channel punjabi
Canada International News North America

ਅੱਧੇ ਕੈਨੇਡੀਅਨ ਕੋਵਿਡ-19 ਸਬੰਧੀ ਜਿਹੜੀ ਵੀ ਵੈਕਸੀਨ ਦੀ ਪੇਸ਼ਕਸ਼ ਉਨ੍ਹਾਂ ਨੂੰ ਹੁੰਦੀ ਹੈ ਉਸ ਵੈਕਸੀਨ ਦਾ ਸ਼ੌਟ ਲਵਾਉਣ ਲਈ ਤਿਆਰ ਹਨ:ਸਰਵੇਖਣ

ਇੱਕ ਨਵੇਂ ਸਰਵੇਖਣ ਤੋਂ ਇਹ ਸਾਹਮਣੇ ਆਇਆ ਹੈ ਕਿ ਅੱਧੇ ਕੈਨੇਡੀਅਨ ਕੋਵਿਡ-19 ਸਬੰਧੀ ਜਿਹੜੀ ਵੀ ਵੈਕਸੀਨ ਦੀ ਪੇਸ਼ਕਸ਼ ਉਨ੍ਹਾਂ ਨੂੰ ਹੁੰਦੀ ਹੈ ਉਸ ਵੈਕਸੀਨ ਦਾ ਸ਼ੌਟ ਲਵਾਉਣ ਲਈ ਤਿਆਰ ਹਨ ਜਦਕਿ ਇੱਕ ਚੌਥਾਈ ਆਪਣੀ ਮਰਜ਼ੀ ਦਾ ਸ਼ੌਟ ਲਵਾਉਣ ਲਈ ਉਡੀਕ ਕਰਨ ਵਾਸਤੇ ਵੀ ਤਿਆਰ ਹਨ। ਲੈਜਰ ਐਂਡ ਦ ਐਸੋਸਿਏਸ਼ਨ ਫੌਰ ਕੈਨੇਡੀਅਨ ਸਟੱਡੀਜ਼ ਵੱਲੋਂ ਕਰਵਾਏ ਗਏ ਇਸ ਆਨਲਾਈਨ ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ 51 ਫੀਸਦੀ ਨੇ ਆਖਿਆ ਕਿ ਉਹ ਕੈਨੇਡਾ ਵਿੱਚ ਵਰਤੋਂ ਲਈ ਅਧਿਕਾਰਕ ਕੋਵਿਡ-19 ਦੀਆਂ ਚਾਰਾਂ ਵੈਕਸੀਨਜ਼ ਵਿੱਚੋਂ ਉਸ ਵੈਕਸੀਨ ਦਾ ਸ਼ੌਟ ਲਵਾਉਣ ਲਈ ਰਾਜ਼ੀ ਹਨ ਜਿਸ ਦੀ ਉਨ੍ਹਾਂ ਨੂੰ ਪੇਸ਼ਕਸ਼ ਕੀਤੀ ਜਾਵੇਗੀ।

ਜਰਮਨੀ ਵੱਲੋਂ ਐਸਟ੍ਰਾਜ਼ੈਨੇਕਾ ਦੀ ਕੋਵਿਡ-19 ਵੈਕਸੀਨ ਉੱਤੇ ਹੋਰਨਾਂ ਯੂਰਪੀਅਨ ਮੁਲਕਾਂ ਦੀ ਤਰਜ਼ ਉੱਤੇ ਰੋਕ ਲਾ ਦਿੱਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਕਸਫੋਰਡ-ਐਸਟ੍ਰਾਜ਼ੈਨੇਕਾ ਦੀ ਸੇਫਟੀ ਬਾਰੇ ਕੈਨੇਡੀਅਨਾਂ ਨੂੰ ਪੂਰਾ ਭਰੋਸਾ ਦਿਵਾਇਆ। ਦ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਵੱਲੋਂ ਸਾਈਂਟੀਫਿਕ ਸਬੂਤਾਂ ਦੀ ਘਾਟ ਕਾਰਨ 65 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਇਸ ਵੈਕਸੀਨ ਦੇ ਸ਼ੌਟ ਦੇਣ ਉੱਤੇ ਰੋਕ ਲਾਈ ਗਈ ਸੀ।ਪਰ ਹਕੀਕਤ ਵਿੱਚ ਦੁਨੀਆਂ ਦੇ ਹੋਰਨਾਂ ਹਿੱਸਿਆਂ ਵਿੱਚ ਆਕਸਫੋਰਡ-ਐਸਟ੍ਰਾਜ਼ੈਨੇਕਾ ਦੇ ਸ਼ੌਟ ਲਵਾ ਚੁੱਕੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਸਬੰਧੀ ਹਾਸਲ ਹੋ ਰਹੇ ਸਕਾਰਾਤਮਕ ਡਾਟਾ ਤੋਂ ਬਾਅਦ ਅੱਚ ਐਡਵਾਈਜ਼ਰੀ ਪੈਨਲ ਵੱਲੋਂ ਆਪਣੀਆਂ ਗਾਈਡਲਾਈਨਜ਼ ਵਿੱਚ ਸੋਧ ਕੀਤੀ ਜਾਵੇਗੀ। ਲੈਜ਼ਰ ਦੇ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਕ੍ਰਿਸਟੀਅਨ ਬੁਰਕ ਨੇ ਆਖਿਆ ਕਿ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨ ਸਬੰਧੀ ਚਿੰਤਾ ਕੈਨੇਡੀਅਨਾਂ ਦੇ ਮਨ ਵਿੱਚ ਨਜ਼ਰ ਨਹੀਂ ਆਈ। ਪਰ ਆਉਣ ਵਾਲੇ ਸਮੇਂ ਵਿੱਚ ਇਸ ਰਾਇ ਉੱਤੇ ਕਿੰਨਾ ਕੁ ਅਸਰ ਹੋਵੇਗਾ ਇਹ ਆਖਿਆ ਨਹੀਂ ਜਾ ਸਕਦਾ।

Related News

ਯੌਰਕ ਖੇਤਰੀ ਪੁਲਿਸ ਨੇ ਬਹੁ-ਪੁਲਿਸ ਏਜੰਸੀ ਦੇ ‘ਪ੍ਰੋਜੈਕਟ ਚੀਤਾ’ ਅਧੀਨ ਇੰਟਰਨੈਸ਼ਨਲ ਡਰੱਗ ਸਮਗਲਿੰਗ ਨੈੱਟਵਰਕ ਦਾ ਕੀਤਾ ਪਰਦਾਫਾਸ਼, 25 ਤੋਂ ਵੱਧ ਚਾਰਜ

Rajneet Kaur

ਓਂਂਟਾਰੀਓ ਵਿੱਚ ਵੈਕਸੀਨੇਸ਼ਨ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਲਗਾਤਾਰ ਆ ਰਹੇ ਹਨ ਸਾਹਮਣੇ, ਸ਼ਨੀਵਾਰ ਨੂੰ 3,056 ਨਵੇਂ ਕੇਸ ਕੀਤੇ ਗਏ ਦਰਜ

Vivek Sharma

ਚੀਨ ਵਿੱਚ ਨਜ਼ਰਬੰਦ ਦੋਵਾਂ ਕੈਨੇਡੀਅਨਜ਼ ਦੇ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ

Vivek Sharma

Leave a Comment