channel punjabi
Canada News North America

ਕੈਨੇਡਾ ‘ਚ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ, ਅੱਗੇ ਕੀਮਤਾਂ ‘ਚ ਹੋਰ ਵੀ ਵਾਧਾ ਹੋਣ ਦੀ ਸੰਭਾਵਨਾ

ਟੋਰਾਂਟੋ : ਕੈਨੇਡਾ ਵਿੱਚ ਗੈਸ ਕੀਮਤਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ । ਪਿਛਲੀ ਬਸੰਤ ਵਿੱਚ ਕੀਮਤਾਂ ਕਾਫੀ ਡਿੱਗਣ ਤੋਂ ਬਾਅਦ ਹੁਣ ਗੈਸੋਲੀਨ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਇਸ ਸਮੇਂ ਗੈਸ ਦੀਆਂ ਕੀਮਤਾਂ ਮਹਾਂਮਾਰੀ ਤੋਂ ਪਹਿਲਾਂ ਵਾਲੇ ਪੱਧਰ ਉੱਤੇ ਪਹੁੰਚ ਰਹੀਆਂ ਹਨ। ਹੁਣ ਗਰਮੀਆਂ ਵਿੱਚ ਜਦੋਂ ਡਰਾਈਵਿੰਗ ਦਾ ਸੀਜ਼ਨ ਸ਼ੁਰੂ ਹੋਵੇਗਾ ਤੇ ਅਰਥਚਾਰਾ ਵੀ ਮੁੜ ਲੀਹ ਉੱਤੇ ਆਉਣ ਲੱਗੇਗਾ ਤਾਂ ਅਜਿਹੇ ਵਿੱਚ ਗੈਸ ਦੀਆਂ ਕੀਮਤਾਂ ਤੋਂ ਕੁੱਝ ਸਮੇਂ ਲਈ ਮਿਲੀ ਆਰਜ਼ੀ ਰਾਹਤ ਵੀ ਮੁੱਕ ਸਕਦੀ ਹੈ। ਇਹ ਖੁਲਾਸਾ ਇੱਕ ਵਿਸ਼ਲੇਸ਼ਕ ਵੱਲੋਂ ਕੀਤਾ ਗਿਆ ਹੈ।

ਯੂਰਪ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਮੁੜ ਹੋ ਰਹੇ ਵਾਧੇ ਕਾਰਨ ਪਿਛਲੇ ਹਫ਼ਤੇ ਗੈਸ ਦੀਆਂ ਕੀਮਤਾਂ ਥੋੜ੍ਹੀਆਂ ਜਿਹੀਆਂ ਘੱਟ ਰਹੀਆਂ। ਪਰ 2021 ਦੇ ਸ਼ੁਰੂ ਹੋਣ ਤੋਂ ਲੈ ਕੇ ਤੇਲ ਦੀਆਂ ਕੀਮਤਾਂ ਵਿੱਚ ਹੌਲੀ ਹੌਲੀ ਹੀ ਸਹੀ ਪਰ ਇਜ਼ਾਫਾ ਹੋ ਰਿਹਾ ਹੈ। ਇਨ੍ਹਾਂ ਕੀਮਤਾਂ ਉੱਤੇ ਨਜ਼ਰ ਰੱਖਣ ਵਾਲੇ GasBuddy ਅਨੁਸਾਰ ਪਿਛਲੇ ਸਾਲ ਅਪਰੈਲ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਵਿੱਚ 60 ਫੀਸਦੀ ਵਾਧਾ ਦਰਜ ਕੀਤਾ ਜਾ ਚੁੱਕਿਆ ਹੈ। ਕੈਨੇਡਾ ਭਰ ਵਿੱਚ ਗੈਸ ਦੀ ਔਸਤ ਕੀਮਤ ਸੋਮਵਾਰ ਨੂੰ 1·24 ਡਾਲਰ ਪ੍ਰਤੀ ਲੀਟਰ ਰਹੀ। GasBuddy ਲਈ ਪੈਟਰੋਲੀਅਮ ਵਿਸ਼ਲੇਸ਼ਕ ਪੈਟ੍ਰਿਕ ਡੀ ਹਾਨ ਨੇ ਆਖਿਆ ਕਿ ਗੈਸ ਦੀਆਂ ਕੀਮਤਾਂ ਵਿੱਚ ਗਿਰਾਵਟ ਥੋੜ੍ਹੇ ਸਮੇਂ ਲਈ ਸੀ ਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਵਿੱਚ ਤੇਜ਼ੀ ਵੇਖਣ ਨੂੰ ਮਿਲੇਗੀ।

ਇੱਥੇ ਦੱਸਣਾ ਬਣਦਾ ਹੈ ਕਿ ਪ੍ਰੋਵਿੰਸ ਤੇ ਰੀਜਨ ਦੇ ਹਿਸਾਬ ਨਾਲ ਗੈਸ ਦੀਆਂ ਕੀਮਤਾਂ ਵਿੱਚ ਫਰਕ ਹੁੰਦਾ ਹੈ। ਪਰ ਇਸ ਸਮੇਂ ਸਾਰੇ ਕੈਨੇਡਾ ਵਿੱਚ ਹੀ ਕੀਮਤਾਂ ਹੌਲੀ ਹੌਲੀ ਵੱਧ ਰਹੀਆਂ ਹਨ। ਵਿਸ਼ਲੇਸ਼ਕ ਹਾਨ ਨੇ ਆਖਿਆ ਕਿ ਗੈਸ ਦੀਆਂ ਕੀਮਤਾਂ ਵਿੱਚ ਇਜਾਫਾ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਹੋ ਰਿਹਾ ਹੈ ਤੇ ਮੰਗ ਵਧਣ ਨਾਲ ਵੀ ਇਨ੍ਹਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ।

Related News

ਭਾਰਤ ਨੇ ਸਿਧਾਂਤਕ ਤੌਰ ‘ਤੇ ਫਰਵਰੀ ‘ਚ ਕੈਨੇਡਾ ਲਈ ਕੋਵਿਸ਼ਿਲਡ ਟੀਕੇ ਦੀਆਂ 25 ਲੱਖ ਖੁਰਾਕਾਂ ਦੀ ਸਪਲਾਈ ਨੂੰ ਦਿੱਤੀ ਪ੍ਰਵਾਨਗੀ

Rajneet Kaur

ਬੀ.ਸੀ. ‘ਚ ਇਕ ਮੌਤ ਅਤੇ 89 ਨਵੇਂ ਕੋਵੀਡ -19 ਮਾਮਲਿਆਂ ਦੀ ਪੁਸ਼ਟੀ: ਡਾ.ਬੋਨੀ ਹੈਨਰੀ

Rajneet Kaur

BIG NEWS : ਸੁਪਰੀਮ ਕੋਰਟ ਨੇ ਕੇਂਦਰ ਨੂੰ ਪਾਈ ਸਖ਼ਤ ਝਾੜ: ਖੇਤੀ ਕਾਨੂੰਨਾਂ ‘ਤੇ ਰੋਕ ਲਗਾਓ ਨਹੀਂ ਤਾਂ ਅਸੀਂ ਲਗਾ ਦਿਆਂਗੇ : ਸੁਪਰੀਮ ਕੋਰਟ

Vivek Sharma

Leave a Comment