channel punjabi
International News

UN ਦੇ ਸਕੱਤਰ ਜਨਰਲ ਦੀ ਚੋਣ ਲਈ ਭਾਰਤੀ ਮੂਲ ਦੀ ਮਹਿਲਾ ਨੇ ਆਪਣੀ ਉਮੀਦਵਾਰੀ ਦਾ ਕੀਤਾ ਐੇਲਾਨ

ਸੰਯੁਕਤ ਰਾਸ਼ਟਰ (ਯੂਐੱਨ) ਦੇ ਅਗਲੇ ਸਕੱਤਰ ਜਨਰਲ ਦੀ ਚੋਣ ਦੀ ਦੌੜ ਵਿਚ ਭਾਰਤੀ ਮੂਲ ਦੀ ਇਕ ਮਹਿਲਾ ਸ਼ਾਮਲ ਹੋ ਗਈ ਹੈ। ਸੰਯੁਕਤ ਰਾਸ਼ਟਰ (ਯੂਐੱਨ) ਵਿਚ ਕੰਮ ਕਰ ਰਹੀ ਅਕਾਂਕਸ਼ਾ ਅਰੋੜਾ ਨੇ ਇਸ ਅਹੁਦੇ ਲਈ ਆਪਣੀ ਉਮੀਦਵਾਰੀ ਐੇਲਾਨ ਕੀਤੀ ਹੈ। ਉਹ ਸੰਯੁਕਤ ਰਾਸ਼ਟਰ ਵਿਕਾਸ ਪ੍ਰਰੋਗਰਾਮ ਵਿਚ ਆਡਿਟ ਕੋਆਰਡੀਨੇਟਰ ਦੇ ਤੌਰ ‘ਤੇ ਕੰਮ ਕਰ ਰਹੀ ਹੈ। ਅਕਾਂਕਸ਼ਾ ਮੌਜੂਦਾ ਸਕੱਤਰ ਜਨਰਲ ਐਂਟੋਨੀਓ ਗੁਤਰਸ ਖ਼ਿਲਾਫ਼ ਉਮੀਦਵਾਰੀ ਦਾ ਐਲਾਨ ਕਰਨ ਵਾਲੀ ਪਹਿਲੀ ਹਸਤੀ ਹੈ। ਗੁਤਰਸ ਦੂਜੇ ਕਾਰਜਕਾਲ ਲਈ ਆਪਣੀ ਉਮੀਦਵਾਰੀ ਪਹਿਲੇ ਹੀ ਪੇਸ਼ ਕਰ ਚੁੱਕੇ ਹਨ। ਯੂਐੱਨ ਸਕੱਤਰ ਜਨਰਲ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ।


34 ਸਾਲਾਂ ਦੀ ਅਕਾਂਕਸ਼ਾ ਅਨੁਸਾਰ ਉਹ ਦੁਨੀਆ ਦੇ ਚੋਟੀ ਦੇ ਡਿਪਲੋਮੈਟਿਕ ਅਹੁਦੇ ਲਈ ਚੋਣ ਵਿਚ ਉਤਰੇਗੀ। ਇਸ ਲਈ ਉਹ ‘ਅਰੋੜਾ ਫਾਰ ਐੱਸਜੀ’ ਮੁਹਿੰਮ ਇਸੇ ਮਹੀਨੇ ਸ਼ੁਰੂ ਕਰੇਗੀ। ਉਨ੍ਹਾਂ ਨੇ ਆਪਣੇ ਢਾਈ ਮਿੰਟ ਦੇ ਵੀਡੀਓ ਸੰਦੇਸ਼ ਵਿਚ ਕਿਹਾ ਕਿ ਮੇਰੇ ਵਰਗੇ ਅਹੁਦਿਆਂ ‘ਤੇ ਕੰਮ ਕਰਨ ਵਾਲਿਆਂ ਤੋਂ ਮੁੱਖ ਅਹੁਦਾ ਸੰਭਾਲ ਰਹੇ ਲੋਕਾਂ ਖ਼ਿਲਾਫ਼ ਖੜ੍ਹੇ ਹੋਣ ਦੀ ਆਸ ਨਹੀਂ ਕੀਤੀ ਜਾਂਦੀ । ਸਾਡੇ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਅਸੀਂ ਆਪਣੀ ਵਾਰੀ ਦਾ ਇੰਤਜ਼ਾਰ ਕਰੀਏ। ਪੁਰਾਣੀ ਪ੍ਰਕਿਰਿਆ ਤਹਿਤ ਕੰਮ ਕਰਦੇ ਰਹੀਏ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਪਹਿਲੇ ਆਏ ਲੋਕ ਸੰਯੁਕਤ ਰਾਸ਼ਟਰ ਨੂੰ ਜਵਾਬਦੇਹ ਬਣਾਉਣ ਵਿਚ ਨਾਕਾਮ ਰਹੇ ਹਨ। ਇਸ ਲਈ ਉਹ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅਹੁਦੇ ਲਈ ਚੋਣ ਵਿਚ ਖੜ੍ਹੀ ਹੋ ਰਹੀ ਹੈ।

ਪਿਛਲੇ ਮਹੀਨੇ 71 ਸਾਲਾਂ ਦੇ ਗੁਤਰਸ ਨੇ ਇਸ ਦੀ ਪੁਸ਼ਟੀ ਕੀਤੀ ਸੀ ਕਿ ਉਹ ਸਕੱਤਰ ਜਨਰਲ ਅਹੁਦੇ ਲਈ ਚੋਣ ਵਿਚ ਦੁਬਾਰਾ ਖੜ੍ਹੇ ਹੋਣਗੇ। ਉਨ੍ਹਾਂ ਦਾ ਪਹਿਲਾ ਕਾਰਜਕਾਲ ਇਸ ਸਾਲ 31 ਦਸੰਬਰ ਨੂੰ ਖ਼ਤਮ ਹੋਵੇਗਾ। ਸੰਯੁਕਤ ਰਾਸ਼ਟਰ ਦੇ 75 ਸਾਲਾਂ ਦੇ ਇਤਿਹਾਸ ਵਿਚ ਕੋਈ ਵੀ ਮਹਿਲਾ ਸਕੱਤਰ ਜਨਰਲ ਨਹੀਂ ਬਣੀ ਹੈ।

Related News

ਕਨਵਿੰਸ ਸਟੋਰਾਂ ਅਤੇ ਗੈਸ ਸਟੇਸ਼ਨਾਂ ’ਤੇ ਹੋਈਆਂ ਲੁੱਟ-ਖੋਹ ਦੀਆਂ ਵਾਰਦਾਤਾਂ, ਪੁਲਿਸ ਨੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ

Vivek Sharma

ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਨਵੀਂ ਸਰਕਾਰ ‘ਚ ਦੋ ਪੰਜਾਬਣਾਂ ਨੂੰ ਮਿਲੇ ਅਹਿਮ ਅਹੁਦੇ

Vivek Sharma

ਕੈਨੇਡਾ ਦੀ ਸਿਹਤ ਮੰਤਰੀ ਨੇ ਲੋਕਾਂ ਨੂੰ ਗੈ਼ਰ-ਜ਼ਰੂਰੀ ਯਾਤਰਾ ਰੱਦ‌ ਕਰਨ ਅਤੇ ਪਾਬੰਦੀਆਂ ਦੀ ਪਾਲਣਾ ਵਾਸਤੇ ਕੀਤੀ ਅਪੀਲ

Vivek Sharma

Leave a Comment