channel punjabi
Canada News North America

ਟੈਰਾਂਟੋ ‘ਚ ਵੈਕਸੀਨੇਸ਼ਨ ਦਾ ਕੰਮ ਹੋਇਆ ਤੇਜ਼, ਵੈਕਸੀਨ ਲਈ ਲੱਗੀਆਂ ਲੰਮੀਆਂ ਕਤਾਰਾਂ

ਟੋਰਾਂਟੋ : ਕੈਨੇਡਾ ਦੇ ਲੋਕਾਂ ਵਿਚ ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਟੋਰਾਂਟੋ ਵਿਖੇ ਵੈਕਸੀਨ ਲਗਵਾਉਣ ਲਈ ਲੋਕਾਂ ਦੀਆਂ ਕਤਾਰਾਂ ਵੈਕਸੀਨ ਸੈਂਟਰਾਂ ਦੇ ਬਾਹਰ ਲੱਗੀਆਂ ਦਿਖਦੀਆਂ ਹਨ । ਇੱਕ ਵੈਕਸੀਨ ਸੈਂਟਰ ‘ਤੇ ਲੋਕਾਂ ਦੀ ਇੰਨੀ ਭੀੜ ਹੋ ਗਈ ਕਿ ਵੈਕਸੀਨ ਕੁਝ ਘੰਟਿਆਂ ਵਿਚ ਹੀ ਖ਼ਤਮ ਹੋ ਗਈ। ਕੌਕਸਵੈੱਲ ਨੇੜੇ ਡੈਨਫੋਰਥ ਸਥਿਤ ਸੌ਼ਪਰਜ਼ ਡਰੱਗ ਮਾਰਟ ਵੱਲੋਂ ਵਾਕ ਇਨ ਵੈਕਸੀਨੇਸ਼ਨ ਸ਼ੁਰੂ ਕੀਤੀ ਗਈ ਜਿਸ ਲਈ ਕੋਈ ਅਪੁਆਇੰਟਮੈਂਟ ਨਹੀਂ ਰੱਖੀ ਗਈ। ਲੋਕਾਂ ਨੇ ਆਪਣੀ ਵਾਰੀ ਦੀ ਉਡੀਕ ਵਿੱਚ ਮਾਰਟ ਦੇ ਬਾਹਰ ਲਾਈਨਾਂ ਲਗਾ ਲਈਆਂ। ਲਾਈਨ ਵਿੱਚ ਲੱਗਣ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਇਹ ਖ਼ਬਰ ਸੁਣੀ ਕਿ ਇੱਥੇ ਬਿਨਾਂ ਅਪੁਆਇੰਟਮੈਂਟ ਦੇ ਟੀਕੇ ਲਾਏ ਜਾ ਰਹੇ ਹਨ, ਇਸ ਬਾਰੇ ਉਨ੍ਹਾਂ ਨੂੰ ਆਪਣੇ ਦੋਸਤਾਂ ਕੋਲੋਂ ਟੈਕਸਟ ਮੈਸੇਜ ਵੀ ਮਿਲੇ ਤੇ ਉਹ ਵੈਕਸੀਨ ਦਾ ਸ਼ੌਟ ਲਵਾਉਣ ਇੱਥੇ ਪਹੁੰਚ ਗਏ। ਹੁਣ ਇਸ ਫਾਰਮੇਸੀ ਵਿੱਚ ਵੈਕਸੀਨ ਹੀ ਨਹੀਂ ਬਚੀ। ਨਾ ਹੀ ਇਸ ਬਾਰੇ ਹੋਰ ਜਾਣਕਾਰੀ ਮਿਲ ਰਹੀ ਹੈ ਕਿ ਇੱਥੇ ਹੋਰ ਵੈਕਸੀਨ ਕਦੋਂ ਆਵੇਗੀ।

ਸ਼ੁੱਕਰਵਾਰ ਨੂੰ ਡੈਨਫੋਰਥ-ਪੇਪ ਤੇ ਡੈਨਫੋਰਥ-ਮੇਨ ਸ਼ੌਪਰਜ ਕੋਲ 500-500 ਡੋਜ਼ਾਂ ਸਨ। ਪਰ ਇਸ ਸਟੋਰ ਉੱਤੇ ਕੋਈ ਵੈਕਸੀਨ ਨਹੀਂ ਬਚੀ। ਫੋਰਡ ਸਰਕਾਰ ਵੱਲੋਂ ਬੁੱਧਵਾਰ ਨੂੰ ਕੀਤੇ ਗਏ ਐਲਾਨ ਤੋਂ ਬਾਅਦ ਟੋਰਾਂਟੋ, ਵਿੰਡਸਰ ਤੇ ਕਿੰਗਸਟਨ ਹੈਲਥ ਯੂਨਿਟਸ ਵਿੱਚ ਓਂਟਾਰੀਓ ਵਾਸੀਆਂ ਨੂੰ ਆਕਸਫੋਰਡ ਐਸਟ੍ਰਾਜੈ਼ਨੇਕਾ ਸ਼ੌਟਸ ਲਾਏ ਜਾ ਰਹੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 325 ਫਾਰਮੇਸੀਜ਼ ਵਿੱਚ 60 ਤੋਂ 64 ਸਾਲ ਉਮਰ ਵਰਗ ਦੇ ਲੋਕਾਂ ਨੂੰ ਇਹ ਸ਼ੌਟਸ ਲਾਏ ਜਾ ਰਹੇ ਹਨ। ਸ਼ੌਪਰਜ਼ ਡਰੱਗ ਮਾਰਟ, ਕੌਸਕੋ, ਵਾਲਮਾਰਟ ਤੇ ਲੋਬਲਾਅ ਦੀਆਂ ਫਾਰਮੇਸੀਜ਼ ਵਿੱਚ ਵੀ ਇਹ ਸ਼ੌਟ ਲਾਏ ਜਾਣਗੇ। ਫਰੌਂਟੇਨੈਕ, ਲੈਨੌਕਸ ਤੇ ਐਡਿੰਗਟਨ ਵਿੱਚ ਵੀ 60 ਤੋਂ 64 ਸਾਲ ਦੇ ਲੋਕਾਂ ਨੂੰ ਵੈਕਸੀਨੇਟ ਕੀਤਾ ਜਾਵੇਗਾ। ਉਧਰ ਵੈਕਸੀਨ ਦੀ ਮੰਗ ਨੂੰ ਵੇਖਦਿਆਂ ਇੱਕ ਵਿਅਕਤੀ ਨੇ ਕਿਹਾ ਕਿ ਉਸ ਨੂੰ ਲੱਗ ਰਿਹਾ ਸੀ ਕਿ ਇਨ੍ਹਾਂ ਗਰਮੀਆਂ ਤੱਕ ਉਨ੍ਹਾਂ ਦੀ ਵਾਰੀ ਤਾਂ ਸ਼ਾਇਦ ਹੀ ਆਵੇ ।

ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਹੁਣ ਤਕ ਚਾਰ ਕੰਪਨੀਆਂ ਦੀ ਵੈਕਸੀਨ ਨੂੰ ਅਧਿਕਾਰਿਤ ਤੌਰ ਤੇ ਪ੍ਰਵਾਨਗੀ ਦਿੱਤੀ ਗਈ ਹੈ । ਇਹ ਹਨ PFIZER, MODERNA, JOHANSON AND JOHANSON ਅਤੇ OXFORD ASTRAZENECA । ਇਹਨਾਂ ਵੈਕਸੀਨ ਦੀ ਸਪਲਾਈ ਲਗਾਤਾਰ ਹੋਣ ਤੋਂ ਬਾਅਦ ਕੈਨੇਡਾ ਦੇ ਕੋਰੋਨਾ ਪ੍ਰਭਾਵਿਤ ਸੂਬਿਆਂ ਵਿੱਚ ਵੈਕਸੀਨੇਸ਼ਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ।

Related News

ਮੈਨੀਟੋਬਾ ਵਾਸੀਆਂ ਨੂੰ 48 ਘੰਟਿਆਂ ਬਾਅਦ ਮਿਲੇਗੀ ਵੱਡੀ ਰਾਹਤ, ਸੂਬੇ ਦੇ ਪ੍ਰੀਮੀਅਰ ਨੇ ਸ਼ੁੱਕਰਵਾਰ ਤੋਂ ਸ਼ਰਤਾਂ ਨਾਲ ਢਿੱਲ ਦੇਣ ਦਾ ਕੀਤਾ ਐਲਾਨ

Vivek Sharma

ਬਰੈਂਪਟਨ ਦੇ ਵਿਅਕਤੀ ‘ਤੇ CRA ਘੁਟਾਲੇ ਸਮੇਤ, ਫੋਨ ਘੁਟਾਲਿਆਂ ਦੇ ਮਾਮਲੇ ‘ਚ ਦੋਸ਼ ਕੀਤੇ ਗਏ ਆਇਦ

Rajneet Kaur

ਸਰੀ ਹਾਈ ਸਕੂਲ ‘ਚ 5 ਕਲਾਸਾਂ ‘ਚ 50 ਕੋਵਿਡ 19 ਕੇਸ ਦਰਜ

Rajneet Kaur

Leave a Comment