channel punjabi
International KISAN ANDOLAN News

ਬ੍ਰਿਟੇਨ ਦੀ ਸੰਸਦ ਵਿੱਚ ਗੂੰਜਿਆ ਕਿਸਾਨੀ ਅੰਦੋਲਨ: ਭਾਰਤ ਨੇ ਬ੍ਰਿਟੇਨ ਦੇ ਰਾਜਦੂਤ ਐਲੈਕਸ ਐਲਿਸ ਨੂੰ ਸੱਦ ਕੇ ਜਤਾਇਆ ਤਿੱਖਾ ਵਿਰੋਧ

ਨਵੀਂ ਦਿੱਲੀ/ਲੰਦਨ : ਭਾਰਤ ਨੇ ਮੰਗਲਵਾਰ ਨੂੰ ਬ੍ਰਿਟੇਨ ਦੇ ਰਾਜਦੂਤ ਐਲੈਕਸ ਐਲਿਸ ਨੂੰ ਸੱਦ ਕੇ ਆਪਣਾ ਵਿਰੋਧ ਜਤਾਇਆ । ਭਾਰਤ ਨੇ ਸਖ਼ਤ ਸ਼ਬਦਾਂ ਵਿੱਚ ਬ੍ਰਿਟੇਨ ਦੀ ਸੰਸਦ ਵਿਚ ਬੀਤੇ ਦਿਨ ਭਾਰਤ ਦੇ ਕਿਸਾਨੀ ਮੁੱਦੇ ਬਾਰੇ ਕੀਤੀ ਗਈ ਚਰਚਾ ‘ਤੇ ਆਪਣਾ ਇਤਰਾਜ਼ ਜ਼ਾਹਰ ਕੀਤਾ ।ਬ੍ਰਿਟਿਸ਼ ਰਾਜਦੂਤ ਐਲੈਕਸ ਐਲਿਸ ਨੂੰ ਵਿਦੇਸ਼ ਸਕੱਤਰ ਹਰਸ਼ ਸ਼ਰਿੰਗਲਾ ਨੇ ਤਲਬ ਕੀਤਾ ਸੀ ਅਤੇ ਇੱਕ ਬਿੰਦੂ ਰਸਮੀ ਕੂਟਨੀਤਕ ਨੁਮਾਇੰਦਗੀ ਕੀਤੀ । ਇਸ ਦੌਰਾਨ ਬ੍ਰਿਟਿਸ਼ ਸੰਸਦ ਵਿੱਚ ਭਾਰਤ ਦੇ ਖੇਤੀਬਾੜੀ ਸੁਧਾਰਾਂ ਬਾਰੇ ਅਣਅਧਿਕਾਰਤ ਅਤੇ ਰੁਝਾਨਵਾਦੀ ਵਿਚਾਰ ਵਟਾਂਦਰੇ ਦਾ ਸਖ਼ਤ ਵਿਰੋਧ ਜਤਾਇਆ ਗਿਆ।

ਦੱਸਣਯੋਗ ਹੈ ਕਿ ਬ੍ਰਿਟੇਨ ਦੀ ਸੰਸਦ ਵਿੱਚ ਬੀਤੇ ਦਿਨ ਇੱਕ ਵਾਰ ਮੁੜ ਤੋਂ ਭਾਰਤ ਦੇ ਕਿਸਾਨੀ ਅੰਦੋਲਨ ਦਾ ਮੁੱਦਾ ਚੁੱਕਿਆ ਗਿਆ ਸੀ। ਬ੍ਰਿਟਿਸ਼ ਸੰਸਦ ਦੇ ਵੈਸਟਮਿਨਸਟਰ ਹਾਲ ਵਿਖੇ ਹੋਈ ਇਸ ਵਿਚਾਰ-ਵਟਾਂਦਰੇ ਵਿਚ ਬ੍ਰਿਟਿਸ਼ ਦੇ 18 ਸੰਸਦ ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ 17 ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ। ਲੇਬਰ ਪਾਰਟੀ ਨੇ ਇਸ ਵਿਚਾਰ ਵਟਾਂਦਰੇ ਦੀ ਮੰਗ ਕੀਤੀ।

ਉਧਰ ਭਾਰਤ ਨੇ ਵਿਦੇਸ਼ੀ ਸੰਸਦ ਵਿਚ ਹੋਏ ਇਸ ਵਿਚਾਰ-ਵਟਾਂਦਰੇ ਦਾ ਸਖ਼ਤ ਵਿਰੋਧ ਕੀਤਾ ਹੈ। ਬ੍ਰਿਟੇਨ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਸੰਸਦ ਮੈਂਬਰਾਂ ਨੇ ਵਿਚਾਰ ਵਟਾਂਦਰੇ ਦੌਰਾਨ ਝੂਠੇ ਤੱਥ ਪੇਸ਼ ਕੀਤੇ। ਸਾਨੂੰ ਅਫਸੋਸ ਹੈ ਕਿ ਵਿਚਾਰ-ਵਟਾਂਦਰੇ ਦੌਰਾਨ ਇਹ ਸੰਤੁਲਿਤ ਬਹਿਸ ਦੀ ਬਜਾਏ ਝੂਠੇ ਦਾਅਵਿਆਂ ਅਤੇ ਆਧਾਰਹੀਣ ਤੱਥਾਂ ਦੇ ਅਧਾਰ ਤੇ ਸੀ। ਉਨ੍ਹਾਂ ਕਿਹਾ ਕਿ ਵਿਦੇਸ਼ੀ ਮੀਡੀਆ ਭਾਰਤ ਵਿੱਚ ਮੌਜੂਦ ਹੈ ਅਤੇ ਸਾਰੇ ਅੰਦੋਲਨ ਨੂੰ ਸੁਲਝਾਉਣ ਲਈ ਗੱਲਬਾਤ ਨੂੰ ਵੇਖ ਚੁੱਕੇ ਹਨ। ਭਾਰਤ ਵਿਚ ਮੀਡੀਆ ਦੀ ਆਜ਼ਾਦੀ ਦੀ ਘਾਟ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਯੂਕੇ ਦੇ ਮੰਤਰੀ ਨਾਈਜ਼ਲ ਐਡਮਜ਼ ਨੇ ਕਿਹਾ ਕਿ ਖੇਤੀਬਾੜੀ ਨੀਤੀ ਭਾਰਤ ਸਰਕਾਰ ਲਈ ਇੱਕ ਅੰਦਰੂਨੀ ਮਸਲਾ ਹੈ। ਸਾਡੀ ਸਰਕਾਰ ਦ੍ਰਿੜ ਵਿਸ਼ਵਾਸ ਰੱਖਦੀ ਹੈ ਕਿ ਬੋਲਣ ਦੀ ਆਜ਼ਾਦੀ ਅਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਕਿਸੇ ਵੀ ਲੋਕਤੰਤਰ ਲਈ ਮਹੱਤਵਪੂਰਨ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਇਹ ਵੀ ਸਵੀਕਾਰ ਕਰਦੇ ਹਾਂ ਕਿ ਜੇ ਕੋਈ ਵਿਰੋਧ ਆਪਣੀ ਹੱਦ ਪਾਰ ਕਰ ਲੈਂਦਾ ਹੈ ਤਾਂ ਲੋਕਤੰਤਰ ਵਿੱਚ ਸੁਰੱਖਿਆ ਬਲਾਂ ਨੂੰ ਕਾਨੂੰਨ ਵਿਵਸਥਾ ਲਾਗੂ ਕਰਨ ਦਾ ਅਧਿਕਾਰ ਹੁੰਦਾ ਹੈ। ਐਡਮਜ਼ ਨੇ ਇਹ ਬਿਆਨ ਸੰਸਦ ਕੰਪਲੈਕਸ ਵਿਖੇ ‘ਭਾਰਤ ਵਿਚ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਅਤੇ ਪ੍ਰੈਸ ਦੀ ਆਜ਼ਾਦੀ’ ਦੇ ਮੁੱਦੇ ‘ਤੇ ਬਹਿਸ ਦੌਰਾਨ ਦਿੱਤਾ।

ਦਰਅਸਲ ਕਿਸਾਨ ਅੰਦੋਲਨ ਬਾਰੇ ਬ੍ਰਿਟੇਨ ਦੀ ਸੰਸਦ ਵਿੱਚ ਇੱਕ ਪਟੀਸ਼ਨ ‘ਤੇ ਲੱਖਾਂ ਦਸਤਖ਼ਤ ਕੀਤੇ ਗਏ ਜਿਸ ਤੋਂ ਬਾਅਦ ਕੱਲ੍ਹ ਸੰਸਦ ਵਿੱਚ ਇਸ ਮੁੱਦੇ ‘ਤੇ ਬਹਿਸ ਹੋਈ ਸੀ। ਭਾਰਤੀ ਹਾਈ ਕਮਿਸ਼ਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਬ੍ਰਿਟੇਨ ਦੀ ਸੰਸਦ ਵਿੱਚ ਹੋਈ ਬਹਿਸ ਬਗੈਰ ਕਿਸੇ ਤੱਥ ਦੇ ਕੀਤੇ ਗਈ ਸੀ। ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਅਜਿਹੀ ਸਥਿਤੀ ਵਿੱਚ ਭਾਰਤ ਦੇ ਅੰਦਰੂਨੀ ਮੁੱਦੇ ‘ ਤੇ ਵਿਚਾਰ ਵਟਾਂਦਰਾ ਨਿੰਦਣਯੋਗ ਹੈ।

ਬ੍ਰਿਟਿਸ਼ ਸਰਕਾਰ ਦੇ ਮੰਤਰੀ ਨਾਇਜਰ ਐਜਮਸ ਨੇ ਭਾਰਤ-ਬ੍ਰਿਟੇਨ ਦੀ ਦੋਸਤੀ ਕਾਫ਼ੀ ਪੁਰਾਣੀ ਹੈ। ਦੋਵਾਂ ਹੀ ਦੇਸ਼ ਆਪਸੀ ਸਹਿਮਤੀ ਤੋਂ ਦੋਪਖੀ ਤੇ ਅੰਤਰਾਸ਼ਟਰੀ ਮੁੱਦਿਆਂ ‘ਤੇ ਚਰਚਾ ਲਈ ਤਿਆਰ ਹਨ। ਐਡਮਸ ਨੇ ਉਮੀਦ ਜਾਹਰ ਕੀਤੀ ਹੈ ਕਿ ਜਲਦੀ ਹੀ ਭਾਰਤ ਸਰਕਾਰ ਤੇ ਅੰਦੋਲਨ ਕਰ ਰਹੇ ਕਿਸਾਨ ਸੰਗਠਨਾਂ ਦਰਮਿਆਨ ਗੱਲਬਾਤ ਰਾਹੀਂ ਕੋਈ ਸਕਾਰਾਤਮਕ ਸਿੱਟਾ ਨਿਕਲੇਗਾ।

Related News

ਓਂਟਾਰੀਓ : ਜਨਤਕ ਸਿਹਤ ਅਧਿਕਾਰੀਆਂ ਨੇ ਮਰਖਮ ‘ਚ ਮੱਛਰ ਨਾਲ ਫੈਲਣ ਵਾਲੇ ‘ਵੈਸਟ ਨਾਈਲ ਵਾਇਰਸ’ ਦੀ ਕੀਤੀ ਪੁਸ਼ਟੀ

Rajneet Kaur

SHOCKING : ਸੜਕ ‘ਤੇ ਜਾ ਰਹੀ ਕਾਰ ‘ਤੇ ਡਿੱਗਾ ਜਹਾਜ਼, 3 ਹਲਾਕ, ਘਟਨਾ ਕੈਮਰੇ ‘ਚ ਹੋਈ ਕੈਦ

Vivek Sharma

ਕਨਵਿੰਸ ਸਟੋਰਾਂ ਅਤੇ ਗੈਸ ਸਟੇਸ਼ਨਾਂ ’ਤੇ ਹੋਈਆਂ ਲੁੱਟ-ਖੋਹ ਦੀਆਂ ਵਾਰਦਾਤਾਂ, ਪੁਲਿਸ ਨੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ

Vivek Sharma

Leave a Comment