਮੰਨਣਾ ਹੈ ਕਿ ਫੈਡਰਲ ਕਾਰਬਨ ਪ੍ਰਾਈਸ ਪੂਰੀ ਤਰ੍ਹਾਂ ਸੰਵਿਧਾਨਕ ਹੈ। ਚੀਫ ਜਸਟਿਸ ਰਿਚਰਡ ਵੈਗਨਰ ਨੇ ਲਿਖਤੀ ਫੈਸਲੇ ਵਿੱਚ ਆਖਿਆ ਕਿ ਕਲਾਈਮੇਟ ਚੇਂਜ ਸੱਚਮੁੱਚ ਦਾ ਖਤਰਾ ਹੈ ਤੇ ਉਨ੍ਹਾਂ ਇਹ ਵੀ ਆਖਿਆ ਕਿ ਸਬੂ਼ਤਾਂ ਤੋਂ ਸਿੱਧ ਹੁੰਦਾ ਹੈ ਕਿ ਪ੍ਰਦੂਸ਼ਣ ਉੱਤੇ ਟੈਕਸ ਲਾਉਣਾ ਇਸ ਸਮੱਸਿਆ ਤੋਂ ਬਚਣ ਦਾ ਵਧੀਆ ਹੱਲ ਹੈ। ਉਨ੍ਹਾਂ ਆਖਿਆ ਕਿ ਇਹ ਚੁਣੌਤੀ ਸਿਰਫ ਦੇਸ਼ ਲਈ ਹੀ ਨਹੀਂ ਸਗੋਂ ਦੁਨੀਆ ਲਈ ਵੱਡਾ ਖਤਰਾ ਹੈ। ਦੱਸ ਦਈਏ ਕਿ ਲਿਬਰਲਾਂ ਦੇ ਕਲਾਈਮੇਟ ਚੇਂਜ ਪਲੈਨ ਤਹਿਤ ਸਰਕਾਰ ਦਾ ਅਗਲੇ ਦਹਾਕੇ ਤੱਕ ਕੈਨੇਡਾ ਤੋਂ ਇੱਕ ਤਿਹਾਈ ਰਿਸਾਅ ਨੂੰ ਖਤਮ ਕਰਨ ਦਾ ਟੀਚਾ ਹੈ।

ਚੀਫ ਜਸਟਿਸ ਰਿਚਰਡ ਵੈਗਨਰ ਨੇ ਆਖਿਆ ਕਿ ਕੈਨੇਡਾ ਵੱਲੋਂ ਇਹ ਆਖਿਆ ਜਾਣਾ ਅਤਿਕਥਨੀ ਨਹੀਂ ਹੈ ਕਿ ਇਹ ਮੁੱਦਾ ਕੌਮੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਮਨੁੱਖਤਾ ਦੇ ਭਵਿੱਖ ਨੂੰ ਦਰਪੇਸ਼ ਚੁਣੌਤੀ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

ਉਧਰ ਐਨਵਾਇਰਮੈਂਟ ਮੰਤਰੀ ਜੌਨਾਥਨ ਵਿਲਕਿਨਸਨ ਨੇ ਇੱਕ ਬਿਆਨ ਜਾਰੀ ਕਰਕੇ ਇਸ ਨੂੰ ਅਜਿਹੇ ਕਈ ਮਿਲੀਅਨ ਕੈਨੇਡੀਅਨਾਂ ਦੀ ਜਿੱਤ ਦੱਸਿਆ ਜਿਹੜੇ ਮੰਨਦੇ ਹਨ ਕਿ ਸਾਨੂੰ ਅਜਿਹੇ ਅਰਥਚਾਰੇ ਦਾ ਨਿਰਮਾਣ ਕਰਨਾ ਚਾਹੀਦਾ ਹੈ ਜਿਹੜਾ ਕਲਾਈਮੇਟ ਚੇਂਜ ਨਾਲ ਲੜ ਸਕੇ।
ਇੱਥੇ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ, ਕੀ ਇਸ ਫੈਸਲੇ ਨਾਲ ਕਲਾਈਮੇਟ ਐਕਸ਼ਨ ਨਾਲ ਅਦਾਲਤ ਵਿੱਚ ਜੂਝ ਰਹੇ ਕੰਜ਼ਰਵੇਟਿਵ ਸਿਆਸਤਦਾਨਾਂ ਦੀਆਂ ਕੋਸਿ਼ਸ਼ਾਂ ਖ਼ਤਮ ਹੋ ਜਾਣਗੀਆਂ ਤੇ ਕੀ ਉਹ ਵੀ ਕਲਾਈਮੇਟ ਚੇਂਜ ਨਾਲ ਸੰਘਰਸ਼ ਕਰ ਰਹੇ ਕੈਨੇਡੀਅਨਾਂ ਦਾ ਸਾਥ ਦੇਣਗੇ।

Related News

ਭਾਰਤੀਆਂ ਲਈ ਖੁਸ਼ਖਬਰੀ : ਅਮਰੀਕਾ ‘ਚ H-1B ਵੀਜ਼ਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 9 ਮਾਰਚ ਤੋਂ ਹੋਵੇਗੀ ਸ਼ੁਰੂ

Vivek Sharma

BREAKING NEWS : ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਰਿਹਾਇਸ਼ ਦੇ ਬਾਹਰ ਇਕ ਵਿਅਕਤੀ ਨੂੰ ਬੰਦੂਕ ਸਮੇਤ ਕੀਤਾ ਗਿਆ ਗ੍ਰਿਫ਼ਤਾਰ, ਚੌਕਸੀ ਵਧਾਈ ਗਈ

Vivek Sharma

BIG NEWS : ਓਂਟਾਰੀਓ ਸਰਕਾਰ ਵਲੋਂ ਨਵੀਂਆਂ ਪਾਬੰਦੀਆਂ ਦਾ ਐਲਾਨ : ਸਰਹੱਦਾਂ ਸੀਲ,ਮੈਨੀਟੋਬਾ ਅਤੇ ਕਿਊਬਿਕ ਦੀਆਂ ਸਰਹੱਦਾਂ ‘ਤੇ ਸਥਾਪਤ ਹੋਣਗੇ ‘ਚੈੱਕ ਪੁਆਇੰਟ’, ਪੁਲਿਸ ਨੂੰ ‘ਜ਼ਿਆਦਾ ਪਾਵਰ’

Vivek Sharma

Leave a Comment