channel punjabi
Canada International News North America

BIG NEWS : ਬ੍ਰਿਟਿਸ਼ ਕੋਲੰਬੀਆ (B.C.) ਨੇ ਸਮਾਜਿਕ ਇਕੱਠਾਂ ਅਤੇ ਪ੍ਰੋਗਰਾਮਾਂ ‘ਤੇ ਪਾਬੰਦੀ ਅਗਲੇ ਹੁਕਮਾਂ ਤੱਕ ਵਧਾਈ

ਵਿਕਟੋਰੀਆ : ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਪਹਿਲਾਂ ਤੋਂ ਜਾਰੀ ਪਾਬੰਦੀਆਂ ਨੂੰ ਅਗਲੇ ਹੁਕਮਾਂ ਤੱਕ ਇਸੇ ਤਰ੍ਹਾਂ ਲਾਗੂ ਰੱਖਣ ਦਾ ਐਲਾਨ ਕੀਤਾ ਹੈ। ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਬੀ ਸੀ ਸਰਕਾਰ ਨੇ ਸੂਬਾਈ ਸਮਾਜਿਕ ਇਕੱਠਾਂ ਅਤੇ ਸਮਾਗਮਾਂ ‘ਤੇ ਪਾਬੰਦੀ ਲਗਾਈ ਹੋਈ ਹੈ।
ਕੋਰੋਨਾ ਦੇ ਮਾਮਲੇ ਫਿਲਹਾਲ ਕੁਝ ਹੱਦ ਤੱਕ ਘਟਣੇ ਸ਼ੁਰੂ ਹੋਏ ਹਨ ਅਤੇ ਉਮੀਦ ਕੀਤੀ ਜਾ ਰਹੀ ਸੀ ਕਿ ਸੂਬਾ ਸਰਕਾਰ ਇਸ ਵੀਕੈਂਡ ਤੋ ਕੁਝ ਰਿਆਇਤਾਂ ਦੇ ਸਕਦੀ ਹੈ, ਪਰ ਅਜਿਹਾ ਨਹੀਂ ਹੋਇਆ। ਸੂਬਾ ਸਰਕਾਰ ਨੇ ਪਹਿਲਾਂ ਤੋਂ ਜਾਰੀ ਪਾਬੰਦੀਆਂ ਨੂੰ ਕੁਝ ਹੋਰ ਸਮੇਂ ਲਈ ਵੀ ਲਾਗੂ ਰੱਖਣ ਦਾ ਫੈਸਲਾ ਕੀਤਾ ਹੈ ।

ਮੌਜੂਦਾ ਪਾਬੰਦੀਆਂ ਦੀ ਕੋਈ ਅੰਤ ਦੀ ਤਾਰੀਖ ਨਹੀਂ ਹੈ ਅਤੇ ਪ੍ਰੋਵਿੰਸ਼ੀਅਲ ਹੈਲਥ ਅਫਸਰ ਡਾ. ਬੋਨੀ ਹੈਨਰੀ ਪੂਰੀ ਸਥਿਤੀ ਦੇਖਣ ਤੋਂ ਬਾਅਦ ਵਾਧੂ ਪਾਬੰਦੀਆਂ ਜੋੜਨ ਜਾਂ ਮੌਜੂਦਾ ਵਿਵਸਥਾ ਨੂੰ ਸੋਧਣ ਦੀ ਆਗਿਆ ਕਰਨਗੇ।

ਹੈਨਰੀ ਦਾ ਧਿਆਨ ਫਿਲਹਾਲ ਫੋਕਸ ਰਹੇਗਾ VVO ‘ਤੇ ਭਾਵ, ਵੈਰੀਏਂਟ, ਵੈਕਸੀਨ ਅਤੇ ਆਊਟਕਮ ਉਪਰ।

ਡਾ. ਬੋਨੀ ਹੈਨਰੀ ਨੇ ਕਿਹਾ,’ਇਸ ਸਮੇਂ ਸਾਨੂੰ ਆਪਣੀ ਤਰੱਕੀ ਨੂੰ ਬਚਾਉਣ ਦੀ ਲੋੜ ਹੈ। ਇਸ ਸਮੇਂ ਸਾਨੂੰ ਆਪਣੇ ਆਪ ਨੂੰ ਵਧੇਰੇ ਸਮਾਂ ਦੋਣ ਦੀ ਲੋੜ ਹੈ।’

ਹੈਨਰੀ ਨੇ ਕਿਹਾ ਕਿ ਜੇ ਟੀਕਾ ਪ੍ਰੋਗ੍ਰਾਮ ਤਿਆਰ ਹੋ ਜਾਂਦਾ ਹੈ ਅਤੇ ਕੋਵਿਡ-19 ਦੇ ਮਾਮਲੇ ਨਿਯੰਤਰਣ ਅਧੀਨ ਆ ਜਾਂਦੇ ਹਨ ਤਾਂ ਫਰਵਰੀ ਦੇ ਅਖੀਰ ਵਿਚ ਪਾਬੰਦੀਆਂ ਨੂੰ ਕੁਝ ਸੌਖਾ ਕੀਤਾ ਜਾ ਸਕਦਾ ਹੈ।

Related News

ਬੀ.ਸੀ ਵਿੱਚ ਕੋਰੋਨਾ ਵਾਇਰਸ ਦੇ 30 ਨਵੇਂ ਮਾਮਲੇ ਆਏ ਸਾਹਮਣੇ

Rajneet Kaur

ਵਿਸ਼ਵ ਪੰਜਾਬੀ ਕਾਨਫਰੰਸ ਰਜਿ: ਟੋਰਾਂਟੋ ਦੀ ਪ੍ਰਬੰਧਕੀ ਕਮੇਟੀ ਵੱਲੋਂ ਕਿਸਾਨ ਸੰਘਰਸ਼ ਦੀ ਚੜਦੀ ਕਲਾ ਲਈ ਸਿੱਖ ਸਪਿਰਚੂਅਲ ਸੈਂਟਰ ਗੁਰੂ-ਘਰ ਵਿਖੇ ਅਖੰਡ ਪਾਠਾਂ ਦੇ ਭੋਗ ਪਾਏ ਗਏ

Rajneet Kaur

ਸਰੀ : ਸ਼ਹਿਰ ਵਿਚ ਓਵਰਡੋਜ਼ ਕਾਰਨ 12 ਘੰਟਿਆਂ ਦੇ ਅੰਦਰ ਤਿੰਨ ਲੋਕਾਂ ਦੀ ਮੌਤ

Rajneet Kaur

Leave a Comment