channel punjabi
International News USA

ਅਮਰੀਕੀ ਰਾਸ਼ਟਰਪਤੀ Joe Biden ਨੇ ਚੀਨ ਦੀ ਲਾਈ ਕਲਾਸ, ਦਿੱਤੀ ਚਿਤਾਵਨੀ

ਵਾਸ਼ਿੰਗਟਨ: ਆਪਨੇ ਹੀ ਨਾਗਰਿਕਾਂ ਤੇ ਜ਼ੁਲਮ ਢਾਹੁਣ ਕਾਰਨ ਚੀਨ ਪੂਰੀ ਦੁਨੀਆ ਵਿੱਚ ਬਦਨਾਮ ਹੋ ਚੁੱਕਿਆ ਹੈ।ਚੀਨ ਘੱਟ ਗਿਣਤੀਆਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦਾ ਹੈ ਇਸ ਤੋਂ ਹਰ ਕੋਈ ਵਾਕਿਫ ਹੈ। ਇਸੇ ਕਾਰਨ ਅਮਰੀਕੀ ਰਾਸ਼ਟਰਪਤੀ Joe Biden ਨੇ ਚੀਨ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਚੀਨ ਨੂੰ ਭਾਰੀ ਕੀਮਤ ਅਦਾ ਕਰਨੀ ਹੋਵੇਗੀ। Biden ਨੇ ਦੱਸਿਆ ਕਿ ਉਨ੍ਹਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਆਪਣੇ ਫੋਨ ਕਾਲ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਅਮਰੀਕਾ ਦੇ ਰੁਖ ਬਾਰੇ ਦੱਸਿਆ ਹੈ।

Joe Biden ਨੇ ਕਿਹਾ ਕਿ ਮੈਂ ਇਹ ਸਪੱਸ਼ਟ ਕਰ ਰਿਹਾ ਹਾਂ ਕਿ ਅਸੀਂ ਸੰਯੁਕਤ ਰਾਸ਼ਟਰ ਅਤੇ ਹੋਰਨਾਂ ਏਜੰਸੀਆਂ ਤੋਂ ਮਨੁੱਖੀ ਅਧਿਕਾਰਾਂ ਦੇ ਪੱਖ ਵਿਚ ਆਵਾਜ਼ ਉਠਾਉਣ ਦੀ ਆਪਣੀ ਭੂਮਿਕਾ ਨੂੰ ਨਿਭਾਵਾਂਗੇ, ਜੋ ਉਨ੍ਹਾਂ ਦੇ ਦ੍ਰਿਸ਼ਟੀਕੋਣ ‘ਤੇ ਪ੍ਰਭਾਵ ਪਾਉਂਦਾ ਹੈ। ਚੀਨ ਦੁਨੀਆ ਦਾ ਆਗੂ ਬਣਨ ਲਈ ਕੋਸ਼ਿਸ਼ ਕਰ ਰਿਹਾ ਹੈ। ਇਸ ਨੂੰ ਹਾਸਲ ਕਰਨ ਲਈ ਅਤੇ ਅਜਿਹਾ ਕਰਨ ਵਿਚ ਸਮਰੱਥ ਹੋਣ ਲਈ ਉਨ੍ਹਾਂ ਨੂੰ ਹੋਰਨਾਂ ਦੇਸ਼ਾਂ ਦਾ ਭਰੋਸਾ ਹਾਸਲ ਕਰਨਾ ਹੋਵੇਗਾ। ਜਦ ਤੱਕ ਉਹ ਮਨੁੱਖੀ ਅਧਿਕਾਰਾਂ ਦੇ ਉਲਟ ਸਰਗਰਮੀਆਂ ਵਿਚ ਸ਼ਾਮਲ ਹੋਣਗੇ, ਅਜਿਹਾ ਕਰਨਾ ਉਨ੍ਹਾਂ ਲਈ ਮੁਸ਼ਕਿਲ ਹੋਵੇਗਾ।

Related News

KISAN ANDOLAN : ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ,ਕਰਨਗੇ ਰੇਲਾਂ ਦੇ ਚੱਕੇ ਜਾਮ, ਚੌਕਸੀ ਵਧਾਈ ਗਈ

Vivek Sharma

ਪੀਲ ਅਤੇ ਟੋਰਾਂਟੋ ਰੀਜ਼ਨ ਵੀ ਦੂਜੇ ਪੜਾਅ ‘ਚ ਸ਼ਾਮਲ, ਖੁੱਲ੍ਹੇ ਕਈ ਬਿਜਨਸ

team punjabi

ਮਹਾਰਾਣੀ ਐਲਿਜ਼ਾਬੈਥ II ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Rajneet Kaur

Leave a Comment