channel punjabi
International News

ਪਾਕਿਸਤਾਨ ਨੂੰ ਜੰਮੂ-ਕਸ਼ਮੀਰ ਵਿੱਚ ਬਣ ਰਹੇ ਪਣਬਿਜਲੀ ਪ੍ਰਾਜੈਕਟਾਂ ਦੇ ਡਿਜ਼ਾਈਨ ’ਤੇ ਇਤਰਾਜ਼

ਨਵੀਂ ਦਿੱਲੀ: ਕਰੀਬ ਦੋ ਸਾਲਾਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਪਾਕਿਸਤਾਨ ਦੇ ਇਤਰਾਜ਼ ਜ਼ਾਹਰ ਕਰਨ ਵਿਚਾਲੇ ਖਤਮ ਹੋ ਗਈ। ਸਿੰਧੂ ਜਲ ਸੰਧੀ ਤਹਿਤ ਭਾਰਤ ਤੇ ਪਾਕਿਸਤਾਨ ਦੇ ਸਿੰਧੂ ਕਮਿਸ਼ਨਰਾਂ ਦੀ ਦੋ ਰੋਜ਼ਾ ਸਾਲਾਨਾ ਮੀਟਿੰਗ ਬੁੱਧਵਾਰ ਨੂੰ ਸਮਾਪਤ ਹੋ ਗਈ। ਮੀਟਿੰਗ ਦੌਰਾਨ ਪਾਕਿਸਤਾਨ ਨੇ ਜੰਮੂ ਤੇ ਕਸ਼ਮੀਰ ਵਿੱਚ ਪਾਕਲ ਡਲ ਤੇ ਹੇਠਲੇ ਕਲਨਈ ਪਣਬਿਜਲੀ ਪ੍ਰਾਜੈਕਟਾਂ ਦੇ ਡਿਜ਼ਾਈਨ ’ਤੇ ਇਤਰਾਜ਼ ਜਤਾਇਆ ਤੇ ਲੱਦਾਖ ’ਚ ਚੱਲ ਰਹੇ ਪਣਬਿਜਲੀ ਪ੍ਰਾਜੈਕਟਾਂ ਬਾਰੇ ਵਧੇਰੇ ਜਾਣਕਾਰੀ ਮੰਗੀ। ਉਧਰ ਭਾਰਤ ਨੇ ਆਪਣਾ ਪੱਖ ਰੱਖਦਿਆਂ ਇਨ੍ਹਾਂ ਡਿਜ਼ਾਈਨਾਂ ਨੂੰ ਨਿਆਂਸੰਗਤ ਕਰਾਰ ਦਿੱਤਾ। ਚਨਾਬ ਦਰਿਆ ’ਚੋਂ ਨਿਕਲਦੀ ਮਰੂਸੁਦਰ ਨਦੀ ’ਤੇ ਬਣਿਆ 1000 ਮੈਗਾਵਾਟ ਦੀ ਸਮਰੱਥਾ ਵਾਲਾ ‘ਪਾਕਲ ਡਲ ਪਣਬਿਜਲੀ ਪ੍ਰਾਜੈਕਟ’ ਜੰਮੂ ਤੇ ਕਸ਼ਮੀਰ ਜ਼ਿਲ੍ਹੇ ਦੇ ਕਿਸ਼ਤਵਾੜ ’ਚ ਪੈਂਦਾ ਹੈ। ਹੇਠਲਾ ਕਲਨਾਈ ਪ੍ਰਾਜੈਕਟ ਕਿਸ਼ਤਵਾੜ ਤੇ ਡੋਡਾ ਜ਼ਿਲ੍ਹਿਆਂ ’ਚ ਲਾਉਣ ਦੀ ਤਜਵੀਜ਼ ਹੈ।

ਸਥਾਈ ਸਿੰਧੂ ਜਲ ਕਮਿਸ਼ਨ ਦੀ ਇਹ ਸਾਲਾਨਾ ਬੈਠਕ ਦੋ ਸਾਲਾਂ ਬਾਅਦ ਕੀਤੀ ਗਈ ਹੈ। ਬੈਠਕ ਵਿਚ ਸ਼ਾਮਲ ਹੋਏ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਪੀ.ਕੇ. ਸਕਸੈਨਾ ਨੇ ਕੀਤੀ ਜਦੋਂਕਿ ਇਸ ਵਿਚ ਕੇਂਦਰੀ ਜਲ ਕਮਿਸ਼ਨ, ਕੇਂਦਰੀ ਬਿਜਲੀ ਅਥਾਰਟੀ ਅਤੇ ਰਾਸ਼ਟਰੀ ਪਣਬਿਜਲੀ ਊਰਜਾ ਨਿਗਮ ਦੇ ਸਲਾਹਕਾਰ ਵੀ ਸ਼ਾਮਲ ਸਨ। ਪਾਕਿਸਤਾਨੀ ਵਫ਼ਦ ਦੀ ਅਗਵਾਈ ਸਿੰਧੂ ਕਮਿਸ਼ਨ (ਪਾਕਿਸਤਾਨ) ਦੇ ਕਮਿਸ਼ਨਰ ਸੱਯਦ ਮੁਹੰਮਦ ਮੇਹਰ ਅਲੀ ਸ਼ਾਹ ਨੇ ਕੀਤੀ। ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਰੁਤਬਾ ਅਗਸਤ 2019 ਵਿੱਚ ਮਨਸੂਖ ਕੀਤੇ ਜਾਣ ਮਗਰੋਂ ਦੋਵਾਂ ਮੁਲਕਾਂ ਦੇ ਕਮਿਸ਼ਨਰਾਂ ਦੀ ਇਹ ਪਲੇਠੀ ਮੀਟਿੰਗ ਸੀ ।

Related News

Modi’s hoardings in Canada:ਗ੍ਰੇਟਰ ਟੋਰਾਂਟੋ, ਕੈਨੇਡਾ ਦੀਆਂ ਸੜਕਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੋਰਡਿੰਗਜ਼ ਆਏ ਨਜ਼ਰ,ਕੋਵਿਡ 19 ਵੈਕਸੀਨ ਲਈ ਕੀਤਾ ਗਿਆ ਧੰਨਵਾਦ

Rajneet Kaur

ਕਿਸਾਨਾਂ ਦੇ ਸਹਿਯੋਗ ‘ਚ ਕੈਨੇਡਾ ਦੀ ਵਰਲਡ ਫਾਈਨੈਂਸ਼ੀਅਲ ਗਰੁੱਪ ਨਾਂ ਦੀ ਸੰਸਥਾ ਵੱਡਾ ਸਹਿਯੋਗ ਦੇਣ ਲਈ ਆਈ ਅੱਗੇ

Rajneet Kaur

ਬੀ.ਸੀ. ‘ਚ ਮੰਗਲਵਾਰ ਨੂੰ ਕੋਵੀਡ -19 ਦੇ ਚਾਰ ਦਿਨਾਂ ਵਿੱਚ 549 ਨਵੇਂ ਕੇਸਾਂ ਅਤੇ ਪੰਜ ਮੌਤਾਂ ਦੀ ਪੁਸ਼ਟੀ

Rajneet Kaur

Leave a Comment