channel punjabi
Canada International News North America

ਦਿੱਲੀ ਦੀਆਂ ਹੱਦਾਂ ਉੱਪਰ ਜਾਰੀ ਕਿਸਾਨ ਅੰਦੋਲਨ ਦਾ ਅੱਜ 82ਵਾਂ ਦਿਨ ,ਓਨਟਾਰੀਓ ‘ਚ ਸਿੱਖਸ ਐਂਡ ਗੁਰਦੁਆਰਾ ਕੌਂਸਲ ਵਲੋਂ ਭਾਰਤੀ ਕਿਸਾਨਾਂ ਦਾ ਸਮਰਥਨ

ਦਿੱਲੀ ਦੀਆਂ ਹੱਦਾਂ ਉੱਪਰ ਜਾਰੀ ਕਿਸਾਨ ਅੰਦੋਲਨ ਦਾ ਅੱਜ 82ਵਾਂ ਦਿਨ ਹੈ। ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਕਿਸਾਨ ਹੁਣ ਅੰਦੋਲਨ ਨੂੰ ਤੇਜ਼ ਕਰਨ ਜਾ ਰਹੇ ਹਨ।
ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋਂ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਓਨਟਾਰੀਓ ‘ਚ ਸਿੱਖਸ ਐਂਡ ਗੁਰਦੁਆਰਾ ਕੌਂਸਲ ਨੇ ਭਾਰਤੀ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਦੀ ਹਮਾਇਤ ‘ਚ ਇਕ ਐਲਾਨਨਾਮਾ ਜਾਰੀ ਕੀਤਾ ਹੈ। ਚੇਅਰਮੈਨ ਕੁਲਤਾਰ ਸਿੰਘ ਗਿੱਲ ਨੇ ਕਿਹਾ ਕਿ ਭਾਰਤ ਦੇ ਕਿਸਾਨ ਮੁਸ਼ਕਲ ਦੀ ਘੜੀ ਵਿੱਚ ਹਨ। ਓਨਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਦੇ ਸਾਰੇ ਮੈਂਬਰ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਓਨਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਦੇ ਮੈਂਬਰਾਂ ਨੇ ਕਿਹਾ ਕਿ ਇਸ ਸਮੇਂ ਕਿਸਾਨ ਲਈ ਇਮਤਿਹਾਨ ਦੀ ਘੜੀ ਹੈ। ਇਸ ਲਈ ਅਸੀਂ ਉਨ੍ਹਾਂ ਨਾਲ ਪੂਰਨ ਇਕਜੁਟਤਾ, ਸਹਾਇਤਾ ਅਤੇ ਦ੍ਰਿੜ੍ਹਤਾ ਦਾ ਪ੍ਰਗਟਾਵਾ ਕਰਦੇ ਹਾਂ। ਕੇਂਦਰ ਸਰਕਾਰ ਇਸ ਸਮੇਂ ਫੁੱਟ ਪਾਊ ਅਤੇ ਰਾਜ ਕਰੋ ਦੀ ਨੀਤੀ ਅਪਣਾ ਰਹੀ। ਕਿਸਾਨ ਲੀਡਰਾਂ ਨੂੰ ਦੋਫਾੜ ਕਰਨ ਦੇ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੂੰ ਇਕਜੁੱਟ ਰਹਿਣ ਦੀ ਜ਼ਰੂਰਤ ਹੈ।

ਦਸ ਦਈਏ 26 ਜਨਵਰੀ ਦੀ ਹਿੰਸਾ ਤੋਂ ਬਾਅਦ ਕਿਸਾਨ ਅੰਦੋਲਨ ਨੂੰ ਲੈ ਕੇ ਸਾਰੇ ਗੁੱਸੇ ਹਨ, ਜਦਕਿ ਕਿਸਾਨ ਆਗੂਆਂ ਨੇ ਇਸ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ, ਜਿਨ੍ਹਾਂ ਨੇ ਵੀ ਹਿੰਸਾ ਕੀਤੀ, ਉਹ ਕਿਸਾਨ ਅੰਦੋਲਨ ਦਾ ਹਿੱਸਾ ਨਹੀਂ ਸਨ। ਉਨ੍ਹਾਂ ਕੋਲੋਂ ਅਜਿਹੇ ਲੋਕਾਂ ਨੂੰ ਪਛਾਣਨ ‘ਚ ਗਲਤੀ ਹੋਈ ਹੈ। ਹੁਣ ਅਜਿਹੇ ਗੈਰ-ਸਮਾਜਿਕ ਅਨਸਰਾਂ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਫੜਵਾਉਣ ਲਈ ਸਿੰਘੂ ਬਾਰਡਰ ‘ਤੇ ਖਾਸ ਤੌਰ ‘ਤੇ ਅੰਦੋਲਨ ਦੇ ਅਧਿਕਾਰੀ 125 CCTV ਕੈਮਰੇ ਲਗਵਾ ਰਹੇ ਹਨ।

Related News

23 ਸਾਲਾ ਪੰਕਜ ਗਰਗ ਦੀ ਕੈਨੇਡਾ ‘ਚ ਬਿਮਾਰੀ ਨਾਲ ਹੋਈ ਮੌਤ

Rajneet Kaur

ਬ੍ਰਿਟਿਸ਼ ਕੋਲੰਬੀਆ ‘ਚ ਲਗਾਤਾਰ ਵਧਦਾ ਜਾ ਰਿਹਾ ਹੈ ਕੋਰੋਨਾ ਦਾ ਪ੍ਰਭਾਵ, ਮਾਹਿਰਾਂ ਨੇ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਦਿੱਤੀ ਸਲਾਹ

Vivek Sharma

BIG NEWS : ਕੈਨੇਡਾ ‘ਚ ਦਸੰਬਰ ਦੇ ਅੰਤ ਤੱਕ ਕੋਵਿਡ-19 ਦੇ 60,000 ਮਾਮਲੇ ਹੋ ਸਕਦੇ ਹਨ ਰੋਜ਼ਾਨਾ : ਪਬਲਿਕ ਹੈਲਥ ਏਜੰਸੀ

Vivek Sharma

Leave a Comment