channel punjabi
International News USA

BREAKING NEWS : ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਰਿਹਾਇਸ਼ ਦੇ ਬਾਹਰ ਇਕ ਵਿਅਕਤੀ ਨੂੰ ਬੰਦੂਕ ਸਮੇਤ ਕੀਤਾ ਗਿਆ ਗ੍ਰਿਫ਼ਤਾਰ, ਚੌਕਸੀ ਵਧਾਈ ਗਈ

ਵਾਸ਼ਿੰਗਟਨ : ਵੱਡੀ ਖ਼ਬਰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਤੋਂ ਸਾਹਮਣੇ ਆ ਰਹੀ ਹੈ। ਇੱਥੇ ਬੁੱਧਵਾਰ ਨੂੰ ਸੁਰੱਖਿਆ ਕਰਮੀਆਂ ਨੇ ਇੱਕ ਵਿਅਕਤੀ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਸਰਕਾਰੀ ਰਿਹਾਇਸ਼ ਨੇੜੇ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਹੈ ।

ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਸੁਰੱਖਿਆ ਲਈ ਜ਼ਿੰਮੇਵਾਰ ਸੀਕ੍ਰੇਟ ਸਰਵਿਸ ਨੇ ਕਿਹਾ ਕਿ ਸ਼ੱਕੀ ਵਿਅਕਤੀ ਪੌਲ ਮਰੇ (31), ਜਿਹੜਾ ਕਿ ਟੈਕਸਾਸ ਦਾ ਵਸਨੀਕ ਦੱਸਿਆ ਗਿਆ ਹੈ, ਨੂੰ ਇਸ ਦੇ ਵਰਦੀਧਾਰੀ ਅਧਿਕਾਰੀਆਂ ਨੇ ਇਕ ਸਰਕਾਰੀ ਕੰਪਲੈਕਸ ਨੇੜੇ ਗਲੀ ‘ਤੇ ਹਿਰਾਸਤ ਵਿਚ ਲਿਆ ਸੀ ਜਿਸ ਵਿਚ ਉਪ ਰਾਸ਼ਟਰਪਤੀ ਦੀ ਰਿਹਾਇਸ਼ ਅਤੇ ਯੂਐਸ ਨੇਵਲ ਆਬਜ਼ਰਵੇਟਰੀ ਹੈ।

ਸੀਕ੍ਰੇਟ ਸਰਵਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸਦੇ ਏਜੰਟਾਂ ਨੇ ਸਥਾਨਕ ਸਮੇਂ ਅਨੁਸਾਰ ਸ਼ੱਕੀ ਵਿਅਕਤੀ ਨੂੰ ਸਵੇਰੇ 10 ਵਜੇ ਦੇ ਕਰੀਬ ਨੇਵਲ ਆਬਜ਼ਰਵੇਟਰੀ ਦੇ ਨੇੜੇ ਰੋਕਿਆ, ਜਿਹੜਾ ਉਪ ਰਾਸ਼ਟਰਪਤੀ ਦਾ ਰਵਾਇਤੀ ਘਰ ਹੈ। ਅਧਿਕਾਰੀਆਂ ਨੇ ਨੇੜਲੇ ਗੈਰੇਜ ਵਿਚ ਖੜ੍ਹੀ ਇਸ ਵਿਅਕਤੀ ਦੀ ਕਾਰ ਵਿਚੋਂ ਇਕ ਬੰਦੂਕ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ ।

ਜਦੋਂ ਇਸ ਆਦਮੀ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਸਮੇਂ ਕਮਲਾ ਹੈਰਿਸ ਅਤੇ ਉਹਨਾਂ ਦਾ ਪਤੀ ਘਰ ਵਿੱਚ ਨਹੀਂ ਸਨ।

ਵਾਸ਼ਿੰਗਟਨ ਦੇ ਮੈਟਰੋਪੋਲੀਟਨ ਪੁਲਿਸ ਵਿਭਾਗ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸਦੇ ਅਧਿਕਾਰੀਆਂ ਨੇ ਸ਼ੱਕੀ ਵਿਅਕਤੀ ਮਰੇ ਨੂੰ ਗ੍ਰਿਫਤਾਰ ਕਰ ਲਿਆ ਅਤੇ ਚਾਰਜ ਕੀਤਾ ਹੈ। ਉਸ ਉੱਤੇ ਹਥਿਆਰਾਂ ਨਾਲ ਸਬੰਧਤ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ।

Related News

ਸੰਯੁਕਤ ਰਾਜ ‘ਚ ਕੋਵਿਡ-19 ਦੇ ਮਾਮਲੇ ਵਧਣ ਕਾਰਨ ਸਰਹੱਦੀ ਪਾਬੰਦੀਆਂ ਜਾਰੀ ਰਹਿਣਗੀਆਂ: ਜਸਟਿਨ ਟਰੂਡੋ

Rajneet Kaur

ਮੈਨੀਟੋਬਾ ਵਾਸੀਆਂ ਨੂੰ 48 ਘੰਟਿਆਂ ਬਾਅਦ ਮਿਲੇਗੀ ਵੱਡੀ ਰਾਹਤ, ਸੂਬੇ ਦੇ ਪ੍ਰੀਮੀਅਰ ਨੇ ਸ਼ੁੱਕਰਵਾਰ ਤੋਂ ਸ਼ਰਤਾਂ ਨਾਲ ਢਿੱਲ ਦੇਣ ਦਾ ਕੀਤਾ ਐਲਾਨ

Vivek Sharma

34 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕ ਕੈਨੇਡਾ ‘ਚ ਹੋਏ ਗਾਇਬ ! ਰਿਪੋਰਟ ‘ਚ ਹੋਇਆ ਵੱਡਾ ਖ਼ੁਲਾਸਾ

Vivek Sharma

Leave a Comment