channel punjabi
Canada News North America

ਕੈਨੇਡਾ ਸਰਕਾਰ ਜਨਤਕ ਆਵਾਜਾਈ ਪ੍ਰੋਜੈਕਟਾਂ ‘ਤੇ 14.9 ਬਿਲੀਅਨ ਡਾਲਰ ਦਾ ਕਰੇਗੀ ਨਿਵੇਸ਼

ਓਟਾਵਾ : ਕੈਨੇਡਾ ਸਰਕਾਰ ਜਨਤਕ ਆਵਾਜਾਈ ਨੂੰ ਹੋਰ ਵਧੀਆ ਬਣਾਉਣ ਲਈ ਵੱਡਾ ਨਿਵੇਸ਼ ਕਰਨ ਜਾ ਰਹੀ ਹੈ। ਟਰੂਡੋ ਸਰਕਾਰ ਨੇ ਜਨਤਕ ਆਵਾਜਾਈ ਪ੍ਰੋਜੈਕਟਾਂ (ਪਬਲਿਕ ਟ੍ਰਾਂਜ਼ਿਟ ਪ੍ਰੋਜੈਕਟਾਂ) ’ਤੇ ਅਗਲੇ 8 ਸਾਲਾਂ ਦੌਰਾਨ 14.9 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਇਸ ਵਿੱਚ ਕੈਨੇਡੀਅਨ ਭਾਈਚਾਰਿਆਂ ਲਈ 2026 ਤੋਂ ਸ਼ੁਰੂ ਹੋਣ ਵਾਲਾ ਪ੍ਰਤੀ ਸਾਲ 3 ਬਿਲੀਅਨ ਡਾਲਰ ਦਾ ਸਥਾਈ ਫੰਡ ਵੀ ਸ਼ਾਮਲ ਹੈ।

PM ਜਸਟਿਨ ਟਰੂਡੋ ਨੇ ਕਿਹਾ ਕਿ ਜਨਤਕ ਆਵਾਜਾਈ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਕੇ ਉਹ ਵਧੀਆ ਮੱਧਵਰਗੀ ਨੌਕਰੀਆਂ ਪੈਦਾ ਕਰਨ, ਜਲਵਾਯੂ ਤਬਦੀਲੀ ਵਿਰੁੱਧ ਲੜਨ ਅਤੇ ਕੈਨੇਡੀਅਨ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲੀ ਅਤੇ ਕਿਫ਼ਾਇਤੀ ਬਣਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਕੋਵਿਡ-19 ਕਾਰਨ ਲੀਹ ਤੋਂ ਉਤਰੀ ਆਰਥਿਕਤਾ ਨੂੰ ਮੁੜ ਪਟੜੀ ’ਤੇ ਲਿਆਂਦਾ ਜਾਵੇ ਅਤੇ ਕੈਨੇਡਾ ਨੂੰ ਹੋਰ ਵੀ ਵਧੀਆ ਦੇੇਸ਼ ਬਣਾਇਆ ਜਾਵੇ, ਜਿੱਥੋਂ ਦਾ ਹਰ ਇੱਕ ਨਾਗਰਿਕ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰ ਸਕੇ।

Related News

ਜਲਦ ਤਿਆਰ ਹੋਵੇਗਾ ਕੋਰੋਨਾ ਨੂੰ ਖ਼ਤਮ ਕਰਨ ਦਾ ਟੀਕਾ

team punjabi

ਅਮਰੀਕਾ ਵਿੱਚ ਵਧੀ ਬੇਰੁਜ਼ਗਾਰੀ ਕਾਰਨ, ਟਰੰਪ ਲੈ ਸਕਦੈ ਅਹਿਮ ਫੈਸਲਾ

team punjabi

ਫੈਡਰਲ ਨੇ ਲਾਭ ਹਾਸਿਲ ਕਰਨ ਲਈ ਸੀਨੀਅਰਜ਼ ਨੂੰ ਟੈਕਸ ਅਦਾ ਕਰਨ ਦੀ ਕੀਤੀ ਅਪੀਲ

Rajneet Kaur

Leave a Comment