channel punjabi
Canada International News North America

ਪੀਲ ਰੀਜਨ ਵਿੱਚ ਵੈਕਸੀਨ ਸਪਲਾਈ ਉਪਲਬਧ ਹੋਣ ਤੋਂ ਬਾਅਦ ਤਿੰਨ ਮਾਸ ਵੈਕਸੀਨੇਸ਼ਨ ਕਲੀਨਿਕਸ ਖੋਲ੍ਹੇ ਜਾਣਗੇ

ਵੈਕਸੀਨੇਸ਼ਨ ਤੇਜ਼ ਕਰਨ ਲਈ ਪੀਲ ਰੀਜਨ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਇੱਕ ਵਾਰੀ ਵੈਕਸੀਨ ਸਪਲਾਈ ਉਪਲਬਧ ਹੋਣ ਤੋਂ ਬਾਅਦ ਰੀਜਨ ਵਿੱਚ ਤਿੰਨ ਮਾਸ ਵੈਕਸੀਨੇਸ਼ਨ ਕਲੀਨਿਕਸ ਖੋਲ੍ਹੇ ਜਾਣਗੇ ਮਿਸੀਸਾਗਾ ਵਿੱਚ ਪੈਰਾਮਾਊਂਟ ਫਾਈਨ ਫੂਡਜ਼ ਸੈਂਟਰ ਆਪਣੀ ਪੂਰੀ ਸਮਰੱਥਾ ਦੌਰਾਨ ਇੱਕ ਘੰਟੇ ਦੇ ਅੰਦਰ 600 ਲੋਕਾਂ ਨੂੰ ਵੈਕਸੀਨੇਟ ਕਰਨ ਦੇ ਸਮਰੱਥ ਹੋਵੇਗਾ।

ਬਰੈਂਪਟਨ ਵਿੱਚ ਬਰੈਂਪਟਨ ਸੌਕਰ ਸੈਂਟਰ ਵਿੱਚ ਇੱਕ ਘੰਟੇ ਦੇ ਅੰਦਰ 500 ਲੋਕਾਂ ਨੂੰ ਵੈਕਸੀਨੇਟ ਕਰਨ ਦੀ ਸਮਰੱਥਾ ਹੋਵੇਗੀ। ਤੀਜਾ ਕਲੀਨਿਕ ਕੇਲਡਨ ਵਿੱਚ ਕੇਲਡਨ ਈਸਟ ਕਮਿਊਨਿਟੀ ਕਾਂਪਲੈਕਸ ਵਿੱਚ ਕਾਇਮ ਕੀਤਾ ਗਿਆ ਹੈ।ਪੀਲ ਦੇ ਮਾਸ ਵੈਕਸੀਨੇਸ਼ਨ ਪਲੈਨ ਦੇ ਹਿੱਸੇ ਵਜੋਂ ਓਨਟਾਰੀਓ ਦੇ ਪੜਾਅਵਾਰ ਵੈਕਸੀਨ ਸ਼ਡਿਊਲ ਮੁਤਾਬਕ ਇਨ੍ਹਾਂ ਤਿੰਨ ਕਲੀਨਿਕਸ ਵਿੱਚ ਅਗਲੇ ਪ੍ਰਾਇਓਰਿਟੀ ਗਰੁੱਪ ਦਾ ਟੀਕਾਕਰਣ ਕੀਤਾ ਜਾਵੇਗਾ।

ਅਗਲੇ ਪ੍ਰਾਇਓਰਿਟੀ ਗਰੁੱਪ ਵਿੱਚ 80 ਸਾਲ ਤੋਂ ਵੱਧ ਦੀ ਉਮਰ ਦੇ ਲੋਕ, ਰਿਟਾਇਰਮੈਂਟ ਹੋਮਜ਼ ਦਾ ਸਟਾਫ ਤੇ ਰੈਜ਼ੀਡੈਂਟਸ, ਹਾਇ ਪ੍ਰਾਇਓਰਿਟੀ ਹੈਲਥ ਕੇਅਰ ਵਰਕਰਜ਼, ਮੂਲਵਾਸੀ ਬਾਲਗ ਤੇ ਕ੍ਰੌਨਿਕ ਹੋਮ ਕੇਅਰ ਰੈਸੀਪੀਐਂਟਸ ਸ਼ਾਮਲ ਹੋਣਗੇ।ਅਜੇ ਤੱਕ ਕਿਸੇ ਦੀ ਕੋਈ ਅਪੁਆਇੰਟਮੈਂਟ ਬੁੱਕ ਨਹੀਂ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਪੀਲ ਅਧਿਕਾਰੀਆਂ ਵੱਲੋਂ ਹੋਰ ਅਪਡੇਟਸ ਮੁਹੱਈਆ ਕਰਵਾਏ ਜਾਣਗੇ।

Related News

ਵਿੰਨੀਪੈਗ ਪਰਸਨਲ ਕੇਅਰ ਹੋਮ ਵਿਖੇ ਕੋਵਿਡ -19 ਵੈਰੀਅੰਟ ਦਾ ਮਾਮਲਾ ਆਇਆ ਸਾਹਮਣੇ

Rajneet Kaur

ਚੀਨ ਦਾ ਗੁਆਂਢੀ ਦੇਸ਼ਾਂ ਦੇ ਨਾਲ ਹਮਲਾਵਰ ਰਵੱਈਏ ਦਾ ਅਮਰੀਕਾ ਨੇ ਲਿਆ ਸਖ਼ਤ ਨੋਟਿਸ

Rajneet Kaur

ਤੁਰਕੀ ਦੇ ਰਾਸ਼ਟਰਪਤੀ ਐਦ੍ਰੋਗਾਨ ਦੀ ਹਮਾਸ ਦੇ ਆਗੂਆਂ ਨਾਲ ਮੁਲਾਕਾਤ ‘ਤੇ ਤੜਕਿਆ ਅਮਰੀਕਾ

Vivek Sharma

Leave a Comment