channel punjabi
International News

ਖ਼ਤਮ ਹੋਇਆ ਭਾਰਤ-ਚੀਨ ਸਰਹੱਦ ਵਿਵਾਦ ! ਲੱਦਾਖ ’ਚ ਪੈਂਗੋਂਗ ਝੀਲ ਤੋਂ ਪਿੱਛੇ ਹਟਣਗੇ ਚੀਨੀ ਫੌਜੀ : ਰੱਖਿਆ ਮੰਤਰੀ ਦਾ ਬਿਆਨ

ਪੁਲਿਸ ਨੂੰਨਵੀਂ ਦਿੱਲੀ : ਪਿਛਲੇ ਕਰੀਬ ਨੌਂ ਮਹੀਨਿਆਂ ਤੋਂ ਭਾਰਤ ਅਤੇ ਚੀਨ ਵਿਚਾਲੇ ਚੱਲ ਰਿਹਾ ਸਰਹੱਦ ਵਿਵਾਦ ਹੱਲ ਕੁਝ ਹੱਦ ਤਕ ਸੁਲਝਦਾ ਨਜ਼ਰ ਆ ਰਿਹਾ ਹੈ । ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸੰਸਦ ’ਚ ਭਾਰਤ ਅਤੇ ਚੀਨ ਤਣਾਅ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਦੱਸਿਆ ਕਿ ਮਹੀਨਿਆਂ ਤੋਂ ਜਾਰੀ ਭਾਰਤ ਚੀਨ ਸਰਹੱਦ ਤਣਾਅ ਹੁਣ ਖ਼ਤਮ ਹੋਣ ਜਾ ਰਿਹਾ ਹੈ। ਰਾਜਨਾਥ ਅਨੁਸਾਰ LAC ਦੇ ਕੋਲ ਲੱਦਾਖ ’ਚ ਭਾਰਤ ਅਤੇ ਫ਼ੌਜੀ ਅੜਿੱਕੇ ਹੁਣ ਖ਼ਤਮ ਹੋ ਗਏ ਹਨ। ਰਾਜਨਾਥ ਸਿੰਘ ਨੇ ਅੱਜ ਰਾਜਸਭਾ ’ਚ ਦੱਸਿਆ ਹੈ ਕਿ ਭਾਰਤ-ਚੀਨ ਵਿਚਕਾਰ ਐੱਲਏਸੀ ਦੇ ਕੋਲ ਪੈਂਗੋਂਗ ਲੇਕ ਵਿਵਾਦ ’ਤੇ ਸਮਝੌਤਾ ਹੋ ਗਿਆ ਹੈ ਅਤੇ ਹੁਣ ਇਥੋਂ ਦੋਵਾਂ ਦੇਸ਼ਾਂ ਦੀ ਫ਼ੌਜ ਆਪਣੇ ਸੈਨਿਕਾਂ ਨੂੰ ਪਿੱਛੇ ਹਟਾਣਗੇ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ’ਚ ਕਿਹਾ ਕਿ ਸਤੰਬਰ 2020 ਤੋਂ ਹੀ ਭਾਰਤ ਅਤੇ ਚੀਨ ਦੀ ਫ਼ੌਜ ਅਤੇ ਰਾਜਨੀਤਿਕ ਪੱਧਰ ’ਤੇ ਗੱਲਬਾਤ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੈਂਗੋਂਗ ਝੀਲ ਤੋਂ ਦੱਖਣ ਤੇ ਉੱਤਰ ’ਚ ਸਮਝੌਤਾ ਹੋ ਗਿਆ ਹੈ। ਸਮਝੌਤੇ ਅਨੁਸਾਰ ਦੋਵੇਂ ਪੱਖ ਆਪਣੀਆਂ ਸੈਨਾਵਾਂ ਹਟਾਉਣਗੇ।

ਰਾਜਨਾਥ ਸਿੰਘ ਨੇ ਦੱਸਿਆ ਕਿ ਜਦੋਂ ਦੋਵੇਂ ਸੈਨਾਵਾਂ ਪੂਰੀ ਤਰ੍ਹਾਂ ਨਾਲ ਹੱਟ ਜਾਣਗੀਆਂ, ਉਸਤੋਂ ਬਾਅਦ ਵੀ 48 ਘੰਟਿਆਂ ਦੇ ਅੰਦਰ ਦੋਵਾਂ ਦੇਸ਼ਾਂ ’ਚ ਇਕ ਬੈਠਕ ਹੋਵੇਗੀ। ਚੀਨ ਫਿੰਗਰ 8 ’ਤੇ ਰਹੇਗਾ ਅਤੇ ਭਾਰਤ ਫਿੰਗਰ 3 ’ਤੇ। ਅਜਿਹਾ ਹੀ ਉੱਤਰੀ ਸਰਹੱਦ ’ਤੇ ਵੀ ਕੀਤਾ ਜਾਵੇਗਾ।

ਰਾਜਨਾਥ ਸਿੰਘ ਨੇ ਦੱਸਿਆ ਕਿ ਸਰਹੱਦ ’ਤੇ ਅਪ੍ਰੈਲ 2020 ਤੋਂ ਪਹਿਲਾਂ ਦੀ ਸਥਿਤੀ ਬਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੈਟਰੋਲਿੰਗ ਹਾਲੇ ਨਹੀਂ ਹੋਵੇਗੀ। ਸਮਝੌਤਾ ਹੋਣ ਤੋਂ ਬਾਅਦ ਪੈਟਰੋਲਿੰਗ ਫਿਰ ਤੋਂ ਸ਼ੁਰੂ ਹੋਵੇਗੀ। ਕੁਝ ਮੁੱਦੇ ਹਾਲੇ ਵੀ ਬਾਕੀ ਹਨ, ਜਿਨ੍ਹਾਂ ’ਤੇ ਅੱਗੇ ਵੀ ਚਰਚਾ ਜਾਰੀ ਰਹੇਗੀ। ਫਿਲਹਾਲ ਭਾਰਤ-ਚੀਨ ਦਾ ਸਰਹੱਦੀ ਵਿਵਾਦ ਸੁਲਝਦਾ ਪ੍ਰਤੀਤ ਹੋ ਰਿਹਾ ਹੈ।

Related News

ਸਰੀ: ਫਰੇਜ਼ਰ ਹੈਲਥ ਨੇ ਨਿਉਟਨ ਐਲੀਮੈਂਟਰੀ ਸਕੂਲ ‘ਚ ਕੋਵਿਡ -19 ਆਉਟਬ੍ਰੇਕ ਦੀ ਕੀਤੀ ਘੋਸ਼ਣਾ

Rajneet Kaur

UN ਦੇ ਸਕੱਤਰ ਜਨਰਲ ਦੀ ਚੋਣ ਲਈ ਭਾਰਤੀ ਮੂਲ ਦੀ ਮਹਿਲਾ ਨੇ ਆਪਣੀ ਉਮੀਦਵਾਰੀ ਦਾ ਕੀਤਾ ਐੇਲਾਨ

Vivek Sharma

Coronavirus:ਟਰੂਡੋ ਸਿਹਤ ਦੇਖਭਾਲ ਫੰਡਾਂ ਨੂੰ ਹਲ ਕਰਨ ਲਈ ਦਸੰਬਰ ‘ਚ ਪ੍ਰੀਮੀਅਰਾਂ ਨਾਲ ਕਰਨਗੇ ਮੁਲਾਕਾਤ

Rajneet Kaur

Leave a Comment