channel punjabi
Canada News North America

ਓਂਂਟਾਰੀਓ ਦੇ ਰੈਸਟੋਰੈਂਟ ਵਰਕਰਜ਼ ਦੀ ਵੈਕਸੀਨੇਸ਼ਨ ਹੋਵੇਗੀ ਦੂਜੇ ਪੜਾਅ ਵਿੱਚ

ਟੋਰਾਂਟੋ : ਓਂਟਾਰੀਓ ਦੇ ਸਿਹਤ ਅਧਿਕਾਰੀਆਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਪ੍ਰੋਵਿੰਸ ਦੇ ਕੋਵਿਡ-19 ਸਬੰਧੀ ਦੂਜੇ ਫੇਜ਼ ਵਿੱਚ ਰੈਸਟੋਰੈਂਟ ਵਰਕਰਜ਼ ਦਾ ਟੀਕਾਕਰਣ ਹੋਵੇਗਾ। ਇਸ ਤੋਂ ਪਹਿਲਾਂ ਅਜਿਹਾ ਕੋਈ ਪ੍ਰਬੰਧ ਨਹੀਂ ਸੀ ਰੱਖਿਆ ਗਿਆ। ਪਹਿਲਾਂ ਓਂਟਾਰੀਓ ਦੇ ਵੈਕਸੀਨ ਵੰਡ ਯੋਜਨਾ ਵਿੱਚ ਫੂਡ ਤੇ ਬੈਵਰੇਜ ਇੰਡਸਟਰੀ ਦੇ ਮੈਂਬਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਤੇ ਸਰਕਾਰ ਇਸ ਦਾ ਖੁਲਾਸਾ ਵੀ ਨਹੀਂ ਸੀ ਕਰ ਰਹੀ ਕਿ ਇਨ੍ਹਾਂ ਮੈਂਬਰਾਂ ਦਾ ਟੀਕਾਕਰਣ ਕਦੋਂ ਕੀਤਾ ਜਾਵੇਗਾ। ਪਰ ਇਨ੍ਹਾਂ ਵਰਕਰਜ਼ ਦੀ ਪੈਰਵੀ ਕਰਨ ਵਾਲਿਆਂ ਵੱਲੋਂ ਵਾਰੀ ਵਾਰੀ ਦਬਾਅ ਪਾਏ ਜਾਣ ਉੱਤੇ ਆਖਿਰਕਾਰ ਸਰਕਾਰ ਵੱਲੋਂ ਉਨ੍ਹਾਂ ਲੋਕਾਂ ਦੀ ਲਿਸਟ ਜਾਰੀ ਕੀਤੀ ਗਈ ਜਿਨ੍ਹਾਂ ਨੂੰ ਇਸ ਸ਼ੌਟ/ਵੈਕਸੀਨ ਲਈ ਪਹਿਲ ਦੇ ਆਧਾਰ ਉੱਤੇ ਟੀਕੇ ਲਾਏ ਜਾਣਗੇ। ਓਂਟਾਰੀਓ ਵਿਚ ਵੈਕਸੀਨੇਸ਼ਨ ਦਾ ਦੂਜਾ ਪੜਾਅ ਅਪ੍ਰੈਲ ਮਹੀਨੇ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਸਰਕਾਰ ਵੱਲੋਂ 5 ਮਾਰਚ ਨੂੰ ਜਾਰੀ ਕੀਤੀ ਆਪਣੇ ਫੇਜ਼ 2 ਦੀ ਤਰਜੀਹੀ ਲਿਸਟ ਦੀ ਵੰਡ ਦੋ ਤਰਜੀਹੀ ਗਰੁੱਪਜ਼ ਵਜੋਂ ਕੀਤੀ ਗਈ ਹੈ। ਪਹਿਲੀ ਲਿਸਟ ਵਿੱਚ ਅਧਿਆਪਕ, ਚਾਈਲਡ ਕੇਅਰ ਵਰਕਰਜ਼, ਫੂਡ ਉਤਪਾਦਨ ਜਾਂ ਖੇਤੀਬਾੜੀ ਨਾਲ ਜੁੜੇ ਵਰਕਰਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਦੂਜੀ ਲਿਸਟ ਵਿੱਚ ਹਾਈ ਰਿਸਕ ਤੇ ਰੀਟੇਲ ਵਰਕਰਜ਼-ਜਿਵੇਂ ਗਰੌਸਰੀ ਸਟੋਰ ਤੇ ਫਾਰਮੇਸੀਜ਼ ਵਿੱਚ ਕੰਮ ਕਰਨ ਵਾਲੇ ਵਰਕਰਜ਼ ਦੇ ਨਾਲ ਨਾਲ ਫਾਇਨਾਂਸ਼ੀਅਲ ਸੇਵਾਵਾਂ ਨਾਲ ਸਬੰਧਤ ਲੋਅਰ ਰਿਸਕ ਵਰਕਰਜ਼ ਨੂੰ ਸ਼ਾਮਲ ਕੀਤਾ ਗਿਆ ਹੈ।

ਪਹਿਲਾਂ ਪ੍ਰਾਪਤ ਜਾਣਕਾਰੀ ਅਨੁਸਾਰ ਫੂਡ ਤੇ ਬੈਵਰੇਜਿਜ਼ ਇੰਡਸਟਰੀ ਦੇ ਵਰਕਰਜ਼ ਨੂੰ ਇਸ ਫੇਜ਼-2 ਵਿੱਚ ਕੋਈ ਥਾਂ ਨਹੀਂ ਸੀ ਦਿੱਤੀ ਗਈ ਪਰ ਸੋਮਵਾਰ ਨੂੰ ਤਿੰਨ ਸਰਕਾਰੀ ਅਧਿਕਾਰੀਆਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਨ੍ਹਾਂ ਵਰਕਰਜ਼ ਨੂੰ ਵੀ ਇਸੇ ਫੇਜ਼ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਸਿਹਤ ਮੰਤਰਾਲੇ, ਪ੍ਰੀਮੀਅਰ ਦੇ ਆਫਿਸ ਤੇ ਪ੍ਰੋਵਿੰਸ ਦੇ ਸਾਲੀਸਿਟਰ ਜਨਰਲ ਵੱਲੋਂ ਕੀਤੀ ਗਈ। ਇਸ ਦੇ ਨਾਲ ਹੀ ਰੈਸਟੋਰੈਂਟ ਵਰਕਰਜ਼ ਲਈ ਟੀਕਾਕਰਣ ਦਾ ਰਾਹ ਵੀ ਪੱਧਰਾ ਹੋ ਗਿਆ ਹੈ।

Related News

ਟੋਰਾਂਟੋ: ਪੁਲਿਸ ਸਰਵਿਸਿਜ਼ ਬੋਰਡ ਵੱਲੋਂ ਸਿਟੀ ਦੇ ਅਧਿਕਾਰੀਆਂ ਲਈ 2,350 ਬਾਡੀ ਕੈਮਰੇ ਖਰੀਦਣ ਦੀ ਦਿੱਤੀ ਮਨਜ਼ੂਰੀ

Rajneet Kaur

ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਦੋ ਪੰਜਾਬੀ ਨੌਜਵਾਨ ਪੁਲਿਸ ਨੇ ਕੀਤੇ ਗ੍ਰਿਫਤਾਰ

Vivek Sharma

ਭਾਰਤੀ ਪੈਨਸ਼ਨਰਜ਼ ਲਈ ਲਾਈਫ਼ ਸਰਟੀਫ਼ਿਕੇਟ 1 ਅਕਤੂਬਰ ਤੋਂ 31 ਦਸੰਬਰ ਤੱਕ ਹੋਣਗੇ ਜਾਰੀ

Vivek Sharma

Leave a Comment