channel punjabi
International News

ਆਈਪੀਐਲ(IPL)-14 ਲਈ ਖਿਡਾਰੀਆਂ ਦੀ ਬੋਲੀ ਦੀ ਪ੍ਰਕਿਰਿਆ ਹੋਈ ਪੂਰੀ, ਕ੍ਰਿਸ ਮੌਰਿਸ ਸਭ ਤੋਂ ਮਹਿੰਗੇ ਅਤੇ ਅਰਜੁਨ ਤੇਂਦੁਲਕਰ ਸਭ ਤੋਂ ਸਸਤੇ ਖਿਡਾਰੀ

ਚੇਨੰਈ/ਮੁੰਬਈ : ਕ੍ਰਿਕਟ ਦੀ ਦੁਨੀਆ ਵਿਚ ਆਪਣੀ ਵੱਖਰੀ ਪਛਾਣ ਕਾਇਮ ਕਰ ਚੁੱਕੇ ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐਲ (IPL) ਦੇ 14ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਦੀ ਪ੍ਰਕਿਰਿਆ ਚੇਨੰਈ ਵਿਖੇ ਨੇਪਰੇ ਚੜ੍ਹ ਗਈ । 8 ਟੀਮਾਂ ਨੇ 145.3 ਕਰੋੜ ਰੁਪਏ ਖ਼ਰਚ ਕਰਕੇ 57 ਖਿਡਾਰੀਆਂ ਦੀ ਬੋਲੀ ਭਰੀ। ਇਹਨਾਂ ਵਿੱਚ 28 ਆਲਰਾਉਂਡਰਾਂ ਲਈ 97.7 ਕਰੋੜ ਰੁਪਏ ਖ਼ਰਚ ਕੀਤੇ ਗਏ। 57 ਖਿਡਾਰੀਆਂ ਵਿਚੋਂ 22 ਵਿਦੇਸ਼ੀ ਅਤੇ 35 ਭਾਰਤੀ ਖਿਡਾਰੀ ਹਨ। ਇੱਕ ਹੋਰ ਵੱਡੀ ਗੱਲ ਆਈਪੀਐਲ ਦੇ 14ਵੇਂ ਸੀਜ਼ਨ ‘ਚ ‘ਕਿੰਗਸ ਇਲੈਵਨ ਪੰਜਾਬ’ ਦੀ ਟੀਮ ਨਹੀਂ ਦਿਖੇਗੀ ਕਿਉਂਕਿ ਟੀਮ ਦਾ ਨਾਂ ਬਦਲ ਕੇ ਹੁਣ ‘ਪੰਜਾਬ ਕਿੰਗਸ’ ਹੋ ਗਿਆ ਹੈ।


ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਆਲਰਾਊਂਡਰ ਕ੍ਰਿਸ ਮੌਰਿਸ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਵਿਕਣ ਵਾਲਾ ਖਿਡਾਰੀ ਬਣ ਗਿਆ ਹੈ। ਮੌਰਿਸ ਨੂੰ ਰਾਜਸਥਾਨ ਰਾਇਲਜ਼ ਨੇ 16.25 ਕਰੋੜ ਵਿੱਚ ਖਰੀਦਿਆ ਹੈ। ਇਸ ਤੋਂ ਪਹਿਲਾਂ, ਯੁਵਰਾਜ ਸਿੰਘ 16 ਕਰੋੜ ਰੁਪਏ ‘ਚ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕੀਮਤ ‘ਤੇ ਵਿਕਣ ਵਾਲੇ ਖਿਡਾਰੀ ਸਨ। ਮੌਰਿਸ ਪਿੱਛਲੇ ਸੀਜ਼ਨ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (RCB) ਟੀਮ ਦਾ ਹਿੱਸਾ ਸੀ। ਉਸ ਨੂੰ ਆਰਸੀਬੀ ਨੇ ਆਈਪੀਐਲ 2020 ਦੀ ਨਿਲਾਮੀ ਵਿੱਚ 10 ਕਰੋੜ ਰੁਪਏ ਵਿੱਚ ਖਰੀਦਿਆ ਸੀ।

ਮੌਰਿਸ ਦੀ ਬੇਸ ਕੀਮਤ 75 ਲੱਖ ਰੁਪਏ ਸੀ। ਮੁੰਬਈ ਇੰਡੀਅਨਜ਼, ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਪਹਿਲਾਂ ਮੌਰਿਸ ਨੂੰ ਖਰੀਦਣ ਲਈ ਬੋਲੀ ਲਗਾਉਣੀ ਸ਼ੁਰੂ ਕੀਤੀ, ਬਾਅਦ ਵਿੱਚ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਨੇ ਵੀ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ। ਅੰਤ ਵਿੱਚ, ਮੌਰਿਸ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਕ੍ਰਿਕਟਰ ਬਣ ਗਿਆ। ਜੇਕਰ ਮੈਕਸਵੈੱਲ ਦੀ ਗੱਲ ਕਰੀਏ ਤਾ ਮੈਕਸਵੈੱਲ ਦੀ ਬੇਸ ਕੀਮਤ 2 ਕਰੋੜ ਸੀ। ਆਈਪੀਐਲ 2020 ਦੀ ਨਿਲਾਮੀ ਵਿੱਚ, ਮੈਕਸਵੈੱਲ ਨੂੰ ਪੰਜਾਬ ਨੇ 10.75 ਕਰੋੜ ਵਿੱਚ ਖਰੀਦਿਆ ਸੀ। ਸੀਐਸਕੇ (CSK) ਅਤੇ ਆਰਸੀਬੀ (RCB) 2 ਕਰੋੜ ਦੀ ਬੇਸ ਕੀਮਤ ਵਾਲੇ ਗਲੇਨ ਮੈਕਸਵੈਲ ਨੂੰ ਖਰੀਦਣ ਲਈ ਮੁਕਾਬਲਾ ਕਰਦੇ ਵੇਖੇ ਗਏ, ਅੰਤ ਵਿੱਚ ਆਰਸੀਬੀ ਨੇ ਮੈਕਸਵੈਲ ਨੂੰ 14.25 ਕਰੋੜ ਵਿੱਚ ਖਰੀਦਿਆ। ਮੈਕਸਵੈਲ ਆਈਪੀਐਲ ਦੇ ਇਤਿਹਾਸ ਵਿੱਚ ਚੌਥਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ।

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੂੰ ਮੁੰਬਈ ਇੰਡੀਅਨਜ਼ ਨੇ ਉਨ੍ਹਾਂ ਦੇ ਬੇਸ ਪ੍ਰਾਈਸ 20 ਲੱਖ ਰੁਪਏ ‘ਚ ਖਰੀਦਿਆ ਹੈ। ਆਈਪੀਐਲ 2021 ਦੀ ਨਿਲਾਮੀ ਵਿੱਚ ਬੋਲੀ ਵਾਲਾ ਆਖਰੀ ਖਿਡਾਰੀ ਅਰਜੁਨ ਤੇਂਦੁਲਕਰ ਸੀ।

ਦੂਜੇ ਰਾਊਂਡ ਦੀ ਨਿਲਾਮੀ ‘ਚ ਕੋਲਕਾਤਾ ਦੀ ਟੀਮ ਨੇ ਤਜ਼ਰਬੇਕਾਰ ਸਪਿੰਨਰ ਹਰਭਜਨ ਸਿੰਘ ਨੂੰ 2 ਕਰੋੜ ‘ਚ ਖਰੀਦਿਆ । ਕੇਦਾਰ ਜਾਧਵ ਨੂੰ ਸਨਰਾਈਜਰਜ਼ ਹੈਦਰਾਬਾਦ (SH) ਦੀ ਟੀਮ ਨੇ 2 ਕਰੋੜ ‘ਚ ਖਰੀਦਿਆ। ਕਰੁਣ ਨਾਇਰ 50 ਲੱਖ ਤੇ ਕੁਲਦੀਪ ਯਾਦਵ 20 ਲੱਖ ਰੁਪਏ ‘ਚ ਵਿਕੇ ਹਨ। ਡੇਨੀਅਲ ਨੂੰ ਬੈਂਗਲੌਰ ਦੀ ਟੀਮ ਨੇ 4.80 ਕਰੋੜ ‘ਚ ਖਰੀਦਿਆ ਜਲਜ ਨੂੰ 30 ਲੱਖ ਤੇ ਉਤਕ੍ਰਸ਼ ਨੂੰ 20 ਲੱਖ ਰੁਪਏ ਪੰਜਾਬ ਦੀ ਟੀਮ ਨੇ ਆਪਣੇ ਨਾਲ ਜੋੜਿਆ।

Related News

ਦੁਬਈ ਤੇ ਹਸਪਤਾਲ ਨੇ ਇੱਕ ਭਾਰਤੀ ਦਾ ਕਰੋੜਾਂ ਰੁਪਿਆਂ ਦਾ ਬਿੱਲ ਕੀਤਾ ਮੁਆਫ਼ !

Vivek Sharma

BIG NEWS : ਓਂਟਾਰੀਓ ਦੇ ਪ੍ਰੀਮੀਅਰ ਨੇ COVID-19 ਕੇਸਾਂ ‘ਚ ਵਾਧੇ ਕਾਰਨ ਨਵੀਂ ਤਾਲਾਬੰਦੀ ਲਈ ਦਿੱਤੀ ਚੇਤਾਵਨੀ, ਲੋਕਾਂ ਨੂੰ ਈਸਟਰ ਲਈ ਵੱਡੀਆਂ ਯੋਜਨਾਵਾਂ ਨਾ ਬਣਾਉਣ ਦੀ ਸਲਾਹ

Vivek Sharma

BIG NEWS : ਹੁਣ ਕੈਨੇਡਾ ਦੀ ਕੰਪਨੀ ਨੇ ਬਣਾਈ ਕੋਰੋਨਾ ਦੀ ਵੈਕਸੀਨ ।

Vivek Sharma

Leave a Comment