channel punjabi
International News North America

ਅਮਰੀਕੀ ਅਦਾਕਾਰਾ ਸੂਜਨ ਸੈਰੰਡਨ ਨੇ ਵੀ ਭਾਰਤੀ ਕਿਸਾਨਾਂ ਦੇ ਸਮਰਥਨ ਵਿਚ ਕੀਤਾ ਟਵੀਟ

ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਅੰਦੋਲਨ ਦੇ 73 ਦਿਨ ਪੂਰੇ ਹੋ ਚੁੱਕੇ ਹਨ। ਕਿਸਾਨ ਸਾਰੀਆਂ ਤਸ਼ੱਦਦਾਂ ਝੱਲਦੇ ਹੋਏ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ। ਪੌਪ ਸਿੰਗਰ ‘ਰਿਹਾਨਾ’ ਵਲੋਂ ਕਿਸਾਨੀ ਅੰਦੋਲਨ ਬਾਰੇ ਕੀਤੇ ਸਵਾਲ ਤੋਂ ਬਾਅਦ ਹੁਣ ਟਵੀਟਰ ‘ਤੇ ਕਈ ਹਸਤੀਆਂ ਸਾਹਮਣੇ ਆ ਰਹੀਆਂ ਹਨ।

ਅਮਰੀਕੀ ਅਦਾਕਾਰਾ ਸੂਜਨ ਸੈਰੰਡਨ ਨੇ ਵੀ ਭਾਰਤੀ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਕੀਤਾ ਹੈ। ਸੂਜਨ ਨੇ ਟਵੀਟ ਕਰਦੇ ਹੋਏ ਲਿਖਿਆ ਹੈ, ‘ਮੈਂ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਨਾਲ ਇਕਜੁੱਟਤਾ ਨਾਲ ਖੜ੍ਹੀ ਹਾਂ। ਪੜ੍ਹੋਂ ਉਹ ਕੌਣ ਹਨ ਅਤੇ ਕਿਉਂ ਅੰਦੋਲਨ ਕਰ ਰਹੇ ਹਨ।

‘ ਸੂਜਨ 75 ਸਾਲ ਦੀ ਅਮਰੀਕੀ ਅਦਾਕਾਰਾ, ਵਰਕਰ ਅਤੇ ਐਗਜ਼ੀਕਿਊਟਿਵ ਪ੍ਰੋਡਿਊਸਰ ਹੈ। ਉਨ੍ਹਾਂ ਨੂੰ ਆਸਕਰ ਸਮੇਤ ਕਈ ਐਵਾਰਡ ਮਿਲ ਚੁੱਕੇ ਹਨ।

Related News

ਅਮਰੀਕਾ ‘ਚ ਲਗਾਤਾਰ ਵਧਦੀ ਜਾ ਰਹੀ ਹੈ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ

Vivek Sharma

ਟੋਰਾਂਟੋ: 26 ਸਾਲਾ ਵਿਅਕਤੀ ਨੇ ਡਾਉਨਟਾਉਨ ਕੋਰ ‘ਚ ਕਈਆਂ ਲੋਕਾਂ ‘ਤੇ ਕੀਤਾ ਹਮਲਾ, ਪੁਲਿਸ ਵਲੋਂ ਕਾਬੂ

Rajneet Kaur

ਕਰੀਬ 10 ਦਿਨਾਂ ਤੱਕ ਇੱਕੋ ਥਾਂ ਤੇ ਫਸੀ ਰਹੀ ਮਹਿਲਾ

Vivek Sharma

Leave a Comment