channel punjabi
International News USA

JOE BIDEN, OBAMA ਅਤੇ ਹੋਰ ਦਿੱਗਜ ਹਸਤੀਆਂ ਦੇ ਟਵਿੱਟਰ ਅਕਾਊਂਟ ਹੈਕ ਕਰਨ ਵਾਲੇ ਗ੍ਰਾਹਮ ਈਵਾਨ ਕਲਾਰਕ ਨੂੰ ਤਿੰਨ ਸਾਲ ਦੀ ਸਜ਼ਾ

ਸਾਨ ਫਰਾਂਸਿਸਕੋ : ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਬਿਲ ਗੇਟਸ, ਜੋਅ ਬਾਇਡਨ ਸਮੇਤ ਕਈ ਅਮਰੀਕੀ ਦਿੱਗਜਾਂ ਦੇ ਟਵਿੱਟਰ ਅਕਾਊਂਟ ਹੈਕ ਕਰਨ ਵਾਲੇ ਨੌਜਵਾਨ ਗ੍ਰਾਹਮ ਈਵਾਨ ਕਲਾਰਕ ਨੂੰ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਹੋ ਗਈ ਹੈ।
17 ਸਾਲਾ ਗ੍ਰਾਹਮ ਨੇ ਪਿਛਲੇ ਸਾਲ ਜੁਲਾਈ ‘ਚ ਪੂਰੇ ਅਮਰੀਕਾ ‘ਚ ਸਨਸਨੀ ਫੈਲਾ ਦਿੱਤੀ ਸੀ। ਉਸ ਨੇ ਅਮਰੀਕੀ ਦਿੱਗਜ ਐਲਨ ਮਸਕ, ਜੈਫ ਬੇਜੋਸ, ਬਰਾਕ ਓਬਾਮਾ, ਬਿੱਲ ਗੇਟਸ ਤੇ ਉਸ ਸਮੇਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ Joe Biden ਦੇ ਟਵਿੱਟਰ ਅਕਾਊਂਟ ਹੈਕ ਕਰ ਲਏ ਸਨ। ਇਨ੍ਹਾਂ ਅਕਾਊਂਟਸ ਦੀ ਵਰਤੋਂ ਕਰਦੇ ਹੋਏ ਉਸ ਨੇ ਇਕ ਲੱਖ ਡਾਲਰ (ਕਰੀਬ 72 ਲੱਖ ਰੁਪਏ) ਦੇ ਬਿਟਕਾਇਨ ਹਾਸਲ ਕਰ ਲਏ। ਸਰਕਾਰੀ ਵਕੀਲ ਨਾਲ ਸਮਝੌਤੇ ਤੋਂ ਬਾਅਦ ਗ੍ਰਾਹਮ ਨੇ ਤਿੰਨ ਸਾਲ ਦੀ ਸਜ਼ਾ ਤੇ ਉਸ ਤੋਂ ਬਾਅਦ ਤਿੰਨ ਸਾਲ ਦੀ ਪ੍ਰੀਖਿਆ ਨੂੰ ਸਵੀਕਾਰ ਕਰ ਲਿਆ ਹੈ। ਜਿਸ ਸਮੇਂ ਗ੍ਰਾਹਮ ਨੇ ਅਪਰਾਧ ਕੀਤਾ, ਉਸ ਸਮੇਂ ਉਸ ਦੀ ਉਮਰ 17 ਸਾਲਾਂ ਦੀ ਸੀ, ਸਜ਼ਾ ਵੇਲੇ ਉਹ 18 ਸਾਲ ਦਾ ਹੋ ਗਿਆ ਹੈ। ਅਮਰੀਕੀ ਕਾਨੂੰਨ ਮੁਤਾਬਕ ਉਸ ਨੂੰ 10 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ।

ਬੀਤੇ ਸਾਲ ਗ੍ਰਾਹਮ ਉਸ ਸਮੇਂ ਦੁਨੀਆ ਭਰ ਦੀਆਂ ਸੁਰਖੀਆਂ
ਵਿੱਚ ਆਇਆ ਸੀ ਜਦੋਂ ਉਸਨੇੇ ਦਿੱਗਜਾਂ ਦੇ ਟਵਿੱਟਰ ਅਕਾਊਂਟ ਹੈਕ ਕਰ ਕੇ ਉਨ੍ਹਾਂ ਸਾਰਿਆਂ ‘ਤੇ ਲਿੰਕ ਨਾਲ ਮੈਸੇਜ ਪਾ ਦਿੱਤਾ ਸੀ ਤੇ ਉਸ ‘ਚ ਬਿਟਕਾਇਨ ਮੰਗੇ ਸਨ। ਨਾਲ ਹੀ ਦਾਅਵਾ ਕੀਤਾ ਗਿਆ ਸੀ ਕਿ ਬਿਟਕਾਇਨ ਦੁੱਗਣੇ ਕਰ ਕੇ ਦਿੱਤੇ ਜਾਣਗੇ।

Related News

ਬਰੈਂਪਟਨ ਗੋਲੀਬਾਰੀ ‘ਚ ਮ੍ਰਿਤਕ ਔਰਤ ਦੀ ਪਛਾਣ ਹਿੰਦੂ ਮੰਦਰ ਦੇ ਪੁਜਾਰੀ ਦੀ ਪਤਨੀ ਵਜੋਂ ਹੋਈ, ਪੁਲਿਸ ਵਲੋਂ ਦੋ ਸ਼ੱਕੀਆਂ ਦੀ ਸ਼ਨਾਖ਼ਤ

Rajneet Kaur

ਕੋਰੋਨਾ ਦਾ ਵਧਦਾ ਫੈਲਾਅ, ਮਨੀਟੋਬਾ ਵਿੱਚ ਲਾਗੂ ਕੀਤੀਆਂ ਗਈਆਂ ਨਵੀਆਂ ਪਾਬੰਦੀਆਂ

Vivek Sharma

ਹਾਲੇ ਵੀ ਨਹੀਂ ਖੁੱਲ੍ਹੇਗੀ ਕੈਨੇਡਾ-ਅਮਰੀਕਾ ਸਰਹੱਦ

Vivek Sharma

Leave a Comment