channel punjabi
Canada International News North America

ਜਾਰਜ ਫਲਾਇਡ ਦੇ ਪਰਿਵਾਰ ਨੇ ਇਨਸਾਫ਼ ਲਈ ਅਦਾਲਤ ਦਾ ਲਿਆ ਸਹਾਰਾ, 4 ਮੁਲਾਜ਼ਮਾਂ ਤੇ ਲਾਇਆ ਮੌਤ ਦਾ ਦੋਸ਼

ਵਾਸ਼ਿੰਗਟਨ: 25 ਮਈ ਨੂੰ ਅਮਰੀਕਾ ਦੇ ਮਿਨਿਆਪੋਲਿਸਸ ‘ਚ ਗੈਰ-ਗੋਰੇ ਨਾਗਰਿਕ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ‘ਚ ਮੌਤ ਹੋ ਗਈ ਸੀ। ਜਿਸ ‘ਚ ਪੁਲਿਸ ਅਧਿਕਾਰੀਆਂ ਨੇ ਜਾਰਜ ਫਲਾਇਡ ਦੀ ਗਰਦਨ ਨੂੰ ਆਪਣੇ ਗੋਢੇ ਨਾਲ ਦਬਾਇਆ ਸੀ। ਜਿਸ ਦੌਰਾਨ ਫਲਾਇਡ ਦੀ ਮੌਤ ਹੋ ਗਈ ਸੀ।

ਪੁਲਿਸ ਹਿਰਾਸਤ ‘ਚ ਮਾਰੇ ਗਏ ਜਾਰਜ ਫਲਾਇਡ ਦੇ ਪਰਿਵਾਰ ਨੇ ਮਿਨੀਆਪੋਲਿਸ ਸ਼ਹਿਰ ਅਤੇ ਚਾਰ ਪੁਲਿਸ ਅਧਿਕਾਰੀਆਂ ‘ਤੇ ਜਾਰਜ ਫਲਾਇਡ ਦੀ ਮੌਤ ਦਾ ਦੋਸ਼ ਲਗਾ ਕੇ ਮੁਕਦਮਾ ਦਾਇਰ ਕਰਵਾਇਆ ਹੈ।

ਪਰਿਵਾਰ ਵਲੋਂ ਮੁਕੱਦਮੇ ‘ਚ ਦੋਸ਼ ਲਾਇਆ ਗਿਆ ਹੈ ਕਿ ਅਧਿਕਾਰੀਆਂ ਨੇ ਫਲਾਇਡ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਜਦੋਂ ਉਨ੍ਹਾਂ ਨੇ ਫਲਾਇਡ ਨੂੰ ਕਾਬੂ  ਕੀਤਾ ਅਤੇ ਸ਼ਹਿਰ ਨੇ ਆਪਣੇ ਪੁਲਿਸ ਵਿਭਾਗ ‘ਚ ਵੱਧ ਤੋਂ ਵੱਧ ਤਾਕਤ ਦੀ ਵਰਤੋ, ਨਸਲਵਾਦ ਅਤੇ ਸਜ਼ਾ ਤੋਂ ਬਚਣ ਦੀ ਸੱਭਿਆਚਾਰ ਨੂੰ ਵਧਣ-ਫੁੱਲਣ ਦਾ ਮੌਕਾ ਦਿੱਤਾ।

ਮਿਨੀਸੋਟਾ (Minnesota ) ‘ਚ ਅਮਰੀਕੀ ਜ਼ਿਲ੍ਹਾ ਅਦਾਲਤ’ਚ ਦਾਇਰ ਕੀਤੇ ਗਏ ਇਸ ਮਤੇ ‘ਚ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਜੋ ਕਿ ਇਕ ਜੁਰੀ( Jury ) ਦੁਆਰਾ ਨਿਧਾਰਿਤ ਕੀਤੀ ਜਾਂਦੀ ਹੈ।

ਦੱਸ ਦਈਏ ਫਲਾਇਡ ਦੀ ਮੌਤ ਤੋਂ ਬਾਅਦ ਅਮਰੀਕਾ ਸਮੇਤ ਪੂਰੇ ਵਿਸ਼ਵ ‘ਚ ਬਲੈਕ ਲਾਈਫ ਮੈਟਰ ਦੇ ਨਾਮ ਹੇਠ ਕਈ ਪ੍ਰਦਰਸ਼ਨ ਹੋਏ।

Related News

ਚਾਰਲੀ ਕਲਾਰਕ ਨੇ ਸਸਕੈਟੂਨ ਦੇ ਮੇਅਰ ਵਜੋਂ ਦੁਬਾਰਾ ਜਿੱਤ ਕੀਤੀ ਹਾਲਿਸ

Rajneet Kaur

ਦੱਖਣੀ ਵੈਨਕੂਵਰ ਵਿੱਚ ਛੁਰੇਬਾਜ਼ੀ ਦੌਰਾਨ ਇੱਕ 34 ਸਾਲਾ ਵਿਅਕਤੀ ਦੀ ਮੌਤ, ਸ਼ੱਕੀ ਵਿਅਕਤੀ ਗ੍ਰਿਫਤਾਰ

Rajneet Kaur

ਕੈਨੇਡਾ ਤੋਂ ਭਾਰਤ, ਭਾਰਤ ਤੋਂ ਕੈਨੇਡਾ ਪਹੁੰਚਣ ਲਈ ਸ਼ਰਤਾਂ ਨੂੰ ਕਰਨਾ ਹੋਵੇਗਾ ਪੂਰਾ

Vivek Sharma

Leave a Comment