channel punjabi
International News USA

SHOCKING : ਸੜਕ ‘ਤੇ ਜਾ ਰਹੀ ਕਾਰ ‘ਤੇ ਡਿੱਗਾ ਜਹਾਜ਼, 3 ਹਲਾਕ, ਘਟਨਾ ਕੈਮਰੇ ‘ਚ ਹੋਈ ਕੈਦ

ਫਲੋਰੀਡਾ : ਅਮਰੀਕਾ ਵਿਚ ਇਕ ਛੋਟਾ ਜਹਾਜ਼ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ । ਇਸ ਹਾਦਸੇ ਵਿਚ ਪਾਇਲਟ ਸਣੇ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਕਾਰ ਵਿਚ ਬੈਠਾ ਇਕ ਛੋਟਾ ਬੱਚਾ ਵੀ ਹੈ। ਹਾਦਸੇ ਸਮੇਂ ਕਾਰ ਚਲਾ ਰਹੀ ਬੱਚੇ ਦੀ ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਦਰਦਨਾਕ ਹਾਦਸਾ ਨੇੜੇ ਹੀ ਇਕ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਿਆ। ਘਟਨਾ ਦੱਖਣੀ ਫਲੋਰੀਡਾ ਦੀ ਹੈ ।

ਇਹ ਜਹਾਜ਼ ਫਲੋਰੀਡਾ ਦੇ ਪੇਮਬ੍ਰੋਕ ਸਥਿਤ ਨਾਰਥ ਪੇਰੀ ਏਅਰਪੋਰਟ ਤੋਂ ਉੱਡਿਆ ਸੀ ਪਰ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਇਹ ਰਿਹਾਇਸ਼ੀ ਇਲਾਕੇ ਵਿਚ ਇਕ ਸੜਕ ‘ਤੇ ਆ ਡਿੱਗਾ। ਬਦਕਿਸਮਤੀ ਨਾਲ ਉਸ ਵੇਲੇ ਇਕ ਮਹਿਲਾ ਆਪਣੀ ਕਾਰ ਵਿਚ ਆਪਣੇ ਬੇਟੇ ਨਾਲ ਜਾ ਰਹੀ ਸੀ ਅਤੇ ਜਹਾਜ਼ ਠੀਕ ਉਸ ਦੀ ਕਾਰ ‘ਤੇ ਆ ਡਿੱਗਾ। ਜ਼ਮੀਨ ਨਾਲ ਟਕਰਾਉਣ ਪਿੱਛੋਂ ਜਹਾਜ਼ ਸੜਕ ‘ਤੇ ਦੂਰ ਤੱਕ ਘਿਸੜਦਾ ਗਿਆ ਅਤੇ ਕੁਝ ਹੀ ਸੈਕਿੰਡ ਵਿਚ ਅੱਗ ਦਾ ਗੋਲਾ ਬਣ ਗਿਆ।

ਜਹਾਜ਼ ਦੇ ਪਾਇਲਟ ਤੋਂ ਇਲਾਵਾ ਜਹਾਜ਼ ‘ਚ ਸਵਾਰ ਇਕ ਯਾਤਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੜਕ ‘ਤੇ ਜਹਾਜ਼ ਡਿੱਗਣ ਤੋਂ ਬਾਅਦ ਉਸਨੂੰ ਅੱਗ ਲੱਗ ਗਈ। ਮਹਿਲਾ ਦੀ ਪਛਾਣ ਮੇਘਨ ਬਿਸ਼ਪ ਵਜੋਂ ਹੋਈ ਹੈ, ਇੰਨੇ ਭਿਆਨਕ ਹਾਦਸੇ ਵਿਚ ਇਹ ਮਹਿਲਾ ਹੈਰਾਨੀਜਨਕ ਤਰੀਕੇ ਨਾਲ ਐੱਸ.ਯੂ.ਵੀ. ਵਿਚੋਂ ਬਾਹਰ ਨਿਕਲਣ ਵਿਚ ਕਾਮਯਾਬ ਰਹੀ। ਮਹਿਲਾ ਦੇ ਚਾਰ ਸਾਲ ਦੇ ਬੇਟੇ ਨੂੰ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਸ ਨੇ ਕੱਢਿਆ ਪਰ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਜਹਾਜ਼ ਬਿਜਲੀ ਦੀਆਂ ਤਾਰਾਂ ਵਿਚ ਉਲਝ ਗਿਆ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related News

ਕੈਨੇਡਾ ਦੇ ਇਸ ਵਿਅਕਤੀ ਨੇ ਮਿਰਚਾਂ ਖਾ ਕੇ ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ !

Vivek Sharma

ਅਲਬਰਟਾ ਨੇ ਵੀਰਵਾਰ ਨੂੰ ਕੋਵਿਡ 19 ਦੇ 582 ਨਵੇਂ ਕੇਸ ਅਤੇ 13 ਮੋਤਾਂ ਦੀ ਕੀਤੀ ਪੁਸ਼ਟੀ

Rajneet Kaur

ਡੋਨਾਲਡ ਟਰੰਪ ਦਾ ਕੋਰਾ ਜਵਾਬ,ਜੋ ਬਿਡੇਨ ਨਾਲ ਹੋਣ ਵਾਲੀ ਦੂਜੀ ਬਹਿਸ ਹੋਈ ਰੱਦ

Vivek Sharma

Leave a Comment