channel punjabi
International News USA

ਭਾਰਤੀ ਮੂਲ ਦੇ ਮਾਜੂ ਵਰਗੀਜ਼ ਰਾਸ਼ਟਰਪਤੀ Joe Biden ਦੇ ਉਪ ਸਹਾਇਕ ਨਿਯੁਕਤ, ਭਾਰਤੀਆਂ ‘ਚ ਖੁਸ਼ੀ ਦੀ ਲਹਿਰ

ਵਾਸ਼ਿੰਗਟਨ : ਅਮਰੀਕਾ ਵਿੱਚ ਇੱਕ ਹੋਰ ਭਾਰਤੀ ਨੂੰ ਅਹਿਮ ਅਹੁਦਾ ਦਿੱਤਾ ਗਿਆ ਹੈ। ਭਾਰਤੀ ਮੂਲ ਦੇ ਅਮਰੀਕੀ ਮਾਜੂ ਵਰਗੀਜ਼ ਨੂੰ ਰਾਸ਼ਟਰਪਤੀ Joe Biden ਦਾ ਉਪ ਸਹਾਇਕ ਨਿਯੁਕਤ ਕੀਤਾ ਗਿਆ। ਉਹ ਵਾਈਟ ਹਾਊਸ ਮਿਲਟਰੀ ਆਫਿਸ (WHMO) ਦੇ ਡਾਇਰੈਕਟਰ ਦਾ ਕੰਮਕਾਜ ਵੀ ਸੰਭਾਲਣਗੇ।

ਮਾਜੂ ਵਰਗੀਜ਼ Joe Biden ਦੀ ਚੋਣ ਪ੍ਰਚਾਰ ਮੁਹਿੰਮ ਦੇ ਮੁੱਖ ਮੈਂਬਰ ਰਹੇ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦਾ ਕਾਰਜਕਾਰੀ ਡਾਇਰੈਕਟਰ ਵੀ ਨਿਯੁਕਤ ਕੀਤਾ ਗਿਆ ਸੀ। ਮਾਜੂ ਦੇ ਮਾਤਾ-ਪਿਤਾ ਕੇਰਲ ਦੇ ਥਿਰੂਵੇਲਾ ਦੇ ਵਾਸੀ ਹਨ। ਮਾਜੂ ਪੇਸ਼ੇ ਵਜੋਂ ਵਕੀਲ ਹਨ।


ਵਾਈਟ ਹਾਊਸ ਦੇ ਅਰਾਈਵਲ ਲਾਊਂਜ ਦੀ ਤਸਵੀਰ ’ਤੇ ਟਵੀਟ ਕਰਦੇ ਹੋਏ ਮਾਜੂ ਵਰਗੀਜ਼ ਨੇ ਆਪਣੀ ਨਿਯੁਕਤੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਰਾਸ਼ਟਰਪਤੀ ਦੀ ਸੇਵਾ ਲਈ ਚੁਣੇ ਜਾਣ ’ਤੇ ਉਹ ਮਾਣ ਮਹਿਸੂਸ ਕਰ ਰਹੇ ਹਨ। ਦਰਅਸਲ, ਡਬਲਯੂਐਚਐਮਓ ਵਾਈਟ ਹਾਊਸ ਦਫ਼ਤਰ ਦੇ ਅੰਦਰ ਹੀ ਇੱਕ ਵਿਭਾਗ ਹੈ, ਜਿਸ ਦੇ ਉਪਰ ਖੁਰਾਕ ਸੇਵਾ, ਰਾਸ਼ਟਰਪਤੀ ਦੀ ਯਾਤਰਾ ਲਈ ਆਵਾਜਾਈ ਦੇ ਪ੍ਰਬੰਧ ਦੇ ਨਾਲ ਹੀ ਐਮਰਜੰਸੀ ਮੈਡੀਕਲ ਸੇਵਾਵਾਂ ਉਪਲੱਬਧ ਕਰਾਉਣ ਦੀ ਜ਼ਿੰਮੇਦਾਰੀ ਹੈ।

ਇੰਨਾ ਹੀ ਨਹੀਂ ਰਾਸ਼ਟਰਪਤੀ ਜਦੋਂ ਵੀ ਵਿਦੇਸ਼ ਯਾਤਰਾ ’ਤੇ ਜਾਂਦੇ ਹਨ ਤਾਂ ਸਾਰੇ ਤਰ੍ਹਾਂ ਦੇ ਮਿਲਟਰੀ ਅਪ੍ਰੇਸ਼ਨ ਦੀ ਦੇਖ-ਰੇਖ ਡਬਲਯੂਐਚਐਮਓ ਦੇ ਡਾਇਰੈਕਟਰ ਕਰਦੇ ਹਨ।
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਵੀ ਮਾਜੂ ਵਾਈਟ ਹਾਊਸ ਵਿੱਚ ਵੱਖ-ਵੱਖ ਅਹੁਦਿਆਂ ’ਤੇ ਰਹਿ ਚੁੱਕੇ ਹਨ। ਉਨ੍ਹਾਂ ਨੇ ਮੈਸਾਚੁਸੈਟਸ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿੱਚ ਗਰੈਜੂਏਸ਼ਨ ਕੀਤੀ ਹੈ।

Related News

ਓਂਟਾਰੀਓ ਵਿੱਚ 75 ਸਾਲ ਅਤੇ 60 ਸਾਲ ਉਮਰ ਵਾਲਿਆਂ ਲਈ ਸੋਮਵਾਰ ਨੂੰ ਲੱਗਣਗੇ ਕੋਰੋਨਾ ਵੈਕਸੀਨ ਦੇ ਟੀਕੇ

Vivek Sharma

ਅਮਰੀਕੀ ਰਾਸ਼ਟਰਪਤੀ Joe Biden ਨੇ ਚੀਨ ਦੀ ਲਾਈ ਕਲਾਸ, ਦਿੱਤੀ ਚਿਤਾਵਨੀ

Vivek Sharma

BIG BREAKING : ਬ੍ਰਿਟੇਨ ’ਚ ਕੋਰੋਨਾ ਵਾਇਰਸ ਦੀ ਨਵੀਂ ਸਟ੍ਰੇਨ ਨਾਲ ਦੁਨੀਆ ਭਰ ਵਿੱਚ ਫੈਲੀ ਨਵੀਂ ਦਹਿਸ਼ਤ, ਕੈਨੇਡਾ ਵਲੋਂ ਹਵਾਈ ਉਡਾਨਾਂ ਰੋਕਣ ਦਾ ਫੈਸਲਾ, ਭਾਰਤ ਨੇ ਸੱਦੀ ਹੰਗਾਮੀ ਬੈਠਕ

Vivek Sharma

Leave a Comment