channel punjabi
International News

ਅਮਰੀਕੀ ਵਿੱਤ ਮੰਤਰੀ ਨੇ ਵਿੱਤ ਮੰਤਰੀ ਸੀਤਾਰਮਨ ਨਾਲ ਕੀਤੀ ਗੱਲਬਾਤ, ਭਾਰਤ ਦੀ ਕੀਤੀ ਸ਼ਲਾਘਾ

ਵਾਸ਼ਿੰਗਟਨ : ਅਮਰੀਕੀ ਵਿੱਤ ਮੰਤਰੀ ਜੈਨੇਟ ਯੇਲੇਨ ਨੇ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਨਾਲ ਨਿਪਟਣ ‘ਚ ਸਹਿਯੋਗ ਲਈ ਭਾਰਤ ਦੀ ਸ਼ਲਾਘਾ ਕੀਤੀ। ਵਾਰਤਾ ਦੌਰਾਨ ਦੋਵਾਂ ਨੇਤਾਵਾਂ ਨੇ ਵਿਸ਼ਵ ਆਰਥਿਕ ਹਾਲਾਤ ‘ਤੇ ਵੀ ਚਰਚਾ ਕੀਤੀ। ਦੱਸਣਯੋਗ ਹੈ ਕਿ ਜੈਨੇਟ ਯੇਲੇਨ ਨੂੰ ਇਸ ਸਾਲ ਜਨਵਰੀ ਵਿਚ ਅਮਰੀਕਾ ਦੇ ਬਾਇਡਨ ਪ੍ਰਸ਼ਾਸਨ ‘ਚ ਦੇਸ਼ ਦਾ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਸੀ। ਉਹ ਇਸ ਅਹੁਦੇ ‘ਤੇ ਪੁੱਜਣ ਵਾਲੀ ਪਹਿਲੀ ਔਰਤ ਹੈ।

ਅਮਰੀਕਾ ਦੀ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਦਾ ਦੇਸ਼ ਭਾਰਤ ਨਾਲ ਸੰਬੰਧ ਹੋਰ ਵੀ ਮਜ਼ਬੂਤ ਕਰਨਾ ਚਾਹੀਦਾ ਹੈ । ਵਿੱਤ ਮੰਤਰਾਲੇ ਨੇ ਇਕ ਬਿਆਨ ਵਿਚ ਦੱਸਿਆ ਕਿ ਗੱਲਬਾਤ ਦੌਰਾਨ ਯੇਲੇਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਨਿਪਟਣ, ਅਸਮਾਨਤਾ ਨਾਲ ਜੰਗ ਅਤੇ ਪੌਣਪਾਣੀ ਪਰਿਵਰਤਨ ‘ਤੇ ਕੀਤੇ ਗਏ ਕੰਮ ਨੂੰ ਅੱਗੇ ਵਧਾਉਣ ਲਈ ਉਹ ਡੂੰਘਾਈ ਨਾਲ ਭਾਰਤ ਨਾਲ ਸਹਿਯੋਗ ਕਰਨਾ ਚਾਹੁੰਦੀ ਹੈ।

ਯੇਲੇਨ ਨੇ ਸਾਂਝੀਆਂ ਤਰਜੀਹਾਂ ਦੇ ਹੱਲ ਲਈ ਨਿਰਮਲਾ ਸੀਤਾਰਮਨ ਨਾਲ ਅੱਗੇ ਦੀ ਦੋਪੱਖੀ ਅਤੇ ਬਹੁ-ਪੱਖੀ ਸਹਿਯੋਗ ਦੀ ਗੱਲ ਕਹੀ ਹੈ। ਉਧਰ, ਭਾਰਤ ਦੇ ਵਿੱਤ ਮੰਤਰੀ ਨੇ ਇਕ ਟਵੀਟ ਕਰ ਕੇ ਦੱਸਿਆ ਕਿ ਨਿਰਮਲਾ ਸੀਤਾਰਮਨ ਨੇ ਅਮਰੀਕੀ ਵਿੱਤ ਮੰਤਰੀ ਜੈਨੇਟ ਯੇਲੇਨ ਨਾਲ ਵਿਸ਼ਵ ਆਰਥਿਕ ਹਾਲਾਤ ‘ਤੇ ਚਰਚਾ ਕੀਤੀ। ਵਾਰਤਾ ਦੌਰਾਨ ਯੇਲੇਨ ਨੇ ਕੋਰੋਨਾ ਮਹਾਮਾਰੀ ਨਾਲ ਨਿਪਟਣ ਵਿਚ ਸਹਿਯੋਗ ਲਈ ਭਾਰਤ ਦੀ ਤਾਰੀਫ਼ ਕੀਤੀ। ਨਿਰਮਲਾ ਸੀਤਾਰਮਨ ਨੇ ਯੇਲੇਨ ਦੀ ਇਸ ਗੱਲ ਲਈ ਸ਼ਲਾਘਾ ਕੀਤੀ ਕਿ ਉਨ੍ਹਾਂ ਦੀ ਅਗਵਾਈ ਵਿਚ ਬਿਹਤਰ ਸੋਚ ਨਾਲ ਅਮਰੀਕੀਆਂ ਲਈ 1.9 ਖਰਬ ਡਾਲਰ ਦਾ ਕੋਰੋਨਾ ਰਾਹਤ ਪੈਕੇਜ ਲਗਾਇਆ। ਦੋਵਾਂ ਨੇਤਾਵਾਂ ਨੇ ਇਸ ਗੱਲ ‘ਤੇ ਵੀ ਸਹਿਮਤੀ ਪ੍ਰਗਟਾਈ ਕਿ ਸਾਂਝੇ ਆਰਥਿਕ ਅਤੇ ਰਣਨੀਤਕ ਮਾਮਲਿਆਂ ‘ਤੇ ਜੀ-20 ਵਰਗੇ ਵੱਖ-ਵੱਖ ਮੰਚਾਂ ‘ਤੇ ਕੰਮ ਕੀਤਾ ਜਾਵੇਗਾ।

Related News

ਕੈਨੇਡਾ ‘ਚ ਰਹਿ ਰਹੇ ਅਸਥਾਈ ਨਿਵਾਸੀ ਬਿਨੈਕਾਰਾਂ ਨੂੰ ਬਾਇਓਮੈਟ੍ਰਿਕਸ ਦੀ ਨਹੀਂ ਹੋਵੇਗੀ ਜ਼ਰੂਰਤ

Rajneet Kaur

ਕੈਨੇਡਾ ਵੀ ਆਸਟ੍ਰੇਲੀਆ ਦੀ ਰਾਹ ‘ਤੇ, ਜਲਦੀ ਹੀ ਆਵੇਗਾ ਨਵਾਂ ਕਾਨੂੰਨ, ਖ਼ਬਰ ਸਮੱਗਰੀ ਲਈ ਕਰਨਾ ਹੋਵੇਗਾ ਭੁਗਤਾਨ

Vivek Sharma

ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਅਤੇ ਸਰਕਾਰ ਦਾ ਸਾਥ ਦੇਣ ਲਈ ਕਰਨਗੇ ਅਪੀਲ

Rajneet Kaur

Leave a Comment