channel punjabi
Canada International News North America

ਪਿਛਲੇ 2 ਹਫਤਿਆਂ ‘ਚ COVID-19 ਕੇਸਾਂ ਨਾਲ ਘੱਟੋ-ਘੱਟ 26 ਉਡਾਣਾਂ ਪਹੁੰਚੀਆਂ ਕੈਨੇਡਾ

ਕੈਨੇਡਾ : ਮਾਹਿਰਾਂ ਵੱਲੋਂ ਇਹ ਜਾਣਕਾਰੀ ਮਿਲੀ ਹੈ ਕਿ ਪਿਛਲੇ ਦੋ ਹਫਤਿਆਂ ਵਿੱਚ ਕੋਵਿਡ-19 ਕੇਸਾਂ ਨਾਲ ਘਟੋ ਘੱਟ 26 ਉਡਾਣਾਂ ਕੈਨੇਡਾ ਏਅਰਪੋਰਟ ਤੇ ਅਜਿਹੀਆਂ ਪਹੁੰਚੀਆਂ ਹਨ, ਜਿਨਾਂ ਵਿਚ ਕੋਵਿਡ-19 ਦੇ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਫੈਡਰਲ ਸਰਕਾਰ ਦੇ ਅਨੁਸਾਰ 29 ਜੂਨ ਤੋਂ 10 ਘਰੇਲੂ ਉਡਾਣਾਂ ਤੇ 16 ਕੋਮਾਂਤਰੀ ਉਡਾਣਾਂ ਦੇ ਯਾਤਰੀਆਂ ਵਿੱਚ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ।

ਹਾਲਾਂਕਿ ਇਹ ਸਲਾਹ ਦਿਤੀ ਜਾ ਰਹੀ ਹੈ ਕਿ ਇਹ ਸੂਚੀ ਪੂਰੀ ਤਰਾਂ ਮੁਕੰਮਲ ਨਹੀਂ ਹੈ ਤੇ ਇਹ ਸੂਬਾਈ ਤੇ ਖੇਤਰੀ ਸਿਹਤ ਅਧਿਕਾਰੀ ਅੰਤਰਰਾਸ਼ਟਰੀ ਸਿਹਤ ਅਥਾਰਟੀ ਤੇ ਜਨਤਕ ਵੈਬਸਾਈਟਾਂ ਦੀ ਜਾਣਕਾਰੀ ਉਤੇ ਅਧਾਰਿਤ ਹੈ।

ਜਿਹੜੀਆਂ ਪ੍ਰਭਾਵਿਤ ਉਡਾਂਣਾਂ ਕੈਨੇਡੀਅਨ ਏਅਰਪੋਰਟ ਤੇ ਪਹੁੰਚਿਆਂ ਹਨ ਉਨਾਂ ਚ ਮੈਕਸੀਕੋ, ਕੈਨਕੂਨ, ਜਿਊਰਿਕ, ਪੈਰਿਸ, ਇਸਲਾਮਾਬਾਦ, ਲਾਹੋਰ, ਕਤਰ, ਸੈਨ ਫਰਾਂਸਿਸਕੋ, ਵਾਸ਼ਿੰਗਟਨ ਤੇ ਤਿੰਨ ਉਡਾਣਾਂ ਸ਼ਾਰਲੇਟ ਨੋਰਥ ਕੈਰੋਲਾਈਨਾ ਸ਼ਾਮਿਲ ਹਨ।

ਬ੍ਰੀਟੀਸ਼ ਕੋਲੰਬੀਆਂ , ਮੈਨੀਟੋਬਾ ਤੇ ਸਸਕੈਚਵਨ ਦੇ ਸਿਹਤ ਅਧਿਕਾਰੀ ਪਿਛਲੇ ਦੋ ਹਫਤਿਆਂ ਵਿਚ ਉਨਾਂ ਸੂਬਿਆਂ ਲਈ ਸਲਾਹ ਦੇ ਰਹੇ ਨੇ ਜਿੱਥੇ 11 ਉਡਾਣਾਂ ਜਿਨਾਂ ਦੇ ਪੈਸੇਂਜਰਾਂ ਨੇ ਕੋਵਿਡ 19 ਲਈ ਸਕਾਰਾਤਮਕ ਟੈਸਟ ਲਏ ਹਨ। ਮੈਨੀਟੋਬਾ ਦੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਸੂਬੇ ਵਿੱਚ ਪੰਜ ਨਵੇਂ ਸਕਾਰਾਤਮਕ ਮਾਮਲਿਆਂ ਵਿਚੋਂ ਇਕ ਵੈਸਟ ਜੇਟ ਦੀ ਫਲਾਇਟ 261 ਵਿਚ ਜੋ ਵਿਨੀਪੈਗ ਤੋਂ ਕੈਲਗਰੀ  27 ਜੂਨ ਤੇ ਵੈਸਟਜੈਟ ਦੀ ਫਲਾਇਟ 526 ਜੋ ਕੈਲਗਰੀ ਤੋਂ ਵਿਨੀਪੈਗ 2 ਜੁਲਾਈ ਨੂੰ ਗਈ ਹੈ।

ਅਧਿਕਾਰੀਆਂ ਮੁਤਾਬਕ ਜਿਹੜੇ ਲੋਕ ਵਿਨੀਪੈਗ ਤੋਂ ਕੈਲਗਰੀ ਦੀ ਉਡਾਣ ਵਿਚ 7 ਤੋਂ 22 ਦੀਆਂ ਕਤਾਰਾਂ ਵਿਚ ਬੈਠੇ ਸਨ ਤੇ ਕੈਲਗਰੀ ਤੋਂ ਵਿਨੀਪੈਗ ਉਡਾਣ ਵਿਚ 4 ਤੋਂ 10 ਕਤਾਰਾਂ ਵਿਚ ਲਾਗ ਵਾਲੇ ਯਾਤਰੀ ਦੇ ਨੇੜਲੇ ਸਪੰਰਕ ਮੰਨੇ ਜਾਂਦੇ ਹਨ। ਉਨਾਂ ਨੂੰ ਉਡਾਨ ਤੋਂ ਬਾਅਦ 14 ਦਿਨਾਂ ਲਈ ਆਪਣੇ ਆਪ ਨੂੰ ਵੱਖ ਕਰਨਾ ਪਵੇਗਾ। ਉਨਾਂ ਕਿਹਾ ਕਿ ਜਿਹੜੇ ਲੋਕ ਕਤਾਰਾਂ ਵਿਚ ਨਹੀਂ ਬੈਠੇ ਹਨ ਉਨਾਂ ਨੂੰ ਆਪਣੇ ਆਪ ਨੂੰ ਆਈਸੋਲੇਟ ਕਰਨਾ ਚਾਹੀਦਾ ਹੈ ।

Related News

US Capitol: ਪੁਲਿਸ ਕਰਮੀ ਵਿਲੀਅਮ ਬਿਲੀ ਇਵਾਂਸ ਦੀ ਮੌਤ ਤੋਂ ਬਾਅਦ ਵ੍ਹਾਈਟ ਹਾਊਸ ਦੇ ਝੰਡੇ ਨੂੰ ਅੱਧਾ ਝੁਕਾਇਆ

Rajneet Kaur

ਕੈਨੇਡਾ ‘ਚ ਕੋਰੋਨਾ ਦੀ ਦੂਜੀ ਲਹਿਰ ਨੂੰ ਹਲਕੇ ਵਿੱਚ ਲੈਣਾ ਹੋਵੇਗੀ ਗ਼ਲਤੀ : ਮਾਹਿਰ

Vivek Sharma

ਓਂਟਾਰੀਓ ਸੂਬੇ ਵਿੱਚ ਸੋਮਵਾਰ ਤੋਂ ਪਾਬੰਦੀਆਂ ਵਿੱਚ ਦਿੱਤੀ ਜਾਵੇਗੀ ਢਿੱਲ : ਡਿਪਟੀ ਪ੍ਰੀਮੀਅਰ

Vivek Sharma

Leave a Comment