channel punjabi
Canada International News North America

ਕੈਨੇਡਾ ਦੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਵੱਲੋਂ ਨਵੀਂ ਸੇਧ ਜਾਰੀ

ਟੀਕਾਕਰਣ ਬਾਰੇ ਫੈਡਰਲ ਸਰਕਾਰ ਨੂੰ ਸਲਾਹ ਦੇਣ ਵਾਲੇ ਮੈਡੀਕਲ ਮਾਹਿਰਾਂ ਦੇ ਪੈਨਲ ਦਾ ਕਹਿਣਾ ਹੈ ਕਿ ਕੋਵਿਡ-19 ਵੈਕਸੀਨਜ਼ ਦੀ ਦੂਜੀ ਡੋਜ਼ ਪਹਿਲੀ ਡੋਜ਼ ਤੋਂ ਚਾਰ ਮਹੀਨੇ ਬਾਅਦ ਵੀ ਦਿੱਤੀ ਜਾ ਸਕਦੀ ਹੈ। ਮਾਹਿਰਾਂ ਨੇ ਆਖਿਆ ਕਿ ਜੇ ਕੈਨੇਡਾ ਵੱਧ ਤੋਂ ਵੱਧ ਲੋਕਾਂ ਨੂੰ ਇਮਿਊਨਾਈਜ਼ ਕਰਨਾ ਚਾਹੁੰਦਾ ਹੈ ਤਾਂ ਅਜਿਹਾ ਕਰ ਸਕਦਾ ਹੈ।ਕੈਨੇਡਾ ਦੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨਏਸੀਆਈ) ਵੱਲੋਂ ਨਵੀਂ ਸੇਧ ਜਾਰੀ ਕੀਤੀ ਗਈ ਹੈ ਜਿਸ ਵਿੱਚ ਆਖਿਆ ਗਿਆ ਹੈ ਕਿ ਇਸ ਸਮੇਂ ਮਨਜ਼ੂਰ ਵੈਕਸੀਨਜ਼-ਫਾਈਜ਼ਰ-ਬਾਇਓਐਨਟੈਕ, ਮੌਡਰਨਾ ਤੇ ਐਸਟ੍ਰਾਜ਼ੈਨੇਕਾ ਦੀ ਦੂਜੀ ਡੋਜ਼ ਚਾਰ ਮਹੀਨੇ ਬਾਅਦ ਵੀ ਦਿੱਤੀ ਜਾ ਸਕਦੀ ਹੈ ਤੇ ਉਹ ਵੀ ਓਨੀ ਹੀ ਅਸਦਾਰ ਰਹੇਗੀ।

ਆਨਲਾਈਨ ਪੋਸਟ ਕੀਤੇ ਇੱਕ ਨਵੇਂ ਬਿਆਨ ਵਿੱਚ ਐਨਏਸੀਆਈ ਨੇ ਸਿਫਾਰਸ਼ ਕੀਤੀ ਹੈ ਕਿ ਕੋਵਿਡ-19 ਦੀ ਸੀਮਤ ਸਪਲਾਈ ਕਾਰਨ ਸਰਕਾਰਾਂ ਅਜਿਹੇ ਲੋਕਾਂ ਦੀ ਗਿਣਤੀ ਵਧਾ ਸਕਦੀਆਂ ਹਨ ਜਿਨ੍ਹਾਂ ਨੇ ਪਹਿਲੀ ਡੋਜ਼ ਲੈ ਲਈ ਹੋਵੇ। ਕਮੇਟੀ ਨੇ ਆਖਿਆ ਕਿ ਦੂਜੀ ਡੋਜ਼ ਚਾਰ ਮਹੀਨੇ ਬਾਅਦ ਵੀ ਲਈ ਜਾ ਸਕਦੀ ਹੈ ਤੇ ਉਸ ਦੇ ਅਸਰ ਉੱਤੇ ਕੋਈ ਫਰਕ ਨਹੀਂ ਪੈਂਦਾ। ਦੋ ਐਮਆਰਐਨਏ ਵੈਕਸੀਨਜ਼ ਫਾਈਜ਼ਰ ਤੇ ਮੌਡਰਨਾ ਦੀ ਸੰਭਾਵੀ ਸਪਲਾਈ ਦੇ ਆਧਾਰ ਉੱਤੇ ਯੋਗ ਆਬਾਦੀ ਵਿੱਚੋਂ 80 ਫੀਸਦੀ ਨੂੰ ਜੂਨ ਦੇ ਅੰਤ ਤੱਕ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਸਕਦੀ ਹੈ। ਇਹ ਉਸ ਸੂਰਤ ਵਿੱਚ ਹੋ ਸਕਦਾ ਹੈ ਜੇ ਵੈਕਸੀਨ ਦੀਆਂ ਡੋਜ਼ਾਂ ਵਿੱਚ ਚਾਰ ਮਹੀਨੇ ਦੇ ਫਰਕ ਦਾ ਸਿਲਸਿਲਾ ਇਸ ਮਹੀਨੇ ਤੋਂ ਲਾਗੂ ਕਰ ਦਿੱਤਾ ਜਾਵੇ।

Related News

ਪੀਲ ਦੇ ਉੱਘੇ ਡਾਕਟਰ ਲਾਅਰੈਂਸ ਲੋਹ ਨੇ ਕਿਹਾ ਉਹ ਹਰ ਹਫਤੇ ਕੋਵਿਡ-19 ਵੈਕਸੀਨੇਸ਼ਨ ਲਈ ਉਮਰ ਵਰਗ ਨੂੰ ਘਟਾਈ ਜਾਣਗੇ ਤਾਂ ਜੋ ਇਸ ਟੀਕਾਕਰਣ ਦਾ ਫਾਇਦਾ ਜਲਦ ਤੋਂ ਜਲਦ ਸਾਰਿਆਂ ਨੂੰ ਹੋ ਸਕੇ

Rajneet Kaur

Joe Biden ਨੇ ਕਸ਼ਮੀਰ ਮੂਲ ਦੀ ਇੱਕ ਹੋਰ ਮਹਿਲਾ ‘ਸਮੀਰਾ ਫਾਜ਼ਲੀ’ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

Vivek Sharma

ਅਮਰੀਕਾ ਨੇ ਰੱਖਿਆ ਸੌਦਿਆਂ ਦਾ ਦਾਇਰਾ ਵਧਾ ਕੇ 20 ਅਰਬ ਡਾਲਰ ਕੀਤਾ,ਅਮਰੀਕਾ ਭਾਰਤ ਦੀ ਰੱਖਿਆ ਤੇ ਪ੍ਰਭੂਸੱਤਾ ਲਈ ਪ੍ਰਤੀਬੱਧ

Vivek Sharma

Leave a Comment