channel punjabi
Canada News North America

ਸਰਕਾਰ ਏਅਰਲਾਈਨਜ਼ ਉਦਯੋਗ ਵਾਸਤੇ ਜਲਦੀ ਹੀ ਕਰ ਸਕਦੀ ਹੈ ਪੈਕੇਜ ਦਾ ਐਲਾਨ, ਟਰੂਡੋ ਨੇ ਇੱਕ ਵਾਰ ਮੁੜ ਦਿੱਤਾ ਭਰੋਸਾ

ਓਟਾਵਾ : ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਓਟਾਵਾ ਇਹ ਯਕੀਨੀ ਬਣਾਏਗਾ ਕਿ ਕੋਵਿਡ-19 ਮਹਾਂਮਾਰੀ ਦੀਆਂ ਬੰਦਿਸ਼ਾਂ ਦੇ ਬਾਵਜੂਦ ਏਅਰਲਾਈਨਜ਼ ਉਦਯੋਗ ਨੂੰ ਬਚਾਉਣ ਲਈ ਕੁਝ ਕੀਤਾ ਜਾਵੇ। ਦੂਜੇ ਪਾਸੇ ਏਅਰਲਾਈਨਜ਼ ਕੰਪਨੀਆਂ ਦਾ ਕਹਿਣਾ ਹੈ ਕਿ ਵਾਅਦਾ ਕੀਤੇ ਸਹਾਇਤਾ ਪੈਕਜ ਤੋਂ ਬਿਨਾਂ ਬਹੁਤ ਸਾਰੇ ਏਅਰ ਰੂਟਸ ਖਤਮ ਹੋ ਜਾਣਗੇ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਏਅਰਲਾਈਨਜ਼ ਕੰਪਨੀਆਂ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਝੱਲਦੀਆਂ ਆ ਰਹੀਆਂ ਹਨ ਅਤੇ ਉਹਨਾਂ ਦੀ ਆਰਥਿਕਤਾ ਪ੍ਰਭਾਵਿਤ ਹੋਈ ਹੈ।

ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਹਵਾਈ ਯਾਤਰਾ ਕੈਨੇਡਾ ਲਈ ਮਹੱਤਵਪੂਰਣ ਹੈ। ਕੈਨੇਡਾ ਜੋ ਖੇਤਰਫਲ ਦੇ ਨਜ਼ਰੀਏ ਤੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇੱਕ ਅਜਿਹਾ ਦੇਸ਼ ਜੋ ਕਿ ਛੇ ਸਮੇਂ (Six Time Zones) ਦੇ ਖੇਤਰਾਂ ਵਿੱਚ ਫੈਲਿਆ ਹੋਇਆ ਹੈ । ਬਹੁਤ ਸਾਰੇ ਭਾਈਚਾਰਿਆਂ ਲਈ, ਉਡਾਣਾਂ ਹੀ ਭਰੋਸੇਮੰਦ ਵਿਕਲਪ ਹਨ।

ਸਰਕਾਰ ਅਤੇ ਪ੍ਰਮੁੱਖ ਏਅਰਲਾਈਨਜ਼ਸ ਜਿਵੇਂ ਕਿ ਏਅਰ ਕੈਨੇਡਾ ਅਤੇ ਵੈਸਟਜੈੱਟ ਆਦਿ ਕਈ ਮਹੀਨਿਆਂ ਤੋਂ ਇੱਕ ਸਹਾਇਤਾ ਪੈਕਜ ਬਾਰੇ ਵਿਚਾਰ ਵਟਾਂਦਰੇ ਵਿੱਚ ਹਨ ਪਰ ਅੰਦਰੂਨੀ ਲੋਕਾਂ ਦਾ ਕਹਿਣਾ ਹੈ ਕਿ ਗੱਲਬਾਤ ਹੌਲੀ ਚੱਲ ਰਹੀ ਹੈ।

ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਦਾ ਵੀ ਮੰਨਣਾ ਹੈ ਕਿ ਬੀਤੇ ਇਕ ਸਾਲ ਦੌਰਾਨ ਏਅਰਲਾਈਨਜ਼ ਕੰਪਨੀਆਂ ਵੱਡਾ ਆਰਥਿਕ ਨੁਕਸਾਨ ਝੱਲ ਰਹੀਆਂ ਹਨ। ਉਹਨਾਂ ਇੱਕ ਸਾਲ ਦੇ ਅੰਕੜਿਆਂ ਦਾ ਵੀ ਹਵਾਲਾ ਦਿੱਤਾ।

“ਇਹ ਸਭ ਹੋ ਜਾਣ ਤੋਂ ਬਾਅਦ ਕੈਨੇਡਾ ਨੂੰ ਇੱਕ ਜੀਵੰਤ ਪ੍ਰਤੀਯੋਗੀ ਏਅਰ ਲਾਈਨ ਇੰਡਸਟਰੀ ਚਾਹੀਦੀ ਹੈ ਅਤੇ ਹੋਵੇਗੀ। ਇਹ ਸਾਡੀ ਬੁਨਿਆਦੀ ਸਮਝ ਹੈ”, ਟਰੂਡੋ

ਟਰੂਡੋ ਨੇ ਕਿਹਾ, “ਅਸੀਂ ਉਨ੍ਹਾਂ (ਏਅਰਲਾਈਨਜ਼) ਨਾਲ ਬਹੁਤ ਵਧੀਆ ਵਿਚਾਰ ਵਟਾਂਦਰੇ ਕਰ ਰਹੇ ਹਾਂ, ਅਸੀਂ ਗੱਲਬਾਤ ਜਾਰੀ ਰੱਖ ਰਹੇ ਹਾਂ, ਪਰ ਸਾਨੂੰ ਸਿਰਫ ਇਹ ਪੱਕਾ ਕਰਨ ਦੀ ਜ਼ਰੂਰਤ ਹੈ ਕਿ ਪੈਕੇਜ ਕੈਨੇਡੀਅਨਾਂ ਲਈ ਸਹੀ ਹੈ, ਉਦਯੋਗ ਲਈ ਸਹੀ ਹੈ ਅਤੇ ਭਵਿੱਖ ਲਈ ਸਹੀ ਹੈ।”

ਏਅਰ ਕਨੇਡਾ ਨੇ ਖਾਸ ਕਰਕੇ ਐਟਲਾਂਟਿਕ ਖਿੱਤੇ ਵਿੱਚ ਬੇਸਾਂ ਅਤੇ ਰੂਟਾਂ ਨੂੰ ਫਿਲਹਾਲ ਬੰਦ ਕਰ ਦਿੱਤਾ ਹੈ, ਜੇ ਸੇਵਾਵਾਂ ਵਾਪਸ ਨਹੀਂ ਆਈਆਂ ਤਾਂ ਪ੍ਰਭਾਵ ਬਾਰੇ ਡਰ ਦਾ ਕਾਰਨ ਬਣਦੀਆਂ ਹਨ। ਟਰਾਂਸਪੋਰਟ ਮੰਤਰੀ ਦਾ ਕਹਿਣਾ ਹੈ ਕਿ ਅੰਕੜੇ ਦਿਖਾਉਂਦੇ ਹਨ ਕਿ ਏਅਰ ਲਾਈਨ ਸੈਕਟਰ ਮਹਾਂਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ
ਬਿਜ਼ਨਸ ਕੌਂਸਲ ਆਫ਼ ਕੈਨੇਡਾ ਅਤੇ ਯੂਨੀਫੋਰ ਟ੍ਰੇਡ ਯੂਨੀਅਨ ਦੇ ਮੁਖੀ ਨੇ ਵੀਰਵਾਰ ਨੂੰ ਟਰੂਡੋ ਨੂੰ ਖੁੱਲੀ ਅਪੀਲ ਜਾਰੀ ਕਰਦਿਆਂ ਕਿਹਾ ਕਿ ਇਹ “ਹੈਰਾਨ ਕਰਨ ਵਾਲਾ ਅਤੇ ਦੁਖਦਾਈ” ਸੀ ਕਿ ਓਟਾਵਾ ਅਜੇ ਇੱਕ ਸਹਾਇਤਾ ਪੈਕੇਜ ਨਹੀਂ ਲੈ ਕੇ ਆ ਸਕਿਆ।

Related News

Quebec City mosque shooter: ਕੈਨੇਡਾ ਦੀ ਅਦਾਲਤ ਨੇ ਦੋਸ਼ੀ ਦੀ ਘਟਾਈ ਸਜ਼ਾ

Rajneet Kaur

ਬਰਨਬੀ ‘ਚ ਮੈਟਰੋਟਾਊਨ ਮਾਲ ਤੋਂ ਦੋ 14 ਸਾਲਾਂ ਦੀਆਂ ਕੁੜੀਆਂ ਲਾਪਤਾ

Rajneet Kaur

ਨਵੇਂ ਜੱਜ ਦੀ ਨਿਯੁਕਤੀ ਨੂੰ ਲੈ ਕੇ ਟਰੰਪ ਅਤੇ ਬਿਡੇਨ ਵਿਚਾਲੇ ਖੜਕੀ

Vivek Sharma

Leave a Comment