channel punjabi
Canada International News North America

ਕੈਨੇਡੀਅਨ ਸੰਸਦ ਮੈਂਬਰਾਂ ਨੇ ਕੈਨੇਡਾ ਅਤੇ ਅਮਰੀਕਾ ਦਰਮਿਆਨ ਆਰਥਿਕ ਸਬੰਧਾਂ ਬਾਰੇ ਵਿਸ਼ੇਸ਼ ਕਮੇਟੀ ਬਣਾਉਣ ਲਈ ਇੱਕ ਮਤਾ ਕੀਤਾ ਪਾਸ

ਹਾਊਸ ਆਫ ਕਾਮਨਜ਼ ਵੱਲੋਂ ਕੈਨੇਡਾ-ਯੂਐਸ ਇਕਨੌਮਿਕ ਸਬੰਧਾਂ ਉੱਤੇ ਇੱਕ ਵਿਸੇ਼ਸ਼ ਕਮੇਟੀ ਕਾਇਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਬਹੁਗਿਣਤੀ ਐਮਪੀਜ਼ ਇਸ ਲਈ ਸਹਿਮਤ ਵੀ ਹਨ। ਕੰਜ਼ਰਵੇਟਿਵਾਂ ਵੱਲੋਂ ਲਿਆਂਦੇ ਇਸ ਮਤੇ ਦਾ ਸਮਰਥਨ ਸੱਤਾਧਾਰੀ ਲਿਬਰਲਾਂ, ਬਲਾਕ ਕਿਊਬਿਕੁਆ ਤੇ ਐਨਡੀਪੀ ਵੱਲੋਂ ਕੀਤਾ ਗਿਆ। ਕੈਨੇਡੀਅਨ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਕੈਨੇਡਾ ਅਤੇ ਅਮਰੀਕਾ ਦਰਮਿਆਨ ਆਰਥਿਕ ਸਬੰਧਾਂ ਬਾਰੇ ਵਿਸ਼ੇਸ਼ ਕਮੇਟੀ ਬਣਾਉਣ ਲਈ ਇੱਕ ਮਤਾ ਪਾਸ ਕੀਤਾ ਹੈ।

ਗ੍ਰੀਨ ਪਾਰਟੀ ਵੱਲੋਂ ਇਸ ਮਤੇ ਦਾ ਵਿਰੋਧ ਕੀਤਾ ਗਿਆ। ਇਸ ਕਮੇਟੀ ਤਹਿਤ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਦੇ ਸਾਰੇ ਪੱਖਾਂ ਦਾ ਮੁਲਾਂਕਣ ਕੀਤਾ ਜਾਵੇਗਾ। ਇਹ ਫੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕੀਅਸਟੋਨ ਐਕਸਐਲ ਪਾਈਪਲਾਈਨ ਦੇ ਨਿਰਮਾਣ ਨੂੰ ਰੱਦ ਕਰ ਦਿੱਤਾ ਗਿਆ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਮੇਟੀ ਦਾ ਪਹਿਲਾ ਕੰਮ ਐਨਬ੍ਰਿੱਜ ਲਾਈਨ 5 ਪਾਈਪਲਾਈਨ ਅਤੇ ਇਸ ਦੇ ਬੰਦ ਹੋਣ ਦੇ ਨਤੀਜਿਆਂ ਦੀ ਜਾਂਚ ਕਰਨਾ ਤੇ ਇਸ ਦੇ ਨਾਲ ਹੀ ਬਾਇਡਨ ਪ੍ਰਸ਼ਾਸਨ ਵੱਲੋਂ “ਬਾਇ ਅਮੈਰਿਕਾ” ਨੀਤੀਆਂ ਤੇ ਇਸ ਪਹੁੰਚ ਦੇ ਕੈਨੇਡੀਅਨ ਹਿਤਾਂ ਉੱਤੇ ਪੈਣ ਵਾਲੇ ਅਸਰ ਦਾ ਮੁਲਾਂਕਣ ਕਰਨਾ ਹੋਵੇਗਾ। ਮੁੱਖ ਵਿਰੋਧੀ ਧਿਰ ਵੱਲੋਂ ਮਤਾ ਪੇਸ਼ ਕਰਨ ਦੇ ਪ੍ਰਸਤਾਵਿਤ ਦਿਨ ਵਜੋਂ ਇਹ ਦੂਜੀ ਵਾਰੀ ਹੈ ਕਿ ਕੰਜ਼ਰਵੇਟਿਵ ਕਾਕਸ ਇਸ ਤਰ੍ਹਾਂ ਦੀ ਸਪੈਸ਼ਲ ਕਮੇਟੀ ਕਾਇਮ ਕਰਵਾਉਣ ਵਿੱਚ ਸਫਲ ਹੋਇਆ ਹੈ। ਇਸ ਤੋਂ ਪਹਿਲਾਂ 2020 ਦੇ ਸੁ਼ਰੂ ਵਿੱਚ ਵੀ ਕੰਜ਼ਰਵੇਟਿਵਾਂ ਵੱਲੋਂ ਪ੍ਰਸਤਾਵਿਤ ਵਿਸ਼ੇਸ਼ ਕੈਨੇਡਾ-ਚੀਨ ਕਮੇਟੀ ਕਾਇਮ ਕਰਵਾਈ ਗਈ ਸੀ।

Related News

ਬਰੈਂਪਟਨ : ਘਰ ਵਿੱਚ ਅੱਗ ਲੱਗਣ ਕਾਰਨ 1 ਵਿਅਕਤੀ ਗੰਭੀਰ ਜ਼ਖਮੀ

Rajneet Kaur

ਟਰੰਪ ਅਤੇ ਉਨ੍ਹਾਂ ਦੀ ਪਤਨੀ ਕੋਰੋਨਾ ਪਾਜ਼ਿਟਿਵ : ਭਾਰਤ, ਇਜ਼ਰਾਈਲ, ਬ੍ਰਿਟੇਨ ਸਣੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ

Vivek Sharma

ਕੋਰੋਨਾ ਵਾਇਰਸ ਕੋਈ ਚੀਨੀ ਵਾਇਰਸ ਨਹੀਂ ਸਗੋਂ ਟਰੰਪ ਵਾਇਰਸ ਹੈ : ਨੈਂਸੀ ਪੇਲੋਸੀ

Rajneet Kaur

Leave a Comment