channel punjabi
Canada International News North America

ਐਸਟਰਾਜੇ਼ਨੇਕਾ(AstraZeneca) ਕੋਰੋਨਾ ਵੈਕਸੀਨ ਦਾ ਨਵਾਂ ਅਤੇ ਉਨੰਤ ਰੂਪ ਪੱਤਝੜ ਤੱਕ ਤਿਆਰ ਕਰ ਲਏ ਜਾਣ ਪ੍ਰਤੀ ਆਸਵੰਦ, ਨਵੀਂ ਵੈਕਸੀਨ ਨਵੇਂ ਵਾਇਰਸਾਂ ਦਾ ਕਰੇਗੀ ਮੁਕਾਬਲਾ

ਕੋਰੋਨਾ ਵੈਕਸੀਨ ਤਿਆਰ ਕਰਨ ਵਾਲੀ ਕੰਪਨੀ ਐਸਟਰਾਜੇ਼ਨੇਕਾ (AstraZeneca) ਦਾ ਕਹਿਣਾ ਹੈ ਕਿ ਕੋਵਿਡ-19 ਵੈਕਸੀਨ ਦਾ ਨਵਾਂ ਅਤੇ ਉਨੰਤ ਰੂਪ ਪੱਤਝੜ ਤਕ ਇਸਤੇਮਾਲ ਕਰਨ ਲਈ ਤਿਆਰ ਹੋ ਜਾਵੇਗਾ। ਡਰੱਗ ਨਿਰਮਾਤਾ ਕੋਰੋਨਾ ਬਿਮਾਰੀ ਦੇ ਉਭਰ ਰਹੇ ਨਵੇਂ ਰੂਪਾਂ, ਨਵੇਂ ਸਟ੍ਰੇਨ ਜਿਹੜਾ ਕਿ ਪਹਿਲਾਂ ਵਾਲੇ ਕੋਰੋਨਾ ਵਾਇਰਸ ਤੋਂ ਜ਼ਿਆਦਾ ਨੁਕਸਾਨ ਕਰਨ ਵਾਲਾ ਹੈ, ਤੋਂ ਬਚਾਅ ਲਈ ਟੀਕਾ/ਵੈਕਸੀਨ ਤਿਆਰ ਕਰਨ ਵਿੱਚ ਲਗੇ ਹੋਏ ਹਨ। ਆਸ ਕੀਤੀ ਜਾ ਰਹੀ ਹੈ ਕਿ ਮਾਹਿਰ ਕੁਝ ਹੀ ਦਿਨਾਂ ਵਿਚ ਨਵੇਂ ਵੈਕਸੀਨ ਨੂੰ ਬਣਾ ਲੈਣਗੇ।

ਐਂਗਲੋ-ਸਵੀਡਿਸ਼ ਕੰਪਨੀ, ਜੋ ਕਿ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੀ ਗਈ ਇੱਕ ਟੀਕਾ ਬਣਾਉਂਦੀ ਹੈ, ਨੇ ਕਿਹਾ ਕਿ ਉਹ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਮਿਲ ਕੇ ਨਵੇਂ ਰੂਪਾਂ ਦਾ ਮੁਕਾਬਲਾ ਕਰਨ ਲਈ ਸ਼ਾਟ/ਵੈਕਸੀਨ ਨੂੰ ਤਿਆਰ ਕਰਣ ਦਾ ਕੰਮ ਕਰ ਰਹੀ ਹੈ। ਐਸਟਰਾਜ਼ੇਨੇਕਾ ਦੇ ਬਾਇਓ ਫਾਰਮਾਸਿਊਟੀਕਲ ਰਿਸਰਚ ਦੇ ਮੁਖੀ ਮੀਨੇ ਪੰਗਾਲੋਸ ਨੇ ਕਿਹਾ, ਖੋਜਕਰਤਾਵਾਂ ਨੇ ਇਹ ਕੰਮ ਮਹੀਨਾ ਪਹਿਲਾਂ ਸ਼ੁਰੂ ਕੀਤਾ ਸੀ ਜਦੋਂ ਕੋਰੋਨਾ ਦੇ ਨਵੇਂ ਰੂਪ ਦਾ ਪਤਾ ਦੁਨੀਆ ਨੂੰ ਲਗਿਆ ਸੀ।

ਪੰਗਾਲੋਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਨਵੇਂ ਵਾਇਰਸ ਦੇ ਤੋੜ ਲਈ ਅਸੀਂ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ ਅਤੇ ਸਾਨੂੰ ਕੰਮ ਦੇ ਕਈ ਰੂਪਾਂ ਵਿਚ ਸਫਲਤਾ ਵੀ ਮਿਲੀ ਹੈ, ਜਲਦੀ ਹੀ ਕਲੀਨਿਕਲ ਟੈਸਟਾਂ ਲਈ ਯੋਜਨਾ ਤਿਆਰ ਹੋ ਜਾਵੇਗੀ।

ਇਹ ਟਿੱਪਣੀਆਂ ਉਦੋਂ ਆਈਆਂ ਜਦੋਂ ਸੀਈਓ ਪਾਸਕਲ ਸੋਰੀਓਟ ਨੇ ਸ਼ੁਰੂਆਤੀ ਅਧਿਐਨ ਦੇ ਦੌਰਾਨ ਵੈਕਸੀਨ ਨੂੰ ਵਿਕਸਤ ਕਰਨ ਅਤੇ ਇਸ ਦੇ ਉਤਪਾਦਨ ਨੂੰ ਵਧਾਉਣ ਦੇ ਯਤਨਾਂ ਦੌਰਾਨ ਆਈਆਂ ਔਕੜਾਂ ਬਾਰੇ ਸਾਂਝ ਪਾਈ। ਆਪਣੇ ਕੰਮਾਂ ਦਾ ਬਚਾਅ ਕਰਦਿਆਂ ਉਹਨਾਂ ਕਿਹਾ ਕਿ, ਇਹ ਉਹ ਸਮਾਂ ਸੀ ਜਦੋਂ ਯੂਰਪੀ ਯੂਨੀਅਨ ਵਲੋਂ ਇਸਦਾ ਤਿੱਖਾ ਵਿਰੋਧ ਕੀਤਾ ਗਿਆ।

ਹਾਲਾਂਕਿ ਟੀਕਾ ਦਾ ਰੋਲਆਉਟ ਸੰਪੂਰਨ ਨਹੀਂ ਹੈ, ਪਰ ਕਈ ਦੇਸ਼ਾਂ ਦੇ ਰੈਗੂਲੇਟਰਾਂ ਨੇ ਇਹ ਟੀਕਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਪਾਇਆ ਹੈ । ਐਸਟਰਾਜ਼ੇਨੇਕਾ ਇਸ ਮਹੀਨੇ 100 ਮਿਲੀਅਨ ਖੁਰਾਕਾਂ ਤਿਆਰ ਕਰੇਗੀ। ਕੰਪਨੀ ਦਾ ਕਹਿਣੈ ਕਿ ਉਸ ਨੇ ਨੋਟ ਕੀਤਾ ਕਿ ਪਿਛਲੇ ਇੱਕ ਸਾਲ ਤੋਂ ਤਿਆਰ ਹੋਏ ਅਨੇਕਾਂ ਟੀਕਿਆਂ ਵਿਚੋਂ ਸਿਰਫ ਮੁੱਠੀ ਭਰ ਟੀਕੇ ਹੀ ਵਿਆਪਕ ਤੌਰ ‘ਤੇ ਵਰਤਣ ਦੇ ਯੋਗ ਹਨ ਅਤੇ ਬਹੁਤ ਥੋੜੇ ਹੀ ਅਧਿਕਾਰਤ ਹਨ। ਫਿਲਹਾਲ ਇਸ ਵੇਲੇ ਦਵਾ ਕੰਪਨੀ ਦਾ ਪੂਰਾ ਧਿਆਨ ਨਵੇਂ ਵੈਕਸੀਨ ਨੂੰ ਜਲਦ ਤੋਂ ਜਲਦ ਲੋਕਾਂ ਤਕ ਪਹੁੰਚਣ ਤੇ ਕੇਂਦਰਿਤ ਹੈ।

Related News

ਮਿਲਵੁੱਡਜ਼ ਸ਼ੈਫਰਡ ਕੇਅਰ ਸੈਂਟਰ ‘ਚ ਕੋਵਿਡ -19 ਦੇ 24 ਨਵੇਂ ਕੇਸਾਂ ਦੀ ਪੁਸ਼ਟੀ, 2 ਮੌਤਾਂ

Rajneet Kaur

ਨਿਊ ਬਰਨਜ਼ਵਿਕ ਨੇ ਕੋਵਿਡ 19 ਦੇ 7 ਨਵੇਂ ਮਾਮਲਿਆ ਦੀ ਕੀਤੀ ਰਿਪੋਰਟ, ਨਵੇਂ ਮਾਮਲੇ ‘ਸੁਪਰਸਪਰੈਡਰ’ ਨਾਲ ਜੁੜੇ

Rajneet Kaur

ਰੇਜੀਨਾ ‘ਚ ਹੁੱਕਾ ਲੌਂਜ ਨੇ ਸੇਵਾਵਾਂ ਨੂੰ ਕੀਤਾ ਮੁਅੱਤਲ, ਕੋਵਿਡ 19 ਆਉਟਬ੍ਰੇਕ ਦੀ ਕੀਤੀ ਘੋਸ਼ਣਾ

Rajneet Kaur

Leave a Comment