channel punjabi
International News USA

ਭਾਰਤ ਮੂਲ ਦੀ ਸਲੇਹਾ ਜਬੀਨ ਅਮਰੀਕੀ ਫ਼ੌਜ ‘ਚ ‘ਚੈਪਲਿਨ’ ਵਜੋਂ ਹੋਈ ਤਾਇਨਾਤ, ਫ਼ੌਜ ਨੇ ਪਹਿਲੀ ਵਾਰ ਕਿਸੇ ਮਹਿਲਾ ਨੂੰ ਦਿੱਤਾ ਇਹ ਅਹੁਦਾ

ਵਾਸ਼ਿੰਗਟਨ : ਭਾਰਤੀ ਲੋਕਾਂ ਦਾ ਵਿਦੇਸ਼ਾਂ ‘ਚ ਨਵੀਆਂ ਅਤੇ ਵੱਡੀਆਂ ਪ੍ਰਾਪਤੀਆਂ ਦਾ ਦੌਰ ਲਗਾਤਾਰ ਜਾਰੀ ਹੈ। ਭਾਰਤ ‘ਚ ਪੈਦਾ ਹੋਈ ਮੁਸਲਿਮ ਮਹਿਲਾ ਸਲੇਹਾ ਜਬੀਨ (Saleha Jabeen) ਨੂੰ ਅਮਰੀਕਾ ਦੀ ਫ਼ੌਜ ‘ਚ ਚੈਪਲਿਨ (ਧਾਰਮਿਕ ਮਾਮਲਿਆਂ ਵਿਚ ਸਲਾਹ ਦੇਣ ਵਾਲਾ) ਬਣਾਇਆ ਗਿਆ ਹੈ। ਅਮਰੀਕੀ ਫੌਜ ਵਿੱੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤਵੰਸ਼ੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਵੀ ਪਹਿਲੀ ਵਾਰ ਹੈ ਕਿ ਇਸ ਅਹੁਦੇ ਲਈ ਅਮਰੀਕਨ ਏਅਰ ਫੋਰਸ ਨੇ ਇੱਕ ਮਹਿਲਾ ਨੂੰ ਚੁਣਿਆ ਹੈ। ਸਲੇਹਾ ਦੀ ਇਸ ਪ੍ਰਾਪਤੀ ਨਾਲ ਅਮਰੀਕਾ ਵਿੱਚ ਵਸਦੇ ਭਾਰਤੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਸਲੇਹਾ ਨੇ ਏਅਰ ਫੋਰਸ ਚੈਪਲਿਨ ਕੋਰਸ ਵਿਚ ਗ੍ਰੈਜੂਏਸ਼ਨ ਕੀਤੀ ਹੋਈ ਹੈ। ਕਰੀਬ ਦੋ ਹਫ਼ਤੇ ਪਹਿਲਾਂ ਹੋਈ ਗ੍ਰੈਜੂਏਸ਼ਨ ਸੈਰੇਮਨੀ ਦੌਰਾਨ ਉਸਨੇ ਡਿਗਰੀ ਹਾਸਲ ਕੀਤੀ । ਇਸ ਮੌਕੇ ਸਲੇਹਾ ਜਬੀਨ ਨੇ ਕਿਹਾ ਕਿ ਮੈਨੂੰ ਇਸ ਅਹੁਦੇ ‘ਤੇ ਨਿਯੁਕਤੀ ਦਾ ਮਾਣ ਹੈ ਅਤੇ ਹੁਣ ਮੈਂ ਕਹਿ ਸਕਦੀ ਹਾਂ ਕਿ ਫ਼ੌਜ ਕਿਸੇ ਲਈ ਵੀ ਸੇਵਾ ਦਾ ਖੇਤਰ ਹੋ ਸਕਦੀ ਹੈ।

ਆਪਣੇ ਤਜਰਬੇ ਸਾਂਝੇ ਕਰਦੇ ਹੋਏ ਸਲੇਹਾ ਨੇ ਕਿਹਾ,’ਮੈਨੂੰ ਆਪਣੇ ਧਾਰਮਿਕ ਵਿਸ਼ਵਾਸਾਂ ‘ਤੇ ਕਦੀ ਵੀ ਕੋਈ ਸਮਝੌਤਾ ਨਹੀਂ ਕਰਨਾ ਪਿਆ ਹੈ। ਲੋਕਾਂ ਨੇ ਇਕ ਮਹਿਲਾ, ਧਾਰਮਿਕ ਨੇਤਾ ਅਤੇ ਅਪਰਵਾਸੀ ਦੇ ਰੂਪ ਵਿਚ ਮੇਰਾ ਪੂਰਾ ਸਨਮਾਨ ਕੀਤਾ ਹੈ। ਮੈਨੂੰ ਸਿੱਖਣ ਦੇ ਸਾਰੇ ਮੌਕੇ ਮਿਲੇ ਜਿਨ੍ਹਾਂ ਕਾਰਨ ਮੈਨੂੰ ਇਕ ਸਫਲ ਅਧਿਕਾਰੀ ਅਤੇ ਧਰਮ ਦੀ ਸਲਾਹ ਦੇਣ ਵਾਲੇ ਦੇ ਰੂਪ ਵਿਚ ਮੌਕਾ ਮਿਲਿਆ।’

ਦੱਸ ਦਈਏ ਕਿ ਸਲੇਹਾ ਨੂੰ ਦਸੰਬਰ ਵਿਚ ਸੈਕੰਡ ਲੈਫਟੀਨੈਂਟ ਦੇ ਰੂਪ ਵਿਚ ਕੈਥੋਲਿਕ ਥਿਓਲੋਜੀਕਲ ਯੂਨੀਅਨ, ਸ਼ਿਕਾਗੋ ਵਿਚ ਕਮਿਸ਼ਨ ਮਿਲਿਆ। ਉਹ ਇਕ ਵਿਦਿਆਰਥੀ ਦੇ ਰੂਪ ਵਿਚ 14 ਸਾਲ ਪਹਿਲਾਂ ਭਾਰਤ ਤੋਂ ਆਈ ਸੀ।

Related News

Cybercrime : ਕੋਰੋਨਾ ਮਹਾਮਾਰੀ ਦੌਰਾਨ ਫਿਸ਼ਿੰਗ ਵੈੱਬਸਾਈਟਾਂ ਵਿਚ 350 ਫ਼ੀਸਦੀ ਦਾ ਹੋਇਆ ਵਾਧਾ

Rajneet Kaur

ਕੈਨੇਡਾ ‘ਚ ਵੀਰਵਾਰ ਨੂੰ ਕੋਵਿਡ-19 ਦੇ 5628 ਨਵੇਂ ਮਾਮਲੇ ਆਏ ਸਾਹਮਣੇ, ਤੀਜਾ ਸਭ ਤੋਂ ਵੱਡਾ ਵਾਧਾ

Vivek Sharma

ਹਾਈਵੇਅ 416 ਉੱਤਰ-ਪੱਛਮ ‘ਤੇ ਰਿਡੋ ਰੀਵਰ ਦੇ ਪੁਲ’ ਤੇ ਘੱਟੋ ਘੱਟ 10 ਵਾਹਨਾਂ ਦੀ ਹੋਈ ਟੱਕਰ, ਕਈ ਜ਼ਖਮੀ

Rajneet Kaur

Leave a Comment