channel punjabi
International News USA

ਅਮਰੀਕਾ ਦੇ ਰਾਸ਼ਟਰਪਤੀ Joe Biden ਨੇ Donald Trump ਦੇ ਇਮੀਗ੍ਰੇਸ਼ਨ ਨਿਯਮਾਂ ਸਬੰਧੀ ਫੈਸਲੇ ਨੂੰ ਪਲਟਿਆ, ਮੈਕਸੀਕੋ ਬਾਰੇ ਵੀ ਲਿਆ ਵੱਡਾ ਫੈਸਲਾ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ Joe Biden ਵਲੋਂ ਇਮੀਗ੍ਰੇਸ਼ਨ ਨਿਯਮਾਂ ਸਬੰਧੀ ਵੱਡਾ ਫੈਸਲਾ ਲੈਂਦੇ ਹੋਏ ਤਿੰਨ ਅਜਿਹੇ ਕਾਰਜਕਾਰੀ ਆਦੇਸ਼ਾਂ ਨੂੰ ਰੱਦ ਕਰ ਦਿੱਤਾ ਹੈ ਜਿਹੜੇ ਟਰੰਪ ਪ੍ਰਸ਼ਾਸਨ ਨੇ ਦਿੱਤੇ ਸਨ। ਇਨ੍ਹਾਂ ‘ਚ ਪੁਰਾਣੇ ਪ੍ਰਸ਼ਾਸਨ ਦੀ ਸਖਤ ਨੀਤੀ ਕਾਰਨ ਦੱਖਣ ਦੀ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਵੱਖ ਹੋਏ ਪਰਵਾਸੀ ਪਰਿਵਾਰਾਂ ਨੂੰ ਇੱਕ ਕਰਨ ਸਬੰਧੀ ਮਹੱਤਵਪੂਰਨ ਆਦੇਸ਼ ਵੀ ਸ਼ਾਮਲ ਹੈ।

ਇਨ੍ਹਾਂ ਆਦੇਸ਼ਾਂ ‘ਤੇ ਦਸਤਖਤ ਕਰਨ ਮਗਰੋਂ Joe Biden ਨੇ ਕਿਹਾ ਕਿ ਅੱਜ ਪਹਿਲਾ ਕੰਮ ਅਸੀਂ ਸਾਬਕਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਅਨੈਤਿਕ ਤੇ ਦੇਸ਼ ਲਈ ਸ਼ਰਮਨਾਕ ਆਦੇਸ਼ ਨੂੰ ਵਾਪਸ ਲੈ ਕੇ ਕਰ ਰਹੇ ਹਾਂ, ਜਿਸ ‘ਚ ਬੱਚੇ ਆਪਣੀ ਮਾਂ, ਪਰਿਵਾਰ ਤੇ ਪਿਤਾ ਤੋਂ ਵਿਛੜ ਗਏ ਸਨ। ਇਹ ਬੱਚੇ ਤੇ ਉਨ੍ਹਾਂ ਦੇ ਪਰਿਵਾਰ ਹਾਲੇ ਤਕ ਹਿਰਾਸਤ ‘ਚ ਹਨ। ਹੁਣ ਇਹ ਮੁੜ ਆਪਣੇ ਪਰਿਵਾਰਾਂ ਨੂੰ ਮਿਲ ਸਕਣਗੇ। ਦੂਜਾ ਕਾਰਜਕਾਰੀ ਆਦੇਸ਼ ਉਹ ਹੈ, ਜੋ ਦੱਖਣੀ ਸਰਹੱਦ ਤੋਂ ਪਰਵਾਸ ਦਾ ਮੂਲ ਕਾਰਨ ਹੈ। ਉਨ੍ਹਾਂ ਨੇ ਤੀਜਾ ਕਾਰਜਕਾਰੀ ਆਦੇਸ਼ ਟਰੰਪ ਪ੍ਰਸ਼ਾਸਨ ਦੀ ਪੂਰੀ ਇਮੀਗ੍ਰੇਸ਼ਨ ਨੀਤੀ ਦੀ ਸਮੀਖਿਆ ਕਰਨ ਦਾ ਕੀਤਾ ਹੈ।


President Biden ਨੇ ਪਰਵਾਸੀਆਂ ਸਬੰਧੀ ਕਿਹਾ ਕਿ ਉਹ ਤੇ ਉਨ੍ਹਾਂ ਦੇ ਬੱਚੇ ਸਾਡੀ ਆਰਥਿਕ ਵਿਵਸਥਾ ਦੇ ਮਹੱਤਵਪੂਰਨ ਅੰਗ ਹਨ, ਜਿਹੜੇ ਸਿਹਤ, ਨਿਰਮਾਣ, ਸੇਵਾ ਖੇਤਰ ਤੇ ਖੇਤੀ ਦੇ ਕੰਮ ਲੱਗੇ ਹਨ। ਇਹ ਸਾਰੇ ਸਾਡੇ ਅਰਥਚਾਰੇ ਨੂੰ ਅੱਗੇ ਵਧਾਉਣ ‘ਚ ਮਦਦ ਕਰ ਰਹੇ ਹਨ। ਸਾਨੂੰ ਦੁਨੀਆ ‘ਚ ਵਿਗਿਆਨ, ਤਕਨੀਕ ਤੇ ਇਨੋਵੇਸ਼ਨ ਦੇ ਖੇਤਰ ‘ਚ ਸਰਬ ਉੱਚ ਸਥਾਨ ‘ਤੇ ਬਣਾਈ ਰੱਖਣ ‘ਚ ਮਦਦ ਕਰ ਰਹੇ ਹਨ।


Biden ਦੇ ਇਨ੍ਹਾਂ ਆਦੇਸ਼ਾਂ ਨਾਲ ਤੁਰੰਤ ਕਾਫ਼ੀ ਰਾਹਤ ਮਿਲੀ ਹੈ। ਇਹ ਆਦੇਸ਼ ਆਉਣ ਵਾਲੇ ਹਫ਼ਤੇ ਜਾਂ ਮਹੀਨਿਆਂ ‘ਚ ਇਮੀਗ੍ਰੇਸ਼ਨ ਕਾਨੂੰਨਾਂ ਦੇ ਆਸਾਨ ਬਣਾਉਣ ਦਾ ਸਪੱਸ਼ਟ ਸੰਕੇਤ ਹਨ । ਇਮੀਗ੍ਰੇਸ਼ਨ ਸਬੰਧੀ ਨਿਯਮਾਂ ਦੇ ਵਕੀਲਾਂ ਦਾ ਕਹਿਣਾ ਸੀ ਕਿ ਟਰੰਪ ਪ੍ਰਸ਼ਾਸਨ ਵੱਲੋਂ ਕੀਤੇ ਗਏ ਫੈਸਲਿਆਂ ਨੂੰ ਫੌਰੀ ਰੱਦ ਕਰ ਦੇਣਾ ਚਾਹੀਦਾ ਹੈ ਪਰ ਟਰੰਪ ਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਹਾਲੇ ਇਮੀਗ੍ਰੇਸ਼ਨ ਸਬੰਧੀ ਕਈ ਪਾਬੰਦੀਆਂ ‘ਚ ਰਾਹਤ ਦੇਣੀ ਬਾਕੀ ਹੈ, ਜਿਸ ਨਾਲ ਪਰਵਾਸੀਆਂ ਦੇ ਅਨੁਕੂਲ ਪ੍ਰਣਾਲੀ ਬਣਾਈ ਜਾ ਸਕੇ। ਇਸ ਸਬੰਧੀ ਵ੍ਹਾਈਟ ਹਾਊਸ ਦੀ ਪ੍ਰਰੈੱਸ ਸਕੱਤਰ ਜੈਨ ਸਾਕੀ ਨੇ ਕਿਹਾ ਕਿ ਕੁਝ ਵੀ ਇਕ ਰਾਤ ‘ਚ ਨਹੀਂ ਕੀਤਾ ਜਾ ਸਕਦਾ।

Related News

ਕੋਰੋਨਾ ਮਹਾਂਮਾਰੀ ਕਾਰਨ ਹੋਏ ਖ਼ਰਚਿਆਂ ਨੂੰ ਜਨਤਕ ਕਰੇਗੀ ਟਰੂਡੋ ਸਰਕਾਰ, ਲੇਖਾ-ਜੋਖਾ ਅਗਲੇ ਸੋਮਵਾਰ

Vivek Sharma

BIG NEWS : ਮੈਨੀਟੋਬਾ ਵਾਸੀਆਂ ਲਈ ਸ਼ਨੀਵਾਰ ਤੋਂ ਹੋਵੇਗੀ ‘ਅੱਛੇ ਦਿਨਾਂ’ ਦੀ ਮੁੜ ਸ਼ੁਰੂਆਤ

Vivek Sharma

ਦਿੱਲੀ ਜਾ ਰਹੇ ਹਰਿਆਣਾ ਦੇ ਕਿਸਾਨਾਂ ਦੀ ਪੁਲਿਸ ਨਾਲ ਝੜਪ

Rajneet Kaur

Leave a Comment