channel punjabi
Canada International News North America

ਪੀਲ ਰੀਜਨ:80 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਦੀ ਕੋਵਿਡ-19 ਵੈਕਸੀਨੇਸ਼ਨ ਦਾ ਸਿਲਸਿਲਾ ਸ਼ੁਰੂ, ਆਨਲਾਈਨ ਬੁਕਿੰਗ ਪੋਰਟਲ 15 ਮਾਰਚ ਤੋਂ ਪਹਿਲਾਂ ਤਿਆਰ ਹੋਣ ਦੀ ਸੰਭਾਵਨਾ

ਪੀਲ ਰੀਜਨ ਵਿੱਚ 80 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਦੀ ਕੋਵਿਡ-19 ਵੈਕਸੀਨੇਸ਼ਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੋਰਨਾਂ ਰੀਜਨਜ਼ ਵੱਲੋਂ ਵੀ ਇਸੇ ਉਮਰ ਵਰਗ ਦੇ ਲੋਕਾਂ ਦੀ ਪ੍ਰੀ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਯੌਰਕ ਰੀਜਨ ਤੇ ਗੂਐਲਫ ਅਜਿਹੇ ਦੋ ਹੋਰ ਏਰੀਆਜ਼ ਹਨ ਜਿਨ੍ਹਾਂ ਨੇ 80 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਕੋਵਿਡ-19 ਵੈਕਸੀਨੇਸ਼ਨ ਲਈ ਪ੍ਰੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਪ੍ਰੋਵਿੰਸ ਦਾ ਆਨਲਾਈਨ ਬੁਕਿੰਗ ਪੋਰਟਲ 15 ਮਾਰਚ ਤੋਂ ਪਹਿਲਾਂ ਤਿਆਰ ਹੋਣ ਦੀ ਸੰਭਾਵਨਾ ਨਹੀਂ ਹੈ। ਇਸੇ ਲਈ ਜਿਨ੍ਹਾਂ ਨੂੰ ਤਰਜੀਹੀ ਤੌਰ ਉੱਤੇ ਵੈਕਸੀਨੇਟ ਕੀਤਾ ਜਾਣਾ ਹੈ ਉਨ੍ਹਾਂ ਨੂੰ ਆਪਣੀ ਅਪੁਆਇੰਟਮੈਂਟ ਲਈ ਪ੍ਰੀ ਰਜਿਸਟ੍ਰੇਸ਼ਨ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਟ੍ਰਿਲੀਅਮ ਹੈਲਥ ਪਾਰਟਨਰਜ਼ ਇਸ ਵੀਕੈਂਡ ਤੋਂ ਹੌਸਪਿਟਲ ਵੱਲੋਂ ਚਲਾਏ ਜਾਣ ਵਾਲੇ ਕਲੀਨਿਕਸ ਵਿੱਚ ਕੋਵਿਡ-19 ਦੀਆਂ ਸੀਮਤ ਡੋਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਪਲਾਈ ਬਹੁਤ ਹੀ ਸੀਮਤ ਹੈ ਇਸ ਲਈ 80 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦਾ ਇੱਕਠਿਆਂ ਟੀਕਾਕਰਣ ਸੰਭਵ ਨਹੀਂ ਹੈ।

Related News

BIG NEWS : ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਂਦੋਸ਼ ਦੀ ਕਾਰਵਾਈ ਰਹੇਗੀ ਜਾਰੀ, ਵੋਟਿੰਗ ਰਾਹੀਂ ਹੋਇਆ ਫ਼ੈਸਲਾ

Vivek Sharma

ਯੋਰਕ ਰੀਜਨਲ ਪੁਲਿਸ ਨੇ ਲਾਪਤਾ 24 ਸਾਲਾ ਵਿਅਕਤੀ ਨੂੰ ਲੱਭਣ ‘ਚ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

Rajneet Kaur

ਓਟਾਵਾ: ਸਿਹਤ ਅਧਿਕਾਰੀਆਂ ਨੇ ਸ਼ਹਿਰ ਦੇ ਮੁੱਢਲੇ ਖੇਤਰ ਵਿੱਚ ਦੋ ਹੋਰ ਮੁਲਾਂਕਣ ਕੇਂਦਰਾਂ ਦਾ ਕੀਤਾ ਐਲਾਨ

Rajneet Kaur

Leave a Comment