channel punjabi
News

ਪੰਜਾਬ ‘ਚ ਅਚਾਨਕ ਵਧੇ ਕੋਰੋਨਾ ਪਾਜ਼ਿਟਿਵ ਮਾਮਲੇ, ਹੁਣ ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਵੀ ਲਾਗੂ ਕੀਤਾ ਗਿਆ NIGHT CURFEW

ਪਟਿਆਲਾ/ਚੰਡੀਗੜ੍ਹ : ਫਿਰ ਓਹੀ ਦਿਨ, ਓਹੀ ਪਾਬੰਦੀਆਂ, ਓਹੀ ਹਦਾਇਤਾਂ ! ਪੰਜਾਬ ਦੇ ਲੋਕਾਂ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਉਭਰ ਆਈਆਂ ਹਨ। ਦਰਅਸਲ ਪਿਛਲੇ ਸਾਲ ਦੀ ਤਰ੍ਹਾਂ ਮਾਰਚ ਮਹੀਨੇ ਵਿੱਚ ਅਚਾਨਕ ਕੋਰੋਨਾ ਵਾਇਰਸ ਦੇ ਮਾਮਲੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਇਕ ਵਾਰ ਫਿਰ ਤੋਂ ਵਧ ਰਹੇ ਹਨ। ਪਿਛਲੇ ਪੰਜ ਦਿਨਾਂ ਦੌਰਾਨ ਸੂਬੇ ਅੰਦਰ 5566 ਮਾਮਲੇ ਦਰਜ ਕੀਤੇ ਗਏ ਹਨ। ਇਹ ਸਥਿਤੀ ਉਸ ਸਮੇਂ ਹੈ ਜਦੋਂ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਵਿੱਚੋਂ ਕੋਰੋਨਾ ਕਰੀਬ ਕਰੀਬ ਖਤਮ ਹੋ ਚੁੱਕਾ ਹੈ। ਲੋਕੀ ਬਿਨਾਂ ਮਾਸਕ ਤੋਂ ਸੜਕਾਂ-ਬਾਜ਼ਾਰਾਂ ‘ਤੇ ਨਜ਼ਰ ਆ ਰਹੇ ਸਨ । ਕੋਰੋਨਾ ਪ੍ਰਭਾਵਿਤਾਂ ਦੇ ਮਾਮਲੇ ਵਧਨ ਤੋਂ ਬਾਅਦ ਪ੍ਰਸ਼ਾਸ਼ਨ ਕਈ ਜ਼ਿਲ੍ਹਿਆਂ ਵਿੱਚ ਮੁੜ ਤੋਂ ਪਿਛਲੇ ਸਾਲ ਦੀ ਤਰ੍ਹਾਂ ਪਾਬੰਦੀਆਂ ਲਾਗੂ ਕਰ ਚੁੱਕਾ ਹੈ। ਇਸ ਸਥਿਤੀ ਨੂੰ ਲੈ ਕੇ ਪੰਜਾਬ ਦੇ ਹੈਲਥ ਡਾਇਰੈਕਟਰ ਡਾ.ਗੁਰਿੰਦਰ ਬੀਰ ਸਿੰਘ ਨੇ ਕਿਹਾ ਕਿ ਮੈਥੇਮੇਟਿਕਲ ਪ੍ਰੋਜੈਕਸ਼ਨ ਦੇ ਹਿਸਾਬ ਨਾਲ ਪੰਜਾਬ ਵਿਚ ਇਸ ਮਹੀਨੇ ਦੇ ਅੰਤ ਤਕ 3 ਹਜ਼ਾਰ ਮਾਮਲੇ ਰੋਜ਼ਾਨਾ ਆ ਸਕਦੇ ਹਨ।

ਪੰਜਾਬ ਦੇ ਇੱਕ ਹੋਰ ਜ਼ਿਲ੍ਹੇ ਵਿੱਚ ਰਾਤ ਦਾ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਇਹ ਹੈ ਮੁੱਖ ਮੰਤਰੀ ਦਾ ਜੱਦੀ ਜ਼ਿਲ੍ਹਾ ਪਟਿਆਲਾ। ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਰਾਤ ਦਾ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ । ਇਹ ਕਰਫਿਊ 12 ਮਾਰਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਿਹਾ ਕਰੇਗਾ। ਅਗਲੇ ਹੁਕਮਾਂ ਤਕ ਪਟਿਆਲਾ ‘ਚ ਰਾਤ ਦਾ ਕਰਫਿਊ ਜਾਰੀ ਰਹੇਗਾ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਇਹ ਹੁਕਮ ਸੁਰੱਖਿਆ ਅਮਲੇ, ਡਿਊਟੀ ‘ਤੇ ਤਾਇਨਾਤ ਪੁਲਿਸ, ਫ਼ੌਜ ਅਤੇ ਸਰਕਾਰੀ ਅਫ਼ਸਰਾਂ, ਕਰਮਚਾਰੀਆਂ ਅਤੇ ਜਰੂਰੀ ਸੇਵਾਵਾਂ, ਮੈਡੀਕਲ ਐਮਰਜੈਂਸੀ ਅਤੇ ਕੋਈ ਹੋਰ ਐਮਰਜੈਂਸੀ ਜਿਸ ਨਾਲ ਕਿਸੇ ਦੀ ਜਾਨ-ਮਾਲ ਨੂੰ ਖ਼ਤਰਾ ਹੋਵੇ ‘ਤੇ ਲਾਗੂ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਇਸ ਕਰਫਿਊ ਦੌਰਾਨ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਗ਼ੈਰ ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਗਤ ਆਉਣ-ਜਾਣ ‘ਤੇ ਪਾਬੰਦੀ ਹੋਵੇਗੀ। ਇਨ੍ਹਾਂ ਹੁਕਮਾਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਅਤੇ ਜ਼ਿਲ੍ਹਾ ਪਟਿਆਲਾ ਦੇ ਸਮੂਹ ਸਬ ਡਵੀਜਨ ਮੈਜਿਸਟਰੇਟ ਲਾਗੂ ਕਰਵਾਉਣਾ ਯਕੀਨ ਬਣਾਉਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਦੇ ਮਾਮਲੇ ਵਧਣ ਕਾਰਨ ਕਪੂਰਥਲਾ, ਹੁਸ਼ਿਆਰਪੁਰ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੀ ਨਾਈਟ ਕਰਫਿਊ ਦਾ ਐਲਾਨ ਕੀਤਾ ਜਾ ਚੁੱਕਾ ਹੈ । ਦੱਸਣਯੋਗ ਹੈ ਕਿ ਪਿਛਲੇ ਸਾਲ 23 ਮਾਰਚ ਤੋਂ ਪੰਜਾਬ ਅੰਦਰ ਕੋਰੋਨਾ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ।

Related News

ਕੋਰੋਨਾ ਦੇ ਮਾਮਲੇ ਵਧੇ ਤਾਂ ਕੈਨੇਡਾ ‘ਚ ਮੁੜ ਹੋਵੇਗੀ ਤਾਲਾਬੰਦੀ !

Vivek Sharma

2020 ਦੀ ਵੱਡੀ ਖੋਜ : ਹੁਣ 20 ਮਿੰਟਾਂ ‘ਚ ਹੋ ਸਕੇਗੀ ਕੋਰੋਨਾ ਦੀ ਜਾਂਚ !

Vivek Sharma

ਕੋਰੋਨਾ ਗਾਈਡਲਾਇੰਸ ਦਾ ਪਾਲਣ ਨਾ ਕਰਨ ‘ਤੇ ਇਵਾਂਕਾ ਟਰੰਪ ਨੂੰ ਬੱਚਿਆਂ ਨੂੰ ਸਕੂਲ ਤੋਂ ਹਟਾਉਣਾ ਪਿਆ

Vivek Sharma

Leave a Comment