channel punjabi
Canada International News North America

Etobicoke ‘ਚ ਸੈਨਰੈਮੋ ਬੇਕਰੀ ਦੇ ਸੰਸਥਾਪਕ ਦੀ COVID-19 ਨਾਲ ਹੋਈ ਮੌਤ

COVID-19 ਨਾਲ 75 ਸਾਲਾ ਇਕ ਮਸ਼ਹੂਰ ਈਟੋਬਾਇਕੋਕ ਬੇਕਰੀ ਦੇ ਸੰਸਥਾਪਕ ਦੀ ਮੌਤ ਹੋ ਗਈ ਹੈ। ਸੈਨਰੈਮੋ ਬੇਕਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ਕੀਤਾ ਕਿ ਫਾਉਂਡਰ ਨਟਾਲੇ ਬੋਜ਼ੋ ਦੀ ਹਸਪਤਾਲ ਵਿਚ ਛੇ ਹਫ਼ਤਿਆਂ ਤੋਂ ਵੱਧ ਸਮਾਂ ਬਿਤਾਉਣ ਤੋਂ ਬਾਅਦ ਮੌਤ ਹੋ ਗਈ।

ਨਟਾਲੇ ਦੇ ਬੇਟੇ ਰੌਬ ਬੋਜ਼ੋ ਨੇ ਵੀਰਵਾਰ ਸ਼ਾਮ ਇਕ ਇੰਟਰਵਿਊ ਦੌਰਾਨ ਦਸਿਆ ਕਿ ਹਰ ਇਕ ਲਈ ਕੇਕ ਅਤੇ ਪੇਸਟਰੀ ਤਿਆਰ ਕਰਨਾ ਉਨ੍ਹਾਂ ਦਾ ਜਨੂੰਨ ਸੀ।

ਨਟਾਲੇ, ਜਿਸ ਦਾ ਜਨਮ 1945 ਵਿੱਚ ਹੋਇਆ ਸੀ ਅਤੇ ਛੇ ਭੈਣ-ਭਰਾ ਸਨ, ਜਦੋਂ ਉਹ 15 ਸਾਲਾਂ ਦੇ ਸਨ ਉਸ ਸਮੇਂ ਉਹ ਇਟਲੀ ਤੋਂ ਕੈਨੇਡਾ ਆ ਗਏ ਸਨ। ਕਈ ਸਾਲਾਂ ਤੋਂ ਉਨ੍ਹਾਂ ਨੇ ਉਦਯੋਗ ਵਿੱਚ ਆਪਣਾ ਕੰਮ ਪੂਰਾ ਕੀਤਾ ਅਤੇ ਕਾਲਜ ਸਟ੍ਰੀਟ ਤੇ ਸਸੀਲੀਆ ਬੇਕਰੀ ਵਿਖੇ ਬਹੁਤ ਸਾਰਾ ਸਮਾਂ ਬਿਤਾਇਆ। ਰੌਬ ਨੇ ਕਿਹਾ ਕਿ ਨਟਾਲੇ ਅਤੇ ਉਸਦੇ ਭਰਾਵਾਂ ਨੇ ਆਪਣੇ ਚਾਚੇ ਤੋਂ ਪੈਸੇ ਉਧਾਰ ਲਏ ਅਤੇ 1969 ਵਿਚ ਰਾਇਲ ਯੌਰਕ ਰੋਡ ‘ਤੇ ਬੇਕਰੀ ਦੀ ਮੌਜੂਦਾ ਜਗ੍ਹਾ ਪ੍ਰਾਪਤ ਕੀਤੀ।

ਸੈਨਰੈਮੋ ਪਿਛਲੇ ਮਹੀਨੇ ਦੋ ਹਫ਼ਤਿਆਂ ਲਈ ਬੰਦ ਹੋਇਆ ਸੀ ਜਦੋਂ ਕੁਝ ਸਟਾਫ ਦੁਆਰਾ ਵਾਇਰਸ ਲਈ ਸਕਾਰਾਤਮਕ ਟੈਸਟ ਕੀਤਾ ਗਿਆ। ਨਟਾਲੇ ਦੀ ਮੌਤ ਦੀ ਖਬਰ ਸੁਣ ਕੇ ਕਈਆਂ ਨੇ ਸ਼ੋਸ਼ਲ ਮੀਡੀਆ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Related News

NACI 55 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਐਸਟ੍ਰਾਜ਼ੇਨੇਕਾ ਟੀਕਾ ਦੀ ਵਰਤੋਂ ‘ਤੇ ਰੋਕ ਲਾਉਣ ਦੀ ਕਰ ਰਹੀ ਹੈ ਸਿਫਾਰਸ਼

Rajneet Kaur

ਭਾਰਤ ਨੇ ਕੈਨੇਡਾ ਤੋਂ ਡਿਪਲੋਮੈਟਿਕ ਮਿਸ਼ਨਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਕੀਤੀ ਮੰਗ

Vivek Sharma

ਮੰਦਭਾਗੀ ਘਟਨਾ : ਅਮਰੀਕਾ ਦੇ ਇੰਡੀਆਨਾਪੋਲਿਸ ਵਿਖੇ ਵਾਪਰੀ ਗੋਲੀਬਾਰੀ ਦੀ ਘਟਨਾ ਦੇ ਮ੍ਰਿਤਕਾਂ ਦੀ ਹੋਈ ਸ਼ਿਨਾਖਤ : 4 ਮ੍ਰਿਤਕ ਸਿੱਖ ਭਾਈਚਾਰੇ ਨਾਲ ਸਬੰਧਤ

Vivek Sharma

Leave a Comment