channel punjabi
Canada International News North America

ਟੋਰਾਂਟੋ ਪੁਲਿਸ ਸਰਵਿਸ ਅਕਤੂਬਰ ਤੱਕ ਅਧਿਕਾਰੀਆਂ ਨੂੰ ਹਜ਼ਾਰਾਂ body-worn ਕੈਮਰੇ ਕਰੇਗੀ ਜਾਰੀ

ਟੋਰਾਂਟੋ ਪੁਲਿਸ ਸਰਵਿਸ ਦਾ ਕਹਿਣਾ ਹੈ ਕਿ ਸਾਰੇ ਫਰੰਟ-ਲਾਈਨ ਅਧਿਕਾਰੀ ਅਕਤੂਬਰ ਦੇ ਅਖੀਰ ਤੱਕ body-worn ਕੈਮਰੇ ਨਾਲ ਤਾਇਨਾਤ ਹੋਣਗੇ। ਇਸ ਪ੍ਰਾਜੈਕਟ ਦੀ ਨਿਗਰਾਨੀ ਕਰਨ ਵਾਲੇ ਸੁਪਰਡੈਂਟ ਮਾਈਕਲ ਬਾਰਸਕੀ ਦਾ ਕਹਿਣਾ ਹੈ ਕਿ ਇਸ ਸਮੇਂ ਤਕਰੀਬਨ 650 ਅਧਿਕਾਰੀਆਂ ਨੇ ਕੈਮਰੇ ਪਹਿਨੇ ਹੋਏ ਹਨ।

ਟੋਰਾਂਟੋ ਪੁਲਿਸ ਨੇ ਹਾਲ ਹੀ ਵਿੱਚ ਐਕਸਨ ਨਾਲ 34 ਮਿਲੀਅਨ ਡਾਲਰ ਵਿੱਚ ਪੰਜ ਸਾਲਾ ਸੌਦੇ ‘ਤੇ ਹਸਤਾਖਰ ਕਰਨ ਦੀ ਖਬਰ ਦਿੱਤੀ ਹੈ, ਜਿਸ ਵਿੱਚ 2,350 ਕੈਮਰੇ ਅਤੇ ਕਲਾਉਡ ਬੇਸਡ ਸਟੋਰੇਜ ਸ਼ਾਮਲ ਹਨ। ਬਾਰਸਕੀ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਅਖੀਰ ਵਿਚ ਅਪਣਾਏ ਗਏ ਕੈਮਰੇ ਇਸ ਗੱਲ ਦਾ ਉਦੇਸ਼ ਹਨ ਕਿ ਪੁਲਿਸ ਅਧਿਕਾਰੀ ਕਿਵੇਂ ਲੋਕਾਂ ਨਾਲ ਪੇਸ਼ ਆਉਂਦੇ ਹਨ।

ਐਸ.ਜੀ.ਟੀ. ਕ੍ਰਿਸ ਮੈਕਕੈਨ, ਨੇ ਕਿਹਾ ਕਿ ਉਹ ਕੁਝ ਮਹੀਨਿਆਂ ਤੋਂ ਬਾਡੀ ਕੈਮਰਾ ਲਗਾ ਰਹੇ ਹਨ ਕੈਮਰੇ ਦੋਵਾਂ ਧਿਰਾਂ ਨੂੰ ਜਵਾਬਦੇਹ ਬਣਾਉਣ ਲਈ ਹਨ। ਉਨ੍ਹਾਂ ਕਿਹਾ ਕਿ ਕਿਸੇ ਨਾਲ ਗੱਲਬਾਤ ਕਰਨ ਦਾ ਤਰੀਕਾ ਨਹੀਂ ਬਦਲਿਆ।ਸਭ ਕੁਝ ਇਕੋ ਵਰਗਾ ਹੈ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਤਕਨੀਕੀ ਤੌਰ ਤੇ ਕਿਸੇ ਨਾਲ ਗੱਲਬਾਤ ਕਰਨ ਲੱਗਿਆ ਤੁਹਾਨੂੰ ਕੈਮਰਾ ਚਾਲੂ ਕਰਨਾ ਯਾਦ ਰਖਣਾ ਹੋਵੇਗਾ।

ਓਨਟਾਰੀਓ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਦੋ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਟੋਰਾਂਟੋ ਵਿੱਚ ਬਲੈਕ ਲੋਕਾਂ ਨੂੰ “ਅਣਅਧਿਕਾਰਤ ਢੰਗ ਨਾਲ” ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਦੁਆਰਾ ਉਨ੍ਹਾਂ ਨੂੰ ਤਾਕਤ ਦੀ ਵਰਤੋਂ ਦਾ ਸਾਹਮਣਾ ਕਰਨਾ ਪਿਆ ਹੈ।

Related News

BIG NEWS : ਜਸਟਿਨ ਟਰੂਡੋ ਨੂੰ ਇੱਕ ਵਾਰ ਫਿਰ ਮਿਲਿਆ ਜਗਮੀਤ ਸਿੰਘ ਦਾ ਸਹਾਰਾ, ਦੂਜੀ ਵਾਰ ਭਰੋਸੇ ਦੀ ਵੋਟ ‘ਚ ਬਚੀ ਟਰੂਡੋ ਸਰਕਾਰ

Vivek Sharma

ਉਂਟਾਰੀਓ ਨਜ਼ਦੀਕ ਹੈਲੀਕਾਪਟਰ ਹਾਦਸੇ ਦਾ ਹੋਇਆ ਸ਼ਿਕਾਰ, ਇੱਕ ਵਿਅਕਤੀ ਗੰਭੀਰ ਜ਼ਖ਼ਮੀ

Vivek Sharma

ਕਿਸਾਨ ਟਰੈਕਟਰ ਪਰੇਡ ‘ਚ ਜਥੇਬੰਦੀਆਂ ਵਲੋਂ ਹਿਦਾਇਤਾਂ ਜਾਰੀ,ਦਿੱਲੀ ਪੁਲਿਸ ਨੇ ਟਰੈਕਟਰ ਪਰੇਡ ਦਾ ਰੂਟ ਮੈਪ ਕੀਤਾ ਜਾਰੀ

Rajneet Kaur

Leave a Comment