channel punjabi
News

ਸਿੱਧੂ ਹੈ ਕਿ ਮਾਨਤਾ ਨਹੀਂ! ਨਵਜੋਤ ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ਨੂੰ ਘੇਰਿਆ

ਚੰਡੀਗੜ੍ਹ: ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸਭ ਕੁਝ ਠੀਕ ਹੋ ਜਾਣ ਦੀਆਂ ਖਬਰਾਂ ਵਿਚਾਲੇ ਸਿੱਧੂ ਦੀ ਵੀਡੀਓ ਨੇ ਸਾਰੀਆਂ ਕਿਆਸਅਰਾਈਆਂ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਕਾਂਗਰਸ ਦੇ ਨਵੇਂ ਸੂਬਾ ਇੰਚਾਰਜ ਹਰੀਸ਼ ਰਾਵਤ ਦੀਆਂ ਕੈਪਟਨ-ਸਿੱਧੂ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਸ਼ੀਸ਼ਾ ਵਿਖਾਉਂਦੇ ਹੋਏ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ। ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਦੋਸ਼ ਲਾਇਆ ਹੈ ਕਿ ਪੰਜਾਬ ਦਾ ਇੱਕ ਪ੍ਰਤੀਸ਼ਤ ਮਾਲੀਆ ਗਿਣੇ ਚੁਣੇ ਲੋਕਾਂ ਦੀ ਜੇਬ ਵਿੱਚ ਜਾ ਰਿਹਾ ਹੈ, ਜਿਸ ਨੂੰ ਸੂਬੇ ਦੇ 99 ਪ੍ਰਤੀਸ਼ਤ ਲੋਕ ਝੱਲ ਰਹੇ ਹਨ।

ਸਿੱਧੂ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਜਾਣੂ ਹਨ ਅਤੇ ਉਹ ਇਨ੍ਹਾਂ ਦਾ ਹੱਲ ਵੀ ਜਾਣਦੇ ਹਨ।

https://www.facebook.com/375345359249262/posts/3841670702616693/

ਸਿੱਧੂ ਨੇ ਕਿਹਾ ਕਿ ਇਸ ਸਾਲ ਪੰਜਾਬ ‘ਤੇ 2.48 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਜਾਵੇਗਾ। ਇਹ ਰਕਮ ਸਰਕਾਰੀ ਅਦਾਰਿਆਂ ਦੇ ਕਰਜ਼ੇ ਸਮੇਤ 3.5 ਕਰੋੜ ਤੱਕ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਾਲੀਆ ਮਿਲ ਰਿਹਾ ਹੈ ਪਰ ਇਹ ਨਿੱਜੀ ਹੱਥਾਂ ਵਿਚ ਜਾ ਰਿਹਾ ਹੈ।

ਨਵਜੋਤ ਸਿੱਧੂ ਨੇ ਸਰਕਾਰ ਦੇ ਕੰਮਕਾਜ ‘ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਕੁੱਲ ਮਾਲੀਆ 32 ਹਜ਼ਾਰ ਕਰੋੜ ਰੁਪਏ ਹੈ, ਜਦੋਂ ਕਿ ਤਾਮਿਲਨਾਡੂ ਦੀ ਆਬਕਾਰੀ ਤੋਂ ਆਮਦਨ 32,000 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਜੇ ਤੁਸੀਂ ਸ਼ਰਾਬ ਦਾ ਕਾਰੋਬਾਰ ਕਰਨਾ ਚਾਹੁੰਦੇ ਹੋ ਤਾਂ ਇਸ ਤੋਂ ਹੋਣ ਵਾਲੀ ਆਮਦਨੀ ਨੂੰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਖਰਚ ਕਰਨਾ ਚਾਹੀਦਾ ਹੈ। ਇਹ ਪੈਸਾ ਨਿਜੀ ਹੱਥਾਂ ਵਿਚ ਨਹੀਂ ਜਾਣਾ ਚਾਹੀਦਾ।

ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ 500 ਕਰੋੜ ਦੇ ਘਾਟੇ ‘ਤੇ ਚੱਲ ਰਹੀ ਹੈ। ਜਦੋਂ ਕਿ ਬਾਦਲ ਪਰਿਵਾਰ ਨੇ ਦੋ ਕੰਪਨੀਆਂ ਤੋਂ ਅੱਠ ਕੰਪਨੀਆਂ ਖੋਲ੍ਹੀਆਂ ਹਨ। ਉਨ੍ਹਾਂ ਨੇ ਸੂਬੇ ਵਿੱਚ ਮਾਈਨਿੰਗ ਤੋਂ ਹੋਣ ਵਾਲੀ ਆਮਦਨੀ ਦਾ ਵੀ ਜ਼ਿਕਰ ਕੀਤਾ ਹੈ ਅਤੇ ਰੇਤ ਅਤੇ ਮਾਈਨਿੰਗ ਮਾਫੀਆ ‘ਤੇ ਵੀ ਸਵਾਲ ਖੜੇ ਕੀਤੇ।

ਸਿੱਧੂ ਦੇ ਇਸ ਵੀਡੀਓ ਤੋਂ ਇਹ ਗੱਲ ਸਾਫ਼ ਹੈ ਕਿ ਸਿੱਧੂ ਹੁਣ ਵੀ ਮੰਨਣ ਵਾਲੇ ਨਹੀਂ। ਉਹ ਆਪਣੇ ਸਟੈਂਡ ‘ਤੇ ਕਾਇਮ ਹਨ। ਕਰੀਬ 2 ਸਾਲ ਪਹਿਲਾਂ ਲੋਕ ਸਭਾ ਚੋਣਾਂ ਮੌਕੇ ਹੋਈ ਬਠਿੰਡਾ ਰੈਲੀ ਦੌਰਾਨ ਸਿੱਧੂ ਦਾ 75-25 ਵਾਲਾ ਬਿਆਨ ਉਹਨਾਂ ਦੇ ਕੈਬਿਨੇਟ ਤੋਂ ਰੁਖ਼ਸਤ ਹੋਣ ਦਾ ਕਾਰਨ ਬਣਿਆ ਸੀ। ਜਿਸ ਤੋਂ ਬਾਅਦ ਕੈਪਟਨ ਅਤੇ ਸਿੱਧੂ ਦੇ ਸੰਬੰਧਾਂ ਵਿਚ ਵੱਡੀ ਤਲਖ਼ੀ ਆ ਗਈ ਸੀ। ਫਿਲਹਾਲ ਸਿੱਧੂ ਦੇ ਤੇਵਰ ਪਹਿਲਾਂ ਵਾਂਗ ਹੀ ਜਾਪ ਰਹੇ ਹਨ । ਸਿੱਧੂ ਹੈ ਕਿ ਮਾਨਤਾ ਨਹੀਂ !

(ਧੰਨਵਾਦ ਸਹਿਤ ਨਵਜੋਤ ਸਿੱਧੂ ਫੇਸਬੁੱਕ)

Related News

ਵੱਡੀ ਖ਼ਬਰ : ਅਫ਼ਗ਼ਾਨਿਸਤਾਨ ਤੋਂ ਦਿੱਲੀ ਪੁੱਜੇ 182 ਪਰਿਵਾਰ, ਭਾਰਤ ਵਿੱਚ ਲੈਣਗੇ ਸ਼ਰਨ

Vivek Sharma

BIG NEWS :ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਰਿਹਾਇਸ਼ ਖ਼ਾਲੀ ਕਰਨ ਦਾ ਹੁਕਮਨਾਮਾ ਜਾਰੀ,ਪੰਜ ਪਿਆਰਿਆਂ ਨੇ ਐਤਵਾਰ ਨੂੰ ਸੱਦੀ ਐਮਰਜੈਂਸੀ ਬੈਠਕ

Vivek Sharma

ਕੈਨੇਡਾ ‘ਚ ਸੈਲਮੋਨੇਲਾ ਬਿਮਾਰੀ ਕਾਰਨ 339 ਲੋਕ ਹੋਏ ਬਿਮਾਰ, 48 ਲੋਕਾਂ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ

Rajneet Kaur

Leave a Comment