channel punjabi
International News

ਰਾਜਕੁਮਾਰ ਹੈਰੀ ਤੇ ਮੇਘਨ ਮਾਰਕੇਲ ਦਾ ਇੰਟਰਵਿਊ ਸੁਰਖੀਆਂ ‘ਚ : ਬਕਿੰਗਮ ਪੈਲਸ ਨੇ ਤੋੜੀ ਚੁੱਪੀ, ਕਿਹਾ ਨਸਲਵਾਦ ਦੇ ਮੁੱਦੇ ਚਿੰਤਤ ਕਰਨ ਵਾਲੇ

ਲੰਡਨ: ਬਕਿੰਗਮ ਪੈਲੇਸ ਨੇ ਅਮਰੀਕੀ ਚੈਟ ਸ਼ੋਅ ਦੀ ਪ੍ਰੈਜ਼ੇਂਟਰ ਓਪਰਾ ਵਿਨਫ੍ਰੇ ਦੇ ਨਾਲ ਰਾਜਕੁਮਾਰ ਹੈਰੀ ਤੇ ਮੇਘਨ ਮਾਰਕੇਲ ਦੇ ਇੰਟਰਵਿਊ “ਤੇ ਮੰਗਲਵਾਰ ਆਪਣੀ ਚੁੱਪ ਤੋੜਦਿਆਂ ਕਿਹਾ ਸ਼ਾਹੀ ਪਰਿਵਾਰ ਖੁਲਾਸਿਆਂ ਤੋਂ ਦੁਖੀ ਹੈ। ਓਪਰਾ ਵਿਨਫ੍ਰੇ ਦੇ ਨਾਲ ਟੀਵੀ ਤੇ ਇੰਟਰਵਿਊ ‘ਚ ਮੇਗਨ ਨੇ ਕਿਹਾ ਸ਼ਾਹੀ ਪਰਿਵਾਰ ਦੇ ਇਕ ਮੈਂਬਰ ਨੇ ਉਨ੍ਹਾਂ ਦੇ ਪਤੀ ਰਾਜਕੁਮਾਰ ਹੈਰੀ ਕੋਲ ਉਨ੍ਹਾਂ ਦੇ ਹੋਣ ਵਾਲੇ ਬੱਚੇ ਦੇ ਰੰਗ ਨੂੰ ਲੈਕੇ ਚਿੰਤਾ ਜਤਾਈ ਸੀ। ਉਧਰ ਬਕਿੰਗਮ ਪੈਲੇਸ ਦੇ ਬਿਆਨ ‘ਚ ਕਿਹਾ ਗਿਆ, ਪੂਰਾ ਪਰਿਵਾਰ ਇਹ ਜਾਣ ਕੇ ਦੁਖੀ ਹੈ ਕਿ ਹੈਰੀ ਤੇ ਮੇਗਨ ਲਈ ਪਿਛਲੇ ਕੁਝ ਸਾਲ ਕਿੰਨੇ ਚੁਣੌਤੀ ਪੂਰਵਕ ਰਹੇ ਹੋਣਗੇ।

ਬਿਆਨ ‘ਚ ਕਿਹਾ ਗਿਆ, ‘ਜੋ ਮੁੱਦੇ ਚੁੱਕੇ ਗਏ ਖਾਸਤੌਰ ਤੇ’ ਨਸਲਵਾਦ ਸਬੰਧੀ ਉਹ ਚਿੰਤਤ ਕਰਨ ਵਾਲੇ ਹਨ। ਕੁਝ ਫਰਕ ਹੋ ਸਕਦਾ ਹੈ ਪਰ ਉਸ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਤੇ ਪਰਿਵਾਰ ਵੱਲੋਂ ਉਸ ਦਾ ਨਿੱਜੀ ਤੌਰ ‘ਤੇ ਹੱਲ ਕੱਢਿਆ ਜਾਵੇਗਾ। ਹੈਰੀ, ਮੇਗਨ ਤੇ ਆਰਚੀ ਹਮੇਸ਼ਾਂ ਦੀ ਤਰ੍ਹਾਂ ਪਰਿਵਾਰ ਦੇ ਬਹੁਤ ਪਿਆਰੇ ਮੈਂਬਰ ਰਹਿਣਗੇ।

ਇਹ ਬਿਆਨ ਬ੍ਰਿਟੇਨ ‘ਚ ਉਸ ਇੰਟਰਵਿਊ ਦੇ ਟੈਲੀਵਿਜ਼ਨ ਚੈਨਲ ‘ਤੇ ਪ੍ਰਸਾਰਤ ਹੋਣ ਤੋਂ ਇਕ ਦਿਨ ਬਾਦ ਆਇਆ ਹੈ। ਜਿਸ ‘ਚ ਮੇਗਨ ਨੇ ਕਿਹਾ ਸੀ ਕਿ ਨਵੀਂ ਵਿਆਹੀ ‘ਡਚੇਸ ਆਫ ਸਸੇਕਸ’ ਦੇ ਰੂਪ ‘ਚ ਉਨ੍ਹਾਂ ਦੇ ਮਨ ‘ਚ ਆਤਮਹੱਤਿਆ ਕਰਨ ਦੇ ਖਿਆਲ ਆਏ ਸਨ।


ਓਪਰਾ ਵਿਨਫ੍ਰੇ ਨਾਲ ਟੀਵੀ ਇੰਟਰਵਿਊ ‘ਚ ਮੇਗਨ ਨੇ ਕਿਹਾ ਕਿ ਪ੍ਰਿੰਸ ਹੈਰੀ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਕਰ ਦਿੱਤੇ ਜਾਣ ਤੇ ਸ਼ਾਹੀ ਪਰਿਵਾਰ ਦਾ ਸਾਥ ਨਾ ਮਿਲਣ ਕਾਰਨ ਉਨ੍ਹਾਂ ਦੇ ਮਨ ‘ਚ ਆਤਮਹੱਤਿਆਂ ਦੇ ਖਿਆਲ ਆਏ ਸਨ।

ਜ਼ਿਕਰਯੋਗ ਹੈ ਕਿ ਇਸ ਸਮੇਂ ਇਹ ਇੰਟਰਵੀਊ ਦੁਨੀਆ ਭਰ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਐਤਵਾਰ ਨੂੰ ਹਾਲੀਵੁੱਡ ਸਟਾਰ Oprah Winfrey ਨੂੰ ਦਿੱਤੇ ਗਏ ਇੰਟਰਵਿਊ ਨੂੰ ਇਕ ਕਰੋੜ 70 ਲੱਖ ਅਮੇਰੀਕਨ ਦੇਖ ਚੁੱਕੇ ਹਨ ।

Related News

BIG NEWS : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਸੋਮਵਾਰ ਨੂੰ, ਸਰੀ ਵਿਖੇ ਬਿਨਾਂ ਆਗਿਆ ਪਾਵਨ ਸਰੂਪਾਂ ਦੀ ਛਪਾਈ ਦਾ ਮਾਮਲਾ ਜਾਵੇਗਾ ਵਿਚਾਰਿਆ !

Vivek Sharma

ਓਟਾਵਾ: ਫੈਡਰਲ ਸਰਕਾਰ ਵੱਲੋਂ ਐਮਰਜੰਸੀ ਏਡ ਬਿੱਲ ਹਾਊਸ ਆਫ ਕਾਮਨਜ਼ ਵਿੱਚ ਕੀਤਾ ਗਿਆ ਪੇਸ਼

Rajneet Kaur

ਪੁਲਿਸ ਨੇ ਪਿਛਲੇ ਹਫਤੇ ਵਿੱਚ ਨੌਰਥ ਯੌਰਕ ਅਤੇ ਸਕਾਰਬਰੋ ਵਿੱਚ ਸਟੰਟ ਡਰਾਈਵਿੰਗ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

Rajneet Kaur

Leave a Comment