channel punjabi
International News USA

ਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ‘ਚ ਆਈ ਕਮੀ,ਪਾੜ੍ਹਿਆਂ ‘ਚੋਂ 47 ਫ਼ੀਸਦੀ ਭਾਰਤੀ ਤੇ ਚੀਨੀ

ਵਾਸ਼ਿੰਗਟਨ: ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਅਮਰੀਕਾ ਵਿਚ ਸਾਲ 2020 ਦੌਰਾਨ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਦਰਜ ਕੀਤੀ ਗਈ । ਸਿੱਖਿਆ ਪ੍ਰਾਪਤ ਕਰਨ ਲਈ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿੱਚੋਂ 47 ਫ਼ੀਸਦੀ ਪਾੜ੍ਹੇ ਕੇਵਲ ਭਾਰਤ ਅਅਤੇ ਚੀਨ ਤੋਂ ਸਨ। ਇਕ ਤਾਜ਼ਾ ਸਰਕਾਰੀ ਅੰਕੜੇ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਨਾਲ ਹੀ ਇਸ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਕਾਰਨ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿਚ ਕਾਫ਼ੀ ਕਮੀ ਆਈ ਹੈ। ਅਮਰੀਕੀ ਇਮੀਗ੍ਰੇਸ਼ਨ ਤੇ ਸੀਮਾ ਪਰਿਵਰਤਨ (ਆਈਸੀਈ) ਦਾ ਹਿੱਸਾ ‘ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਪ੍ਰੋਗਰਾਮ (ਐੱਸਈਵੀਪੀ) ਵੱਲੋਂ ਜ਼ਾਰੀ ਸਾਲਾਨਾ ਰਿਪੋਰਟ ਅਨੁਸਾਰ ਸਾਲ 2020 ‘ਚ ਐੱਫ-1 ਅਤੇ ਐੱਮ-1 ਵਿਦਿਆਰਥੀਆਂ ਦੇ ਐੱਸਈਵੀਆਈਐੱਸ (SEVIS) ਵਿਚ ਇਕ ਕਰੋੜ 25 ਲੱਖ ਸਰਗਰਮ ਰਿਕਾਰਡ ਹਨ ਜੋ ਸਾਲ 2019 ਦੇ ਮੁਕਾਬਲੇ 17.86 ਫ਼ੀਸਦੀ ਘੱਟ ਹੈ।

ਐੱਫ-1 ਵੀਜ਼ਾ ਅਮਰੀਕਾ ਦੇ ਕਾਲਜ ਅਤੇ ਯੂਨੀਵਰਸਿਟੀ ਵਿਚ ਅਕਾਦਮਿਕ ਪ੍ਰੋਗਰਾਮ ਵਿਚ ਜਾਂ ਅੰਗਰੇਜ਼ੀ ਭਾਸ਼ਾ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ ਜਦਕਿ ਐੱਮ-1 ਵੀਜ਼ਾ ਵੋਕੇਸ਼ਨਲ ਅਤੇ ਤਕਨੀਕੀ ਸਕੂਲਾਂ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਰਾਖਵਾਂ ਹੁੰਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2019 ਦੇ ਮੁਕਾਬਲੇ 2020 ਵਿਚ ਅਮਰੀਕੀ ਸਕੂਲਾਂ ਵਿਚ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਵਿਚ 72 ਫ਼ੀਸਦੀ ਦੀ ਕਮੀ ਆਈ ਹੈ।
ਐੱਸਈਵੀਆਈਐੱਸ SEVIS ਦੇ ਮੁਤਾਬਕ
ਚੀਨ ਤੋਂ 3,82,561,
ਭਾਰਤ ਤੋਂ 2,07,460,
ਦੱਖਣੀ ਕੋਰੀਆ ਤੋਂ 68,217,
ਸਾਊਦੀ ਅਰਬ ਤੋਂ 38,039,
ਕੈਨੇਡਾ ਤੋਂ 35,508 ਅਤੇ
ਬ੍ਰਾਜ਼ੀਲ ਤੋਂ 34,892 ਵਿਦਿਆਰਥੀ ਆਏ।

ਸਾਲ 2020 ਵਿਚ ਐੱਸਈਵੀਆਈਐੱਸ ਦੇ ਸਾਰੇ ਸਰਗਰਮ ਰਿਕਾਰਡ ਦਾ 47 ਫ਼ੀਸਦੀ ਯਾਨੀ 5,90,021 ਵਿਦਿਆਰਥੀਆਂ ਵਿੱਚੋਂ ਚੀਨ ਦੇ 3,82,561 ਜਦਕਿ ਭਾਰਤ ਦੇ 2,07,460 ਵਿਦਿਆਰਥੀ ਸਨ। ਸਾਲ 2019 ਵਿਚ ਇਹ ਗਿਣਤੀ 48 ਫ਼ੀਸਦੀ ਸੀ।

Related News

ਭਾਰਤ ਵਿੱਚ ਕੋਰੋਨਾ ਦਾ ਕਹਿਰ ਜਾਰੀ, ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ਦੀ ਮਦਦ ਲਈ ਰਾਸ਼ਟਰਪਤੀ Biden ਨੂੰ ਕੀਤੀ ਅਪੀਲ

Vivek Sharma

ਮਾਸਕ ਪਹਿਨਣ ਨੂੰ ਲੈ ਕੇ ਹੁਣ ਐਡਮਿੰਟਨ ਪ੍ਰਸ਼ਾਸ਼ਨ ਨੇ ਲਿਆ ਵੱਡਾ ਫੈਸਲਾ

Vivek Sharma

B.C: ਕੁਦਰਤੀ ਗੈਸ ਦੇ ਬਿੱਲਾਂ ‘ਚ ਪਹਿਲੀ ਜਨਵਰੀ ਤੋਂ ਹੋਵੇਗਾ ਵਾਧਾ

Rajneet Kaur

Leave a Comment