channel punjabi
International News

ਵਿਸ਼ਵ ਸਿਹਤ ਸੰਗਠਨ (WHO) ਦਾ ਦਾਅਵਾ, ‘ਐਸਟ੍ਰਾਜ਼ੇਨੇਕਾ ਵੈਕਸੀਨ’ ਕਿਸੇ ਵੀ ਤਰ੍ਹਾਂ ਨਹੀਂ ਨੁਕਸਾਨਦਾਇਕ

ਜੇਨੇਵਾ : ਕੋਰੋਨਾ ਵੈਕਸੀਨ ਐਸਟ੍ਰਾਜ਼ੇਨੇਕਾ ਦੇ ਸੰਬੰਧ ਵਿੱਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਐਸਟ੍ਰਾਜ਼ੇਨੇਕਾ ਦੀ ਵਰਤੋਂ ਕਾਰਨ ਖੁਰਾਕ ਲੈਣ ਵਾਲੇ ਲੋਕਾਂ ਦੇ ਸਰੀਰ ਵਿਚ ਖੂਨ ਦੀਆਂ ਗੱਠਾਂ ਬਣ ਰਹੀਆਂ ਹਨ। ਇਸ ਤੋਂ ਬਾਅਦ ਕਈ ਯੂਰਪੀਅਨ ਦੇਸ਼ਾਂ ਨੇ ਇਸ ਦੀ ਵਰਤੋਂ ਬੰਦ ਕਰ ਦਿੱਤੀ। ਪਰ ਹੁਣ ਵਿਸ਼ਵ ਸਿਹਤ ਸੰਗਠਨ ਨੇ ਇਸ ਦਵਾਈ ਨੂੰ ਮਾਨਤਾ ਦੇ ਦਿੱਤੀ ਹੈ। WHO ਦੇ ਬੁਲਾਰੇ ਮਾਰਗ੍ਰੇਟ ਹੈਰਿਸ ਨੇ ਮੀਡੀਆ ਨੂੰ ਕਿਹਾ ਕਿ ਸਾਨੂੰ ਇਸ ਦੀ ਵਰਤੋਂ ਨੂੰ ਰੋਕਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਇਸ ਦੀ ਡੌਜ਼ ਲੈਂਦੇ ਰਹਿਣਾ ਚਾਹੀਦਾ ਹੈ। ਇਹ ਕਿਸੇ ਵੀ ਤਰ੍ਹਾਂ ਨਾਲ ਹਾਨੀਕਾਰਕ ਨਹੀਂ ਹੈ।

ਹੈਰਿਸ ਨੇ ਕਿਹਾ ਕਿ ਵੈਕਸੀਨ ਦੇ ਸੁਰੱਖਿਆ ਅੰਕੜਿਆਂ ਦਾ ਵਿਸ਼ਵ ਸਿਹਤ ਸੰਗਠਨ ਦੀ ਸਲਾਹਕਾਰ ਕਮੇਟੀ ਵਲੋਂ ਅਧਿਐਨ ਕੀਤਾ ਜਾ ਰਿਹਾ ਹੈ। ਹੁਣ ਸਾਨੂੰ ਟੀਕੇ ਅਤੇ ਲਹੂ ਦੇ ਜੰਮਣ ਦੇ ਵਿਚਕਾਰ ਕੋਈ ਸਬੰਧ ਨਹੀਂ ਮਿਲਿਆ। ਦੱਸਣਯੋਗ ਹੈ ਕਿ ਯੂਰਪੀਅਨ ਸ਼ਹਿਰਾਂ ਜਿਵੇਂ ਕਿ ਡੈਨਮਾਰਕ, ਨਾਰਵੇ, ਆਈਸਲੈਂਡ, ਇਟਲੀ ਅਤੇ ਰੋਮਾਨੀਆ ਨੇ ਟੀਕਾ ਲੈਣ ਵਾਲੇ ਕੁਝ ਲੋਕਾਂ ਦੇ ਸਰੀਰ ਵਿਚ ਖੂਨ ਦੇ ਜੰਮਣ ਦੀ ਖ਼ਬਰਾਂ ਮਗਰੋਂ ਵੈਕਸੀਨ ਦੀ ਵਰਤੋਂ ਬੰਦ ਕਰ ਦਿੱਤੀ।

ਮਾਰਗ੍ਰੇਟ ਨੇ ਕਿਹਾ, ‘ਅਸੀਂ ਮੌਤਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਟੀਕੇ ਲੱਗਣ ਕਾਰਨ ਮੌਤ ਦੀ ਖ਼ਬਰ ਨਹੀਂ ਹੈ। ਸਾਨੂੰ ਨਿਸ਼ਚਤ ਤੌਰ ‘ਤੇ ਐਸਟ੍ਰਾਜ਼ੇਨੇਕਾ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।’ ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਜੇ ਇਸ ਦਵਾਈ ਸਬੰਧੀ ਕੋਈ ਹੋਰ ਸੁਰੱਖਿਆ ਚਿੰਤਾਵਾਂ ਹਨ, ਤਾਂ ਇਸਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਟੀਕੇ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਅਸੀਂ ਸੁਰੱਖਿਆ ਦੇ ਸਾਰੇ ਮਾਪਦੰਡਾਂ ਦੀ ਜਾਂਚ ਕਰਦੇ ਹਾਂ।

Related News

ਕੈਲਗਰੀ ਜ਼ੋਨ ਨੇ ਇਸ ਹਫਤੇ ਕੋਵਿਡ 19 ਦੇ ਲੱਛਣਾਂ ਤੋਂ ਪੀੜਤ ਮਰੀਜ਼ਾਂ ਦੇ ਦਾਖਲਿਆਂ ਦੀ ਗਿਣਤੀ ਦਾ ਤੋੜਿਆ ਰਿਕਾਰਡ

Rajneet Kaur

ਅਧਿਆਪਕਾਂ ਨੇ carbon dioxide ਦੀ ਚਿੰਤਾ ਕਾਰਨ ਸੇਂਟ ਰਾਫੇਲ ਕੈਥੋਲਿਕ ਸਕੂਲ ‘ਚ ਕੰਮ ਕਰਨ ਤੋਂ ਕੀਤਾ ਇਨਕਾਰ

Rajneet Kaur

ਕੈਨੇਡਾ ਹੁਣ ਪੁਲਾੜ ‘ਚ ਲਿਖੇਗਾ ਨਵੀਂ ਇਬਾਰਤ, ‘ਚੰਦਰ ਗੇਟਵੇ ਪ੍ਰਾਜੈਕਟ’ ਲਈ 1.9 ਬਿਲੀਅਨ ਦਾ ਬਜਟ

Vivek Sharma

Leave a Comment