channel punjabi
International News

ਸੰਯੁਕਤ ਰਾਸ਼ਟਰ ਪੂੰਜੀ ਵਿਕਾਸ ਫ਼ੰਡ (UNCDF) ਨੇ ਭਾਰਤੀ ਮੂਲ ਦੀ ਪ੍ਰੀਤੀ ਸਿਨਹਾ ਨੂੰ ਕਾਰਜਕਾਰੀ ਸਕੱਤਰ ਕੀਤਾ ਨਿਯੁਕਤ

ਜੇਨੇਵਾ : ਭਾਰਤੀ ਮੂਲ ਦੇ ਲੋਕਾਂ ਦੀ ਕਾਬਲੀਅਤ ਦੀ ਦੁਨੀਆ ਕਾਇਲ ਹੈ। ਉਹ ਆਪਣੀ ਕਾਬਲੀਅਤ ਦਾ ਲੋਹਾ ਹਰ ਮੁਲਕ ਵਿੱਚ ਮਨਵਾ ਰਹੇ ਹਨ। ਸੰਯੁਕਤ ਰਾਸ਼ਟਰ ਵਿਚ ਵੀ ਭਾਰਤੀਆਂ ਦਾ ਡੰਕਾ ਬੋਲ ਰਿਹਾ ਹੈ। ਸੰਯੁਕਤ ਰਾਸ਼ਟਰ ਪੂੰਜੀ ਵਿਕਾਸ ਫ਼ੰਡ (UNCDF) ਨੇ ਭਾਰਤੀ ਮੂਲ ਦੀ ਇਨਵੈਸਟਮੈਂਟ ਅਤੇ ਡਿਵੈਲਪਮੈਂਟ ਬੈਂਕਰ ਪ੍ਰੀਤੀ ਸਿਨਹਾ ਨੂੰ ਆਪਣਾ ਕਾਰਜਕਾਰੀ ਸਕੱਤਰ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਧਿਆਨ ਮਹਿਲਾਵਾਂ, ਨੌਜਵਾਨਾਂ, ਛੋਟੇ ਅਤੇ ਮੱਧ ਵਰਗ ਦੇ ਉਦਯੋਗਾਂ ਨੂੰ ਛੋਟੇ ਕਰਜ਼ ਦੀ ਸਹੂਲਤ ਉਪਲੱਬਧ ਕਰਵਾਉਣ ’ਤੇ ਹੋਵੇਗਾ। ਪ੍ਰੀਤੀ ਸਿਨਹਾ ਨੇ ਸੋਮਵਾਰ ਨੂੰ ਇਹ ਅਹੁਦਾ ਸੰਭਾਲ ਲਿਆ।

ਸਾਲ 1966 ਵਿੱਚ ਗਠਤ ਹੋਏ ਯੂਐਨਸੀਡੀਐਫ਼ ਦਾ ਮੁੱਖ ਦਫ਼ਤਰ ਨਿਊਯਾਰਕ ਵਿੱਚ ਹੈ। ਇਸ ਦਾ ਕੰਮ ਘੱਟ ਵਿਕਸਤ ਦੇਸ਼ਾਂ ਨੂੰ ਛੋਟੇ ਕਰਜ਼ ਉਪਲੱਬਧ ਕਰਾਉਣਾ ਹੈ। ਸਿਨਹਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਯੂਐਨਸੀਡੀਐਫ਼ ਵਿੱਚ ਉਹਨਾਂ ਦਾ ਟੀਚਾ ਪੂੰਜੀ ਬਣਾਉਣਾ ਹੋਵੇਗਾ। ਉਨ੍ਹਾਂ ਨੇ ਜੂਡਿਥ ਕਾਰਲ ਦੀ ਥਾਂ ਇਹ ਅਹੁਦਾ ਸੰਭਾਲਿਆ ਹੈ, ਜੋ ਸੰਯੁਕਤ ਰਾਸ਼ਟਰ ਵਿੱਚ ਆਪਣੇ 30 ਸਾਲ ਦੇ ਕਰੀਅਰ ਦੀ ਸਮਾਪਤੀ ਤੋਂ ਬਾਅਦ ਫਰਵਰੀ ਵਿੱਚ ਸੇਵਾਮੁਕਤ ਹੋਏ ਸਨ।


ਪ੍ਰੀਤੀ ਸਿਨਹਾ ਦਾ ਸਵਾਗਤ ਕਰਦੇ ਹੋਏ ਯੂਐਨਡੀਪੀ ਦੇ ਸੰਚਾਲਕ ਅਚਿਮ ਸਟੇਨਰ ਨੇ ਕਿਹਾ ਕਿ ਦੁਨੀਆ ਦੇ ਘੱਟ ਵਿਕਸਤ ਦੇਸ਼ਾਂ ਲਈ ਯੂਐਨਸੀਡੀਐਫ਼ ਦਾ ਸਮਰਥਨ ਮਹੱਤਵਪੂਰਨ ਹੈ। ਉਹ ਭਵਿੱਖ ਵਿੱਚ ਉਨ੍ਹਾਂ ਦੇ ਸੰਗਠਨਾਂ ਦੇ ਵਿਚਕਾਰ ਮਜ਼ਬੂਤ ਸਾਂਝੇਦਾਰੀ ਨੂੰ ਜਾਰੀ ਰੱਖਣ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਅਤੇ ਛੋਟੇ ਕਾਰੋਬਾਰ ਨੂੰ ਸਮਰੱਥ ਅਤੇ ਮਜ਼ਬੂਤ ਬਣਾਉਣ ਤੇ ਸ਼ਾਮਲ ਅਰਥਵਿਵਸਥਾਵਾਂ ਦਾ ਨਿਰਮਾਣ ਕਰਦੇ ਹੋਏ ਕੋਰੋਨਾ ਮਹਾਂਮਾਰੀ ਦੀ ਅਰਥਵਿਵਸਥਾ ’ਤੇ ਪ੍ਰਭਾਵਾਂ ਨੂੰ ਦੂਰ ਕਰਨ ਲਈ ਕੰਮ ਕਰੇਗੀ।

ਯੂਐਨਸੀਡੀਐਫ਼ ਨੇ ਬਿਆਨ ਵਿੱਚ ਕਿਹਾ ਕਿ ਪ੍ਰੀਤੀ ਸਿਨਹਾ, ਫਾਈਨਾਂਸਿੰਗ ਫਾਰ ਡਿਵੈਲਪਮੈਂਟ ਐਲਐਲਸੀ ਦੀ ਸੀਈਓ ਤੇ ਪ੍ਰੈਜ਼ੀਡੈਂਟ ਦੇ ਰੂਪ ਵਿੱਚ ਕੰਮ ਕਰ ਚੁੱਕੀ ਹੈ, ਜੋ ਜਿਨੇਵਾ ਵਿੱਚ ਇੱਕ ਡਿਵੈਲਮੈਂਟ ਫਾਈਨਾਂਸ ਫਰਮ ਹੈ। ਇਹ ਸਾਧਨ ਜੁਟਾਉਣ, ਡੋਨਰ ਰਿਲੇਸ਼ਨਸ਼ਿਪ, ਇਨੋਵੇਟਿਵ ਕੈਪਿਟਲ ਮਾਰਕਿਟ, ਪਾਰਟਨਰਸ਼ਿਪ, ਸਟ੍ਰੈਟਜੀ, ਬਿਜ਼ਨਸ ਡਿਵੈਲਪਮੈਂਟ ਅਤੇ ਯੂਨਾਈਟਡ ਨੇਸ਼ਨ ਸਸਟੇਨਏਬਲ ਡਿਵੈਲਮੈਂਟ ਗੋਲਜ਼ (ਐਸਡੀਜੀ) ਦੀ ਫਾਈਨਾਂਸ ਐਡਵਾਇਜ਼ਰੀ ’ਤੇ ਧਿਆਨ ਕੇਂਦਰਿਤ ਕਰਦੀ ਹੈ।

Related News

ਅਮਰੀਕਾ ਨੇ MODERNA ਵੈਕਸੀਨ‌ ਨੂੰ ਦਿੱਤੀ ਪ੍ਰਵਾਨਗੀ,ਵੈਕਸੀਨ 94% ਪ੍ਰਭਾਵੀ

Vivek Sharma

ਕੈਨੇਡੀਅਨ ਏਅਰਪੋਰਟਸ ‘ਤੇ ਲੈਂਡ ਕਰਨ ਵਾਲੇ ਟਰੈਵਲਰਜ਼ ਲਈ ਤਿੰਨ ਦਿਨ ਦਾ ਲਾਜ਼ਮੀ ਹੋਟਲ ਕੁਆਰਨਟੀਨ ਨਿਯਮ ਲਾਗੂ

Rajneet Kaur

ਟਰੰਪ ਨੇ ਇਕ ਵਾਰ ਮੁੜ ਤੋਂ ਚੀਨ ਨੂੰ ਪਾਈਆਂ ਲਾਹਣਤਾਂ !

Vivek Sharma

Leave a Comment