channel punjabi
Canada KISAN ANDOLAN News North America

ਕੈਨੇਡਾ ਵਿਖੇ ਨੌਜਵਾਨਾਂ ਨੇ ਕਿਸਾਨਾਂ ਦੀ ਹਮਾਇਤ ਵਿੱਚ ਸ਼ੁਰੂ ਕੀਤੀ ਵੱਖਰੀ ਮੁੰਹਿਮ

ਬਰੈਂਪਟਨ: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਜਾਰੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੋਂ ਬਾਅਦ ਕਿਸਾਨੀ ਅੰਦੋਲਨ ਚੋਣਾਂ ਵਾਲੇ ਸੂਬਿਆਂ ਤੱਕ ਪਹੁੰਚ ਗਿਆ ਹੈ। ਕਿਸਾਨ ਜਥੇਬੰਦੀਆਂ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੜੀਆਂ ਹੋਈਆਂ ਹਨ। ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋਂ ਵੀ ਲਗਾਤਾਰ ਪੂਰਾ ਸਮਰਥਨ ਮਿਲ ਰਿਹਾ ਹੈ। ਇਨ੍ਹਾਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਿਸ ਨਹੀਂ ਲਏ ਜਾਂਦੇ ਉਹ ਉਦੋਂ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸੇ ਵਿਚਾਲੇ ਕੈਨੇਡਾ ਦੇ ਬਰੈਂਪਟਨ ਵਿੱਚ ਨੌਜਵਾਨਾਂ ਵੱਲੋਂ ਵੱਖਰੇ ਢੰਗ ਨਾਲ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਗਈ।

ਦਰਅਸਲ, ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਬਰੈਂਪਟਨ ਵਿਖੇ ਨੌਜਵਾਨਾਂ ਵੱਲੋਂ ਸ਼ਹਿਰ ਦੀ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ । ਇਨ੍ਹਾਂ ਨੌਜਵਾਨਾਂ ਵੱਲੋਂ ਬਰੈਂਪਟਨ ਦੇ ਵੱਖ-ਵੱਖ ਹਿੱਸਿਆਂ ਵਿੱਚ ਸਫਾਈ ਮਾਰਚ ਕੱਢੇ ਗਏ। ਜਿਸ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਫ਼ਾਈ ਕਰ ਕੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ।

ਦੱਸ ਦੇਈਏ ਕਿ ਨੌਜਵਾਨਾਂ ਵੱਲੋਂ ਚਲਾਈ ਗਈ ਇਸ ਸਫ਼ਾਈ ਮੁਹਿੰਮ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀ ਅਤੇ ਲੋਕਲ ਕੈਨੇਡੀਅਨ ਨੌਜਵਾਨ ਸ਼ਾਮਿਲ ਸਨ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਵੱਲੋਂ ਇਹ ਸਫਾਈ ਮਾਰਚ ਬਰੈਂਪਟਨ ਗੇਟਵੇ ਟਰਮੀਨਲ, ਵਿਲੀਅਮਜ਼ ਤੋਂ ਬਰੈਂਪਟਨ ਗੇਟਵੇ ਟਰਮੀਨਲ, ਓਂਟਾਰੀਉ ਤੋਂ ਬਰੈਂਪਟਨ ਗੇਟਵੇ ਟਰਮੀਨਲ ਅਤੇ ਮੈਕਲਾਗਿਨ ਤੋਂ ਬਰੈਂਪਟਨ ਗੇਟਵੇ ਟਰਮੀਨਲ ਤੱਕ ਕੱਢਿਆ ਗਿਆ ।
ਇਸ ਦੌਰਾਨ ਨੌਜਵਾਨਾਂ ਨੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਨਾ ਸਿਰਫ਼ ਸਫ਼ਾਈ ਕੀਤੀ ਸਗੋਂ ਕਿਸਾਨੀ ਅੰਦੋਲਨ ਲਈ ਹਮਾਇਤ ਵੀ ਮੰਗੀ। ਇਸ ਦੌਰਾਨ ਇਨ੍ਹਾਂ ਨੌਜਵਾਨਾਂ ਦੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਿਖੇ ਗਏ ਸਨ । ਸਫ਼ਾਈ ਮੁਹਿੰਮ ਵਿੱਚ ਸ਼ਾਮਲ ਇਹਨਾਂ ਨੌਜਵਾਨਾਂ ਨੇ ਕਿਹਾ ਕਿ ਉਹ ਆਪਣੇ ਢੰਗ ਨਾਲ ਭਾਰਤ ਦੇ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ , ਜਿੰਨੀ ਦੇਰ ਕਿਸਾਨੀ ਅੰਦੋਲਨ ਚੱਲੇਗਾ ਉਹ ਆਪਣੇ ਤਰੀਕੇ ਨਾਲ ਕਿਸਾਨਾਂ ਨੂੰ ਸਮਰਥਨ ਦੇਣਗੇ।

ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਵੱਸਦੇ ਭਾਰਤੀ ਲੋਕਾਂ ਵੱਲੋਂ ਕਿਸਾਨਾਂ ਦੀ ਹਮਾਇਤ ਵਿੱਚ ਆਪੋ-ਆਪਣੇ ਢੰਗ ਨਾਲ ਮੁਜ਼ਾਹਰੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨੀ ਅੰਦੋਲਨ ਕਰੀਬ ਚਾਰ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ।

Related News

ਕੈਨੇਡਾ ਵਾਲਿ਼ਆਂ ਲਈ ਖ਼ਤਰੇ ਦੀ ਘੰਟੀ!ਅਮਰੀਕਨ ਲੋਕ ਪਹੁੰਚੇ ਕੈਨੇਡਾ!

team punjabi

ਬ੍ਰਿਟਿਸ਼ ਕੋਲੰਬੀਆ ‘ਚ ਕੋਵਿਡ-19 ਦੇ 21 ਹੋਰ ਨਵੇਂ ਕੇਸਾਂ ਦੀ ਪੁਸ਼ਟੀ : ਡਾ.ਬੋਨੀ ਹੈਨਰੀ

Rajneet Kaur

ਬੀ.ਸੀ:ਸ਼ੁੱਕਰਵਾਰ ਸ਼ਾਮ ਇੱਕ ਜਾਪਾਨੀ ਰੈਸਟੋਰੈਂਟ ‘ਚ ਹੋਈ ਗੋਲੀਬਾਰੀ,ਦੋ ਪੀੜਿਤਾਂ ਨੂੰ ਲਿਜਾਇਆ ਗਿਆ ਹਸਪਤਾਲ

Rajneet Kaur

Leave a Comment