channel punjabi
Canada International News North America

ਓਨਟਾਰੀਓ ਦੇ ਕੁੱਝ ਫੈਮਿਲੀ ਡਾਕਟਰਜ਼ ਨੇ ਕੋਵਿਡ-19 ਵੈਕਸੀਨੇਸ਼ਨ ਦਾ ਕੰਮ ਕੀਤਾ ਸ਼ੁਰੂ

ਓਨਟਾਰੀਓ ਦੇ ਕੁੱਝ ਫੈਮਿਲੀ ਡਾਕਟਰਜ਼ ਨੇ ਕੋਵਿਡ-19 ਵੈਕਸੀਨੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਹਫਤੇ ਪ੍ਰੋਵਿੰਸ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਟੋਰਾਂਟੋ, ਪੀਲ, ਹੈਮਿਲਟਨ, ਗੁਐਲਫ, ਪੀਟਰਬੌਰੋ ਤੇ ਸਿਮਕੋਅ-ਮਸਕੋਕਾ ਵਿੱਚ ਕੁੱਝ ਫੈਮਿਲੀ ਡਾਕਟਰਜ਼ ਵੱਲੋਂ ਆਕਸਫੋਰਡ-ਐਸਟ੍ਰਾਜ਼ੈਨੇਕਾ ਵੈਕਸੀਨ ਰਾਹੀਂ ਟੀਕੇ ਲਾਏ ਜਾ ਰਹੇ ਹਨ।

ਓਨਟਾਰੀਓ ਦੀ ਮੈਡੀਕਲ ਐਸੋਸਿਏਸ਼ਨ ਦਾ ਕਹਿਣਾ ਹੈ ਕਿ ਇਨ੍ਹਾਂ ਇਲਾਕਿਆਂ ਦੇ ਡਾਕਟਰਾਂ ਵੱਲੋਂ 60 ਤੋਂ 64 ਸਾਲ ਉਮਰ ਵਰਗ ਦੇ ਲੋਕਾਂ ਨੂੰ ਆਕਸਫੋਰਡ-ਐਸਟ੍ਰਾਜ਼ੈਨੇਕਾ ਦੇ ਸ਼ੌਟਸ ਦਿੱਤੇ ਜਾ ਰਹੇ ਹਨ ਤੇ ਲੋਕਾਂ ਨੂੰ ਹਲੀਮੀ ਤੋਂ ਕੰਮ ਲੈਣ ਲਈ ਵੀ ਆਖਿਆ ਜਾ ਰਿਹਾ ਹੈ। ਡਾਕਟਰਾਂ ਨੂੰ ਇਸ ਸਮੇਂ ਇਸ ਵੈਕਸੀਨ ਦੀਆਂ ਸੀਮਤ ਡੋਜ਼ਾਂ ਹਾਸਲ ਹੋ ਰਹੀਆਂ ਹਨ ਪਰ ਜਿਵੇਂ ਹੀ ਵੈਕਸੀਨ ਦੀ ਹੋਰ ਖੇਪ ਆਵੇਗੀ ਤਾਂ ਇਨ੍ਹਾਂ ਡੋਜ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਜਾਵੇਗਾ। ਇੱਕ ਹੋਰ ਪਾਇਲਟ ਪ੍ਰੋਜੈਕਟ ਤਹਿਤ ਟੋਰਾਂਟੋ, ਵਿੰਡਸਰ ਤੇ ਕਿੰਗਸਟਨ ਵਿੱਚ ਤਿੰਨ ਪਬਲਿਕ ਹੈਲਥ ਯੂਨਿਟਸ ਦੀਆਂ ਫਾਰਮੇਸੀਜ਼ ਵਿੱਚ ਵੀ 60 ਤੋਂ 64 ਸਾਲ ਦਰਮਿਆਨ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਣ ਸ਼ੁਰੂ ਕੀਤਾ ਗਿਆ।ਸਿਟੀ ਆਫ ਟੋਰਾਂਟੋ ਨੇ ਦੱਸਿਆ ਕਿ ਸਿਟੀ ਵੱਲੋਂ ਚਲਾਏ ਜਾਣ ਵਾਲੇ ਕਲੀਨਿਕਸ ਵਿੱਚ ਕੋਵਿਡ-19 ਵੈਕਸੀਨੇਸ਼ਨ ਲਈ 7,800 ਲੋਕਾਂ ਨੇ ਅਪੁਆਇੰਟਮੈਂਟ ਬੁੱਕ ਕਰਵਾਈਆਂ। 80 ਸਾਲ ਜਾਂ ਇਸ ਤੋਂ ਵੱਧ ਉਮਰਵਰਗ ਦੇ ਟੋਰਾਂਟੋ ਵਾਸੀ ਵੀ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹਨ ਪਰ ਉਨ੍ਹਾਂ ਨੂੰ ਉਡੀਕ ਕਰਨੀ ਹੋਵੇਗੀ ਕਿਉਂਕਿ ਤੋਂ ਪ੍ਰੋਵਿੰਸ ਵੱਲੋਂ ਨਵਾਂ ਆਨਲਾਈਨ ਬੁਕਿੰਗ ਸਿਸਟਮ ਸੁ਼ਰੂ ਕੀਤਾ ਜਾ ਰਿਹਾ ਹੈ।

Related News

ਅਲਬਰਟਾ ‘ਚ ਬੁੱਧਵਾਰ ਨੂੰ ਕੋਵਿਡ 19 ਐਕਟਿਵ ਕੇਸਾਂ ਦੀ ਗਿਣਤੀ 1,582 ਤੱਕ ਪਹੁੰਚੀ

Rajneet Kaur

ਬੀ.ਸੀ. ‘ਚ ਇਕ ਨਵੀਂ ਟਰੱਕ ਪਾਰਕਿੰਗ ਦੀ ਸਹੂਲਤ ‘ਤੇ ਇਸ ਮਹੀਨੇ ਕੰਮ ਹੋਵੇਗਾ ਸ਼ੁਰੂ

Rajneet Kaur

ਓਨਟਾਰੀਓ ‘ਚ 1,800 ਤੋਂ ਵੱਧ ਨਵੇਂ ਕੋਵਿਡ 19 ਕੇਸ ਦਰਜ ਅਤੇ 43 ਹੋਰ ਮੌਤਾਂ ਦੀ ਪੁਸ਼ਟੀ

Rajneet Kaur

Leave a Comment