channel punjabi
International News

ਅਮਰੀਕਾ ‘ਚ ਬਰਫ਼ੀਲੇ ਤੂਫ਼ਾਨ ਨੇ ਤੋੜਿਆ 140 ਸਾਲਾਂ ਦਾ ਰਿਕਾਰਡ, 2400 ਤੋਂ ਵੱਧ ਉਡਾਣਾਂ ਰੱਦ

ਵਾਸ਼ਿੰਗਟਨ : ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਕੁਦਰਤ ਅੱਗੇ ਬੇਬਸ ਨਜਰ ਆ ਰਿਹਾ ਹੈ । ਅਮਰੀਕਾ ‘ਚ ਇੱਕ ਮਹੀਨੇ ਵਿੱਚ ਦੂਜੀ ਵਾਰ ਬਰਫੀਲੇ ਤੂਫਾਨ ਨੇ ਦਸਤਕ ਦਿੱਤੀ ਹੈ, ਜਿਸ ਨੇ ਪਿਛਲੇ 140 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ । ਕੋਲੋਰਾਡੋ, ਵਯੋਮਿੰਗ ਅਤੇ ਨੇਬਰਾਸਕਾ ਸਣੇ 6 ਸੁਬਿਆਂ ਵਿੱਚ 48 ਘੰਟਿਆਂ ਵਿੱਚ 5 ਫੁੱਟ ਤੱਕ ਬਰਫ਼ ਡਿੱਗੀ । ਇਸ ਕਾਰਨ 80 ਤੋਂ ਵੱਧ ਹਾਈਵੇਅ ਬੰਦ ਹੋ ਗਏ ਹਨ । ਦੋ ਦਿਨਾਂ ਵਿੱਚ 2400 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ।


ਭਿਆਨਕ ਮੌਸਮ ਦੇ ਜੋਖਮ ਤੋਂ ਇਲਾਵਾ ਕੱਲ੍ਹ ਹੜ੍ਹਾਂ ਦਾ ਥੋੜਾ ਜਿਹਾ ਜੋਖਮ ਵੀ ਬਣਦਾ ਦਿਖ ਰਿਹਾ ਹੈ । ਪੂਰਬ ਵੱਲ ਵਧ ਰਹੇ ਠੰ ਠੰਡੇ ਮੋਰਚੇ ਨਾਲ ਜੁੜੇ ਕੁਝ ਤੂਫਾਨਾਂ ਨਾਲ ਮਿਸੂਰੀ, ਮਿਸੀਸਿਪੀ ਅਤੇ ਟੇਨੇਸੀ ਵੈਲੀਜ਼ ਦੇ ਕੁਝ ਹਿੱਸਿਆਂ ਵਿਚ ਮੀਂਹ ਪੈ ਸਕਦਾ ਹੈ । ਮੌਸਮ ਵਿਚ ਗੜਬੜ ਹੋਣ ਪ੍ਰਤੀ ਜਾਗਰੂਕ ਅਤੇ ਤਿਆਰ ਰਹੋ!

ਮੌਸਮ ਵਿਭਾਗ ਨੇ ਸੈਂਟਰਲ ਲੁਸਿਆਣਾ ਅਤੇ ਸੈਂਟਰਲ ਮਿਸੀਸਿਪੀ ਵਿਖੇ ਭਾਰੀ ਬਰਫਬਾਰੀ ਦੀ ਚਿਤਾਵਨੀ ਦਿੱਤੀ ਹੈ।

ਇਸ ਬਰਫੀਲੇ ਤੂਫਾਨ ਦੇ ਕਾਰਨ ਲਗਭਗ 35 ਲੱਖ ਲੋਕ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਦੇ ਅਨੁਸਾਰ ਆਮ ਤੌਰ ‘ਤੇ ਮਾਰਚ ਵਿੱਚ ਬਰਫਬਾਰੀ ਨਹੀਂ ਹੁੰਦੀ। ਇਸ ਦੌਰਾਨ ਇੱਥੇ ਦਾ ਤਾਪਮਾਨ 10 ਤੋਂ 15 ਡਿਗਰੀ ਦੇ ਵਿਚਕਾਰ ਹੁੰਦਾ ਹੈ,ਪਰ ਸਾਇਬੇਰੀਆ ਵੱਲੋਂ ਚੱਲੀਆਂ ਠੰਡੀਆਂ ਹਵਾਵਾਂ ਦੇ ਨਤੀਜੇ ਵਜੋਂ ਬਰਫਬਾਰੀ ਹੋਈ। ਇਸ ਬਰਫਬਾਰੀ ਕਾਰਨ ਤਾਪਮਾਨ ਮਾਇਨਸ 11 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਮਾਰਚ 1881 ਵਿੱਚ ਇਸ ਤਰ੍ਹਾਂ ਦੀ ਬਰਫ਼ਬਾਰੀ ਹੋਈ ਸੀ, ਜਿਸ ਵਿੱਚ 24 ਇੰਚ ਤੱਕ ਦੀ ਬਰਫਬਾਰੀ ਹੋਈ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਆਰਕਟਿਕ ਧਮਾਕੇ ਕਾਰਨ ਅਮਰੀਕਾ ਵਿੱਚ 122 ਸਾਲ ਦਾ ਸਭ ਤੋਂ ਬਰਫੀਲਾ ਤੂਫ਼ਾਨ ਆਇਆ ਸੀ। ਜਿਸ ਕਾਰਨ ਟੈਕਸਾਸ ਸਮੇਤ 12 ਰਾਜਾਂ ਵਿੱਚ ਭਾਰੀ ਬਰਫਬਾਰੀ ਹੋਈ ਸੀ । ਇਸ ਤੂਫਾਨ ਦੀ ਲਪੇਟ ਵਿੱਚ ਆ ਕੇ 21 ਲੋਕ ਮਾਰੇ ਗਏ ਸਨ, ਜਦਕਿ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਸਨ ।

Related News

ਅਲਬਰਟਾ ‘ਚ ਬੀਤੇ ਦਿਨ ਕੋਰੋਨਾ ਕਾਰਨ ਹੋਰ 16 ਲੋਕਾਂ ਦੀ ਮੌਤ ਅਤੇ 1,735 ਕੇਸ ਆਏ ਸਾਹਮਣੇ

Rajneet Kaur

ਬਰੈਂਪਟਨ ‘ਚ ਸੋਮਵਾਰ ਤੜਕੇ ਚੱਲੀਆਂ ਗੋਲੀਆਂ, ਚਾਰ ਲੋਕ ਗੰਭੀਰ ਰੂਪ ‘ਚ ਜ਼ਖਮੀ

Rajneet Kaur

ਓਨਟਾਰੀਓ ਸਰਕਾਰ ਨੇ ਕੋਵਿਡ 19 ਮਹਾਂਮਾਰੀ ਦੇ ਦੌਰਾਨ ਸੂਬੇ ਦੀ ਤੀਸਰੀ ਸੰਕਟਕਾਲ ਦੀ ਕੀਤੀ ਘੋਸ਼ਣਾ,ਸਟੇਅ-ਐਟ-ਹੋਮ ਦੇ ਆਦੇਸ਼ ਜਾਰੀ

Rajneet Kaur

Leave a Comment