channel punjabi
International News North America

ਨੋਬਲ ਪੁਰਸਕਾਰ ਜੇਤੂ ਮਲਾਲਾ ਯੁਸੁਫਜ਼ਈ ਨੂੰ ਤਾਲਿਬਾਨੀ ਅੱਤਵਾਦੀ ਨੇ ਇਕ ਵਾਰ ਫਿਰ ਜਾਨੋ ਮਾਰਨ ਦੀ ਦਿੱਤੀ ਧਮਕੀ

ਨੋਬਲ ਪੁਰਸਕਾਰ ਜੇਤੂ ਮਲਾਲਾ ਯੁਸੁਫਜ਼ਈ ਨੂੰ ਤਾਲਿਬਾਨੀ ਅੱਤਵਾਦੀ ਨੇ ਇਕ ਵਾਰ ਫਿਰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਜਿਸ ਨੇ 2012 ‘ਚ ਉਸ ‘ਤੇ ਹਮਲਾ ਕੀਤਾ ਸੀ।ਉਸ ਨੇ ਟਵਿੱਟਰ ‘ਤੇ ਕਿਹਾ ਹੈ ਕਿ ਇਸ ਵਾਰ ਗਲਤੀ ਨਹੀਂ ਹੋਵੇਗੀ।ਤਾਲਿਬਾਨੀ ਅੱਤਵਾਦੀ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰ ਕੇ ਲਿਖਿਆ ਕਿ ਇਸ ਵਾਰ ਕੋਈ ਗਲਤੀ ਨਹੀਂ ਹੋਵੇਗੀ। 9 ਸਾਲ ਪਹਿਲਾਂ ਇਸੇ ਤਾਲਿਬਾਨੀ ਅੱਤਵਾਦੀ ਨੇ ਮਲਾਲਾ ‘ਤੇ ਜਾਨਲੇਵਾ ਹਮਲਾ ਕੀਤਾ ਸੀ। ਮਲਾਲਾ ਨੇ ਖੁਦ ਟਵੀਟ ਕਰ ਕੇ ਤਾਲਿਬਾਨੀ ਧਮਕੀ ਦੇ ਬਾਰੇ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਦੀ ਸੈਨਾ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੋਹਾਂ ਨੇ ਪੁੱਛਿਆ ਕਿ ਉਹਨਾਂ ‘ਤੇ ਹਮਲਾ ਕਰਨ ਵਾਲਾ ਅਹਿਸਾਨੁੱਲਾਹ ਅਹਿਸਾਨ ਸਰਕਾਰੀ ਹਿਰਾਸਤ ਤੋਂ ਕਿਵੇਂ ਫਰਾਰ ਹੋ ਗਿਆ।ਮਲਾਲਾ ਨੇ ਕਿਹਾ ਹੈ ਕਿ ਉਹ ਤਹਿਰੀਕ ਏ ਤਾਲਿਬਾਨ ਦਾ ਸਾਬਕਾ ਬੁਲਾਰਾ ਹੈ, ਜਿਸ ਨੇ ਮੇਰੇ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

Related News

ਬੀ.ਸੀ: ਕੈਲੋਵਨਾ ‘ਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਗੱਡੀ ‘ਚ ਮਿਲੀ ਲਾਸ਼

Rajneet Kaur

ਆਉਣ ਵਾਲੇ ਹਫ਼ਤਿਆਂ ਦੌਰਾਨ ਹਸਪਤਾਲਾਂ ‘ਚ ਕੋਰੋਨਾ ਪ੍ਰਭਾਵਿਤਾਂ ਦੀ ਵਧੇਗੀ ਗਿਣਤੀ : ਮੁੱਖ ਜਨ ਸਿਹਤ ਅਧਿਕਾਰੀ ਡਾ. ਟਾਮ

Vivek Sharma

ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਲਈ ਵੈਕਸੀਨ ਦੀ ਪਹਿਲੀ ਡੋਜ਼

Vivek Sharma

Leave a Comment