channel punjabi
Canada International News North America

ਪ੍ਰਿੰਟ ਮੀਡੀਆ ਦੁਨੀਆ ਭਰ ਦੇ ਸੰਕਟ ਵਿਚ ਕਿਵੇਂ ਹੈ ਇਸਦੀ ਇਕ ਉਦਾਹਰਣ ਕੈਨੇਡਾ ਵਿਚ ਆਈ ਸਾਹਮਣੇ

ਪ੍ਰਿੰਟ ਮੀਡੀਆ ਦੁਨੀਆ ਭਰ ਦੇ ਸੰਕਟ ਵਿਚ ਕਿਵੇਂ ਹੈ ਇਸਦੀ ਇਕ ਉਦਾਹਰਣ ਕੈਨੇਡਾ ਵਿਚ ਸਾਹਮਣੇ ਆਈ ਹੈ। ਇਕ ਵੱਡੇ ਮੀਡੀਆ ਹਾਉਸ ਨੇ ਹੁਣ ਇਸ਼ਤਿਹਾਰਬਾਜ਼ੀ ਤੋਂ ਹੋਣ ਵਾਲੀ ਆਮਦਨੀ ਘੱਟ ਜਾਣ ਕਾਰਨ ਇਕ ਆਨਲਾਈਨ ਕੈਸੀਨੋ ਚਲਾਉਣ ਦਾ ਫੈਸਲਾ ਕੀਤਾ ਹੈ। ਪ੍ਰਿੰਟ ਮੀਡੀਆ ਲਈ ਪਹਿਲਾਂ ਹੀ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਕਾਰਨ ਚੁਣੌਤੀਆਂ ਵੱਧ ਗਈਆਂ ਸਨ ਪਰ ਕੋਰੋਨਾ ਲਾਗ ਦੀ ਬੀਮਾਰੀ ਨੇ ਉਸ ਦੀ ਆਮਦਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਇਸ ਲਈ ਕੈਨੇਡਾ ਦੇ ਸਭ ਤੋਂ ਵੱਡੇ ਅਖ਼ਬਾਰ ਸਮੂਹ ਨੇ ਫ਼ੈਸਲਾ ਲਿਆ ਹੈ ਕਿ ਆਨਲਾਈਨ ਗੇਮਿੰਗ ਤੋਂ ਪੈਸਾ ਕਮਾ ਕੇ ਆਪਣੇ ਅਖ਼ਬਾਰਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰੇਗਾ।

ਇਸ ਅਖਬਾਰ ਸਮੂਹ ਦੇ ਪ੍ਰਕਾਸ਼ਕ ਨੇ ਸੋਮਵਾਰ ਨੂੰ ਆਨਲਾਈਨ ਗੇਮਿੰਗ ਐਪ ਲਾਂਚ ਕੀਤੀ। ਟੋਰਸਟਾਰ ਨਾਮ ਦੇ ਇਸ ਸਮੂਹ ਦੇ ਕਾਰਜਕਾਰੀ ਅਧਿਕਾਰੀ ਕੌਰੇ ਗੁਡਮੈਨ ਨੇ ਇਕ ਬਿਆਨ ਵਿਚ ਕਿਹਾ,”ਟੋਰਸਟਾਰ ਗਰੁੱਪ 128 ਸਾਲ ਤੋਂ ਓਂਟਾਰੀਓ ਪ੍ਰਦੇਸ਼ ਦਾ ਭਰੋਸੇਮੰਦ ਬ੍ਰਾਂਡ ਰਿਹਾ ਹੈ। ਸਾਨੂੰ ਯਕੀਨ ਹੈ ਕਿ ਟੌਰਸਟਾਰ ਵਿਲੱਖਣ ਅਤੇ ਜ਼ਿੰਮੇਵਾਰ ਗੇਮਿੰਗ ਬ੍ਰਾਂਡ ਪ੍ਰਦਾਨ ਕਰੇਗਾ। ਇਹ ਨਵੀਆਂ ਨੌਕਰੀਆਂ ਪੈਦਾ ਕਰੇਗਾ। ਉਨ੍ਹਾਂ ਕਿਹਾ ਇਸ ਨਾਲ ਉਨਟਾਰੀਓ ਦੀ ਆਰਥਿਕਤਾ ਦੇ ਵਿਕਾਸ ਵਿਚ ਸਹਾਇਤਾ ਹੋਵੇਗੀ।ਓਨਟਾਰੀਓ ਸੂਬੇ ‘ਚ ਹਰ ਸਾਲ ਲੋਕ ਆਨਲਾਈਨ ਗੈਂਬਲਿੰਗ ਵਿਚ 500 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 39.5 ਮਿਲੀਅਨ ਅਮਰੀਕੀ ਡਾਲਰ) ਦਾ ਨਿਵੇਸ਼ ਕਰਦੇ ਹਨ। ਇਸ ਦੇ ਪਿੱਛੇ ਕਾਰਨ ਹੈ ਕਿ ਸੂਬਾਈ ਸਰਕਾਰ ਆਨਲਾਈਨ ਗੈਂਬਲਿੰਗ ਨੂੰ ਵਧਾਵਾ ਦੇ ਰਹੀ ਹੈ।ਇਸ ਲਈ ਉਹ ਨਵੀਆਂ ਕੰਪਨੀਆਂ ਨੂੰ ਇਸ ਬਾਜ਼ਾਰ ਵਿਚ ਉਤਰਨ ਦੀ ਇਜਾਜ਼ਤ ਦੇ ਰਹੀ ਹੈ।

ਟੌਰਸਟਾਰ 1892 ਵਿਚ ਪ੍ਰਕਾਸ਼ਤ ਹੋਇਆ ਸੀ। ਇਹ ਸਮੂਹ 70 ਤੋਂ ਵੱਧ ਖੇਤਰੀ ਅਤੇ ਕਮਿਉਨਿਟੀ ਅਖਬਾਰਾਂ ਦਾ ਮਾਲਕ ਹੈ। ਪਿਛਲੇ ਕੁਝ ਸਾਲਾਂ ਤੋਂ ਇਹ ਸਮੂਹ ਕਾਨੂੰਨੀ ਵਿਵਾਦਾਂ ਵਿਚ ਫਸਿਆ ਹੋਇਆ ਸੀ। ਉਸ ਦੇ ਬਾਅਦ ਪਿਛਲੇ ਸਾਲ ਅਗਸਤ ਵਿਚ ਇਸ ਨੂੰ ਨੌਰਡਸਟਰਾ ਕੈਪੀਟਲ ਐਲਪੀ ਨਾਮ ਦੀ ਕੰਪਨੀ ਦੇ ਹੱਥਾਂ ਵਿਚ ਵੇਚ ਦਿੱਤਾ ਗਿਆ।
ਸਮੂਹ ਦੇ ਮਾਲਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਅਖਬਾਰ ਸਮੂਹ ਅਗਾਂਹਵਧੂ ਉਦੇਸ਼ਾਂ ਦੀ ਕਦਰ ਕਰਦੇ ਰਹਿਣਗੇ, ਉਹ ਇਸ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਟੋਰਸਟਾਰ ਦੇ ਪ੍ਰਧਾਨ ਅਤੇ ਸਹਿ ਮਾਲਕ ਪੌਲ ਰਿਵੇਂਟ ਨੇ ਇਕ ਬਿਆਨ ਵਿਚ ਕਿਹਾ,”ਨਵੀਂ ਕੀਤੀ ਗਈ ਪਹਿਲ ਨਾਲ ਕਵਾਲਿਟੀ ਭਾਈਚਾਰਕ ਪੱਤਰਕਾਰੀ ਦੇ ਵਿਕਾਸ ਅਤੇ ਵਿਸਥਾਰ ਵਿਚ ਮਦਦ ਮਿਲੇਗੀ।

Related News

JOE BIDEN ਦਾ ਵੱਡਾ ਫ਼ੈਸਲਾ, ਗ੍ਰੀਨ ਕਾਰਡ ਜਾਰੀ ਕਰਨ ‘ਤੇ ਲੱਗੀ ਰੋਕ ਹਟਾਈ, H-1B ਵੀਜ਼ਾ ਧਾਰਕ ਭਾਰਤੀਆਂ ਵਿੱਚ ਖੁਸ਼ੀ ਦੀ ਲਹਿਰ

Vivek Sharma

COVID IN CANADA : ਪੰਜਵੇ ਦਿਨ ਵੀ 4000 ਤੋਂ ਵੱਧ ਕੋਰੋਨਾ ਦੇ ਮਾਮਲਿਆਂ ਦੀ ਹੋਈ ਪੁਸ਼ਟੀ

Vivek Sharma

ਸੰਯੁਕਤ ਰਾਸ਼ਟਰ ਪੂੰਜੀ ਵਿਕਾਸ ਫ਼ੰਡ (UNCDF) ਨੇ ਭਾਰਤੀ ਮੂਲ ਦੀ ਪ੍ਰੀਤੀ ਸਿਨਹਾ ਨੂੰ ਕਾਰਜਕਾਰੀ ਸਕੱਤਰ ਕੀਤਾ ਨਿਯੁਕਤ

Vivek Sharma

Leave a Comment