channel punjabi
Canada News North America

ਕੈਨੇਡੀਅਨ ਫੌਜ ਨੂੰ ਮਿਲੀ ਡਿਫੈਂਸ ਸਟਾਫ ਦੀ ਪਹਿਲੀ ਮਹਿਲਾ ਵਾਇਸ ਚੀਫ਼, ਲੈਫਟੀਨੈਂਟ-ਜਨਰਲ ਫ੍ਰਾਂਸਿਸ ਜੇ. ਐਲਨ ਸੰਭਾਲਣਗੇ ਅਹੁਦਾ

ਓਟਾਵਾ : ਕੈਨੇਡੀਅਨ ਫੌਜ ਨੂੰ ਇਸਦੇ ਰੱਖਿਆ ਸਟਾਫ ਦੀ ਪਹਿਲੀ ਮਹਿਲਾ ਵਾਇਸ ਚੀਫ਼ ਮਿਲ ਗਈ ਹੈ। ਫੌਜ ਦੇ ਅੰਦਰੂਨੀ ਸੂਤਰਾਂ ਅਨੁਸਾਰ ਲੈਫਟੀਨੈਂਟ-ਜਨਰਲ ਮਾਈਕ ਰਾਉਲਓ ਹੁਣ ਇਸ ਅਹੁਦੇ ਨੂੰ ਨਹੀਂ ਸੰਭਾਲਣਗੇ । ਉਹਨਾਂ ਦੀ ਜਗ੍ਹਾਂ ਲੈਫਟੀਨੈਂਟ-ਜਨਰਲ ਫ੍ਰਾਂਸਿਸ ਜੇ. ਐਲਨ ਅਹੁਦਾ ਸੰਭਾਲਣਗੇ। ਐਲਨ ਨੂੰ ਕੈਨੇਡੀਅਨ ਫੌਜ ਦੀ ਸੈਕਿੰਡ ਇਨ ਕਮਾਂਡ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ਉੱਤੇ ਨਿਯੁਕਤ ਹੋਣ ਵਾਲੀ ਉਹ ਪਹਿਲੀ ਮਹਿਲਾ ਬਣ ਗਈ ਹੈ।

ਐਲਨ ਜੁਲਾਈ 2020 ਤੋਂ ਨਾਟੋ ਦੀ ਸੈਨਿਕ ਕੌਂਸਲ ਵਿੱਚ ਕੈਨੇਡਾ ਦੇ ਸੈਨਿਕ ਪ੍ਰਤੀਨਿਧੀ ਵਜੋਂ ਸੇਵਾ ਨਿਭਾਅ ਚੁੱਕੀ ਹੈ।ਮਿਲਟਰੀ ਵਿੱਚ ਉਹਨਾਂ ਦਾ ਲੰਮਾ ਕਰੀਅਰ ਹੈ ਅਤੇ ਡਿਫੈਂਸ ਸਟਾਫ ਦੇ ਡਿਪਟੀ ਉਪ-ਮੁਖੀ ਅਤੇ ਫੌਜ ਦੇ ਸਾਈਬਰਸਪੇਸ ਵਿਭਾਗ ਦੇ ਡਾਇਰੈਕਟਰ ਜਨਰਲ ਜਿਹੀਆਂ ਅਨੇਕਾਂ ਭੂਮਿਕਾਵਾਂ ਨਿਭਾਅ ਚੁੱਕੇ ਹਨ।

ਇਸ ਸਭ ਵਿਚਾਲੇ ਲੈਫਟੀਨੈਂਟ-ਜਨਰਲ ਮਾਈਕ ਰਾਉਲਓ ਦਾ ਇਹ ਅਹਿਮ ਅਹੁਦਾ ਨਹੀਂ ਸੰਭਾਲਣਾ ਵੀ ਚਰਚਾ ਦਾ ਵੱਡਾ ਵਿਸ਼ਾ ਬਣਿਆ ਹੋਇਆ ਹੈ। ਰਾਉਲਓ ਨੂੰ ਜੁਲਾਈ 2020 ਵਿੱਚ ਇਸ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਉਹ ਕੈਨੇਡੀਅਨ ਸਪੈਸ਼ਲ ਆਪ੍ਰੇਸ਼ਨ ਫੋਰਸਜ਼ ਕਮਾਂਡ ਅਤੇ ਕੈਨੇਡੀਅਨ ਜੁਆਇੰਟ ਆਪ੍ਰੇਸ਼ਨ ਕਮਾਂਡ ਦੇ ਕਮਾਂਡਰ ਵਜੋਂ ਸੇਵਾ ਨਿਭਾਅ ਚੁੱਕੇ ਹਨ।

ਅੰਦਰੂਨੀ ਸੂਤਰਾਂ ਅਨੁਸਾਰ ਉਹ ਇਸ ਅਹੁਦੇ ਦੀ ਬਜਾਏ ਭਵਿੱਖ ਦੀਆਂ ਸਮਰੱਥਾਵਾਂ ‘ਤੇ ਰੱਖਿਆ ਅਮਲੇ ਦੇ ਮੁਖੀ ਦੀ ਰਣਨੀਤਕ ਸਲਾਹਕਾਰ ਦੀ ਭੂਮਿਕਾ ਵੱਲ ਜਾਣਗੇ। ।

Related News

ਬੇਰੂਤ ਧਮਾਕੇ ‘ਤੇ ਟਰੂਡੋ ਨੇ ਜਤਾਇਆ ਦੁੱਖ

Rajneet Kaur

ਕੈਨੇਡਾ ਸਰਕਾਰ ਦਾ ਵੱਡਾ ਐਲਾਨ, 90000 ਪ੍ਰਵਾਸੀਆਂ ਨੂੰ ਮਿਲ ਸਕਦੀ ਹੈ ਪੀ.ਆਰ., ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਨੂੰ ਮਿਲ ਸਕਦਾ ਹੈ ਲਾਭ

Vivek Sharma

BIG NEWS : ਸੁਪਰੀਮ ਕੋਰਟ ਨੇ ਕੇਂਦਰ ਨੂੰ ਪਾਈ ਸਖ਼ਤ ਝਾੜ: ਖੇਤੀ ਕਾਨੂੰਨਾਂ ‘ਤੇ ਰੋਕ ਲਗਾਓ ਨਹੀਂ ਤਾਂ ਅਸੀਂ ਲਗਾ ਦਿਆਂਗੇ : ਸੁਪਰੀਮ ਕੋਰਟ

Vivek Sharma

Leave a Comment