channel punjabi
International News

ਦੁਨੀਆ ਭਰ ‘ਚ ਪਿਛਲੇ ਹਫ਼ਤੇ 10 ਫ਼ੀਸਦੀ ਵਧੇ ਕੋਰੋਨਾ ਇਨਫੈਕਸ਼ਨ ਦੇ ਮਾਮਲੇ : W.H.O.

ਜਨੇਵਾ : ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਪਿਛਲੇ ਹਫ਼ਤੇ ਦੁਨੀਆ ਭਰ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ‘ਚ 10 ਫ਼ੀਸਦੀ ਦਾ ਵਾਧਾ ਹੋਇਆ ਹੈ ‌। ਅਮਰੀਕਾ ਤੇ ਯੂਰਪ ‘ਚ ਇਨਫੈਕਸ਼ਨ ਵੱਧਣ ਨਾਲ ਇਹ ਹਾਲਾਤ ਪੈਦਾ ਹੋਏ ਹਨ। ਡਬਲਯੂਐੱਚਓ ਨੇ ਬੁੱਧਵਾਰ ਨੂੰ ਪ੍ਰਕਾਸ਼ਤ ਹਫ਼ਤਾਵਾਰੀ ਅਪਡੇਟ ‘ਚ ਕਿਹਾ, ‘ਦੁਨੀਆ ਭਰ ‘ਚ ਨਵੇਂ ਕੋਰੋਨਾ ਮਾਮਲਿਆਂ ਦੀ ਗਿਣਤੀ ਜਨਵਰੀ ਦੀ ਸ਼ੁਰੂਆਤ ‘ਚ ਪ੍ਰਤੀ ਹਫ਼ਤਾ ਲਗਪਗ 50 ਲੱਖ ਸੀ ਪਰ ਫਰਵਰੀ ਦੇ ਅੱਧ ‘ਚ ਇਸ ਦੀ ਰਫ਼ਤਾਰ ਘੱਟ ਕੇ 25 ਲੱਖ ਹੋ ਗਈ ਸੀ।’

ਵਿਸ਼ਵ ਸਿਹਤ ਸੰਗਠਨ ਏਜੰਸੀ ਨੇ ਕਿਹਾ ਕਿ ਇਹ ਲਗਾਤਾਰ ਤੀਸਰਾ ਹਫ਼ਤਾ ਹੈ ਜਦੋਂ ਦੁਨੀਆ ਭਰ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧੀ ਹੈ। ਮਰੀਜ਼ਾਂ ਦੀ ਗਿਣਤੀ ਵਧਣ ‘ਚ 80 ਫ਼ੀਸਦੀ ਭੂਮਿਕਾ ਅਮਰੀਕਾ ਤੇ ਯੂਰਪ ‘ਚ ਮਿਲ ਰਹੇ ਮਰੀਜ਼ਾਂ ਦੀ ਹੈ। ਯੂਰਪ ‘ਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ‘ਚ ਛੇ ਫ਼ੀਸਦੀ ਦਾ ਵਾਧਾ ਹੋਇਆ ਹੈ ਜਦੋਂਕਿ ਮੌਤ ਦਰ ਲਗਾਤਾਰ ਘੱਟ ਰਹੀ ਹੈ।

ਸਭ ਤੋਂ ਵੱਧ ਨਵੇਂ ਮਾਮਲੇ ਫਰਾਂਸ, ਇਟਲੀ ਤੇ ਪੋਲੈਂਡ ‘ਚ ਦਰਜ ਕੀਤੇ ਗਏ ਹਨ। ਜਿਨ੍ਹਾਂ ਇਕ ਦਰਜਨ ਦੇਸ਼ਾਂ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧੇ ਹਨ, ਉਨ੍ਹਾਂ ‘ਚ ਜ਼ਿਆਦਾਤਰ ਯੂਰਪ ਦੇ ਹਨ। ਦੱਸਣਯੋਗ ਹੈ ਕਿ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਲੱਗਣ ਤੋਂ ਬਾਅਦ ਖ਼ੂਨ ਦੇ ਧੱਬੇ ਜੰਮਣ ਦੀ ਸਮੱਸਿਆ ਕਾਰਨ ਇੱਥੋਂ ਦੇ ਜ਼ਿਆਦਾਤਰ ਦੇਸ਼ਾਂ ਨੇ ਇਸ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ।

Related News

ਬੀ.ਸੀ NDP ਨੇ ਵਾਅਦਾ ਕੀਤਾ ਹੈ ਕਿ ਜੋ ਵੀ ਚਾਹੁਣ ਉਸਨੂੰ ਮੁਫਤ ਕੋਵਿਡ -19 ਟੀਕਾ ਪ੍ਰਦਾਨ ਕੀਤਾ ਜਾਏਗਾ

Rajneet Kaur

ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 975 ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਅਲਬਰਟਾ : ਸ਼ੇਰਵੁੱਡ ਪਾਰਕ ‘ਚ ਇੱਕ ਘਰ ਦੇ ਬਾਹਰ ਮਿਲੀ ਵਿਅਕਤੀ ਦੀ ਲਾਸ਼, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

Leave a Comment