channel punjabi
Canada News North America

ਕੋਰੋਨਾ ਮਹਾਮਾਰੀ ਕਾਰਨ ਕੈਨੇਡਾ ਆਏ ਪ੍ਰਵਾਸੀਆਂ ਨੇ ਆਪਣੇ ਪਿੱਤਰੀ ਦੇਸ਼ਾਂ ਨੂੰ ਪਰਤਣਾ ਬਹਿਤਰ ਮੰਨਿਆ : ਰਿਪੋਰਟ

ਕੋਰੋਨਾ ਮਹਾਂਮਾਰੀ ਦੇ ਕਾਰਨ ਵੱਡੀ ਗਿਣਤੀ ਕੈਨੇਡਾ ਵਾਸੀਆਂ ਨੂੰ ਆਰਥਿਕ ਪੱਖੋਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ। ਕੋਰੋਨਾ ਕਾਰਨ ਉਹਨਾਂ ਪ੍ਰਵਾਸੀਆਂ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੋਈ ਹੈ ਜਿਹੜੇ ਰੁਜ਼ਗਾਰ ਦੇ ਚਲਦਿਆਂ ਕੈਨੇਡਾ ਵੱਡੀਆਂ ਆਸਾਂ ਲੈਕੇ ਪੁੱਜੇ ਸਨ । ਅਜਿਹੇ ਪ੍ਰਵਾਸੀਆਂ ਨੂੰ ਕੋਰੋਨਾ ਮਹਾਮਾਰੀ ਕਾਰਨ ਲਾਕਡਾਊਨ ਦੇ ਚਲਦਿਆਂ ਜਦੋਂ ਰੁਜ਼ਗਾਰ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਹਾਲਾਤ ਸੁਧਰਨ ਤੇ ਕੁਝ ਹਾਲੀਆ ਪ੍ਰਵਾਸੀਆਂ ਨੇ ਕਨੈਡਾ ਛੱਡਣਾ ਅਤੇ ਆਪਣੇ ਮੂਲ ਦੇਸ਼ਾਂ ਨੂੰ ਵਾਪਸ ਜਾਣਾ ਬਹਿਤਰ ਸਮਝਿਆ ਜਿੱਥੇ ਉਨ੍ਹਾਂ ਦਾ ਸਮਾਜਕ ਅਤੇ ਪਰਿਵਾਰਕ ਸੰਪਰਕ ਵਧੇਰੇ ਹੈ।

ਸਟੈਟਿਸਟਿਕਸ ਕੈਨੇਡਾ ਦੇ ਲੇਬਰ ਫੋਰਸ ਦੇ ਸਰਵੇਖਣ ਦੇ ਵਿਸ਼ਲੇਸ਼ਣ ਅਨੁਸਾਰ, ਪੰਜ ਸਾਲ ਤੋਂ ਵੀ ਘੱਟ ਸਮੇਂ ਤੋਂ ਕੈਨੇਡਾ ਵਿੱਚ ਰਹੇ ਪੱਕੇ ਵਸਨੀਕਾਂ ਦੀ ਸੰਖਿਆ 2020 ਦੇ ਅੰਤ ਤੱਕ ਚਾਰ ਫ਼ੀਸਦ ਘਟ ਕੇ 1,019,000 ਰਹਿ ਗਈ ਹੈ। ਜਿਹੜੀ ਗਿਣਤੀ ਪਹਿਲਾਂ 1,060,000 ਸੀ। ਇਸ ਵਿੱਚ 15 ਅਤੇ 65 ਸਾਲ ਉਮਰ ਦੇ ਪ੍ਰਵਾਸੀ ਸ਼ਾਮਲ ਹਨ।

ਪਿਛਲੇ 10 ਸਾਲਾਂ ਵਿੱਚ, ਔਸਤਨ, ਅਜਿਹੇ ਪ੍ਰਵਾਸੀਆਂ ਦੀ ਗਿਣਤੀ ਤਿੰਨ ਪ੍ਰਤੀਸ਼ਤ ਦੀ ਦਰ ਨਾਲ ਵਧੀ ਹੈ।

ਅੰਕੜੇ ਦਰਸਾਉਂਦੇ ਹਨ ਕਿ ਪੱਕੇ ਵਸਨੀਕਾਂ ਦੀ ਗਿਣਤੀ ਜੋ ਕੈਨੇਡਾ ਵਿੱਚ ਪੰਜ ਤੋਂ 10 ਸਾਲਾਂ ਤੋਂ ਰਹਿ ਰਹੇ ਹਨ, ਉਹ ਵੀ 2019 ਵਿੱਚ 1,170,000 ਤੋਂ ਘੱਟ ਕੇ 2020 ਵਿੱਚ 1,146,000 ਰਹਿ ਗਈ।

ਕੈਲਗਰੀ ਸਕੂਲ ਆਫ਼ ਪਬਲਿਕ ਪਾਲਿਸੀ ਦੇ ਖੋਜਕਰਤਾ ਰੌਬਰਟ ਫਾਲਕੋਨਰ ਨੇ ਕਿਹਾ,’ਮੰਦੀ ਦੇ ਦੌਰ ਦੌਰਾਨ ਪ੍ਰਵਾਸੀਆਂ ਦਾ ਆਪਣੇ ਘਰ ਵਾਪਸ ਚਲੇ ਜਾਣਾ ਅਸਧਾਰਨ ਨਹੀਂ ਹੈ।’
ਫਾਲਕੋਨਰ ਅਨੁਸਾਰ,’ਜੇ ਉਨ੍ਹਾਂ ਦੀ ਨੌਕਰੀ ਚਲੀ ਗਈ ਹੈ ਅਤੇ ਕਿਰਾਇਆ ਨਹੀਂ ਦੇ ਸਕਦੇ ਤਾਂ ਉਹ ਜਾ ਸਕਦੇ ਹਨ ਅਤੇ ਆਪਣੇ ਪਰਿਵਾਰ ਨਾਲ ਰਹਿ ਸਕਦੇ ਹਨ । ਉਹ ਸ਼ਾਇਦ ਕੁਝ ਸਮਾਜਿਕ ਸੰਪਰਕ ਲੱਭ ਸਕਣ ਅਤੇ ਘਰ ਵਾਪਸ ਕੰਮ ਕਰਨ ।

ਉਨ੍ਹਾਂ ਕਿਹਾ ਕਿ ਵਿੱਤੀ ਸੰਕਟ ਅਤੇ ਉਸ ਤੋਂ ਬਾਅਦ ਦੀ ਮੰਦੀ ਦੌਰਾਨ 2008 ਤੋਂ 2009 ਦਰਮਿਆਨ ਨਵੇਂ ਪ੍ਰਵਾਸੀਆਂ ਦੀ ਗਿਣਤੀ ਵਿੱਚ ਤਿੰਨ ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।

ਉਨ੍ਹਾਂ ਕਿਹਾ ਕਿ ਜੇ’ ਆਰਥਿਕਤਾ ਜਲਦੀ ਠੀਕ ਨਹੀਂ ਹੁੰਦੀ ਤਾਂ ਬਹੁਤ ਸਾਰੇ ਜਿਹੜੇ ਪਿਛਲੇ ਸਾਲ ਗਏ ਹਨ ਉਹ ਵਾਪਸ ਨਹੀਂ ਆਉਣਗੇ। ਜਿੰਨਾ ਚਿਰ ਉਹ ਆਪਣੇ ਘਰੇਲੂ ਦੇਸ਼ਾਂ ਵਿਚ ਘਰ ਰਹਿਣਗੇ, ਓਨਾ ਹੀ ਉਹਨਾਂ ਦੇ ਘੱਟ ਕੈਨੇਡਾ ਵਾਪਸ ਆਉਣ ਦੀ ਸੰਭਾਵਨਾ ਹੈ।’
ਮੌਜੂਦਾ ਸਰਵੇਖਣ ਤੋਂ ਇੱਕ ਗੱਲ ਸਾਫ਼ ਹੈ ਕਿ ਜੇਕਰ ਆਉਂਦੇ ਦਿਨਾਂ ਵਿਚ ਕੈਨੇਡਾ ਦੀ ਆਰਥਿਕ ਹਾਲਤ ਨਹੀਂ ਸੁਧਰੀ ਤਾਂ ਪ੍ਰਵਾਸੀਆਂ ਦਾ ਕੈਨੇਡਾ ਆਉਣਾ ਪ੍ਰਭਾਵਿਤ ਹੋਵੇਗਾ ਇਸਦਾ ਸਿੱਧਾ ਅਸਰ ਦੇਸ਼ ਦੀ ਵਿਕਾਸ ਦਰ ਤੇ ਵੀ ਹੋਵੇਗਾ।

Related News

ਬ੍ਰਿਟੇਨ ‘ਚ ਦੂਜਾ ਲਾਕਡਾਊਨ : ਲੋਕ ਨਹੀਂ ਕਰ ਰਹੇ ਪਾਬੰਦੀਆਂ ਦੀ ਪਰਵਾਹ, ਮੰਤਰੀ ਨੇ ਦਿੱਤੀ ਚਿਤਾਵਨੀ

Vivek Sharma

ਹੈਮਿਲਟਨ ‘ਚ ਇਕ ਸਟੀਲ ਫੈਕਟਰੀ ‘ਚ ਵੱਡੇ ਧਮਾਕੇ ਤੋਂ ਬਾਅਦ ਲੱਗੀ ਅੱਗ, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

ਮਹਾਨ ਹਾਕੀ ਖਿਡਾਰੀ ਹਾਓਵੀ ਮੀਕਰ ਨਹੀਂ ਰਹੇ,97 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

Vivek Sharma

Leave a Comment