channel punjabi
Canada News North America

ਬਰੈਂਪਟਨ ਦੇ NDP ਵਿਧਾਇਕਾਂ ਦੀਆਂ ਪਾਰਟੀ ਨੇ ਬਦਲੀਆਂ ਜ਼ਿੰਮੇਵਾਰੀਆਂ

ਬਰੈਂਪਟਨ: ਓਂਟਾਰੀਓ ’ਚ ਵਿਰੋਧੀ ਧਿਰ ਐਨਡੀਪੀ ਵੱਲੋਂ ਬਰੈਂਪਟਨ ਦੇ ਆਪਣੇ ਕੁਝ ਵਿਧਾਇਕਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਫੇਰਬਦਲ ਕੀਤਾ ਗਿਆ ਹੈ, ਜਿਸ ਤਹਿਤ ਵਿਧਾਇਕ ਸਾਰਾ ਸਿੰਘ ਤੇ ਕੇਵਿਨ ਯਾਰਡ ਪਾਰਟੀ ’ਚ ਨਵੀਂ ਭੂਮਿਕਾ ਵਿੱਚ ਨਜ਼ਰ ਆਉਣਗੇ, ਜਦਕਿ ਗੁਰਰਤਨ ਸਿੰਘ ਪਹਿਲਾ ਵਾਂਗ ਓਂਟਾਰੀਓ ਦੇ ਅਟਾਰਨੀ ਜਨਰਲ ਦੇ ਆਲੋਚਕ ਵਜੋਂ ਹੀ ਸੇਵਾਵਾਂ ਨਿਭਾਉਂਦੇ ਰਹਿਣਗੇ।

ਓਂਟਾਰੀਓ ਐਨਡੀਪੀ ਦੀ ਲੀਡਰ ਅਤੇ ਬਰੈਂਪਟਨ ਸੈਂਟਰ ਤੋਂ ਐਮਪੀਪੀ ਸਾਰਾ ਸਿੰਘ ਅਤੇ ਬਰੈਂਪਟਨ ਨੌਰਥ ਤੋਂ ਐਮਪੀਪੀ ਕੇਵਿਨ ਯਾਰਡ ਦੇ ਅਹੁਦੇ ਬਦਲੇ ਗਏ ਹਨ, ਜਿਸ ਤਹਿਤ 2019 ਤੋਂ ਹਾਊਸਿੰਗ ਕ੍ਰਿਟਿਕ ਦੀ ਭੂਮਿਕਾ ਨਿਭਾਉਂਦੀ ਆ ਰਹੀ ਸਾਰਾ ਸਿੰਘ ਨੂੰ ਹੁਣ ਸੀਨੀਅਰਜ਼, ਹੋਮ ਕੇਅਰ ਐਂਡ ਲੌਂਗ-ਟਰਮ ਕੇਅਰ ਲਈ ਪਾਰਟੀ ਦੇ ਆਲੋਚਕ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਕੇਵਿਨ ਯਾਰਡ ਨੂੰ ਕਮਿਊਨਿਟੀ ਸੇਫ਼ਟੀ ਐਂਡ ਕਰੈਕਸ਼ਨਲ ਸਰਵਿਸਜ਼ ਲਈ ਆਲੋਚਕ ਤੋਂ ਹਟਾ ਕੇ ਪਾਰਟੀ ਦੇ ਆਟੋ ਇੰਸ਼ੋਰੈਂਸ ਲਈ ਲੇਜਿਸਲੇਟਿਵ ਵਾਚਡਾਗ ਦਾ ਅਹੁਦਾ ਦਿੱਤਾ ਗਿਆ ਹੈ।

ਐਨਡੀਪੀ ਓਂਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਵਿੱਚ ਮੁੱਖ ਵਿਰੋਧੀ ਧਿਰ ਹੈ। ਵਿਰੋਧੀ ਪਾਰਟੀਆਂ ਕੋਲ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਯੋਜਨਾਵਾਂ ਦਾ ਮੁਲਾਂਕਣ ਕਰਨ ਤੇ ਉਨ੍ਹਾਂ ਦੀ ਆਲੋਚਨਾ ਕਰਨ ਦਾ ਅਧਿਕਾਰ ਹੈ। ਇਸ ਦੇ ਲਈ ਵਿਰੋਧੀ ਧਿਰ ਆਪਣੇ ਕੁਝ ਵਿਧਾਇਕਾਂ ਨੂੰ ਆਲੋਚਕਾਂ (ਕ੍ਰਿਟਿਕ) ਦੀ ਭੂਮਿਕਾ ਲਈ ਚੁਣਦੀਆਂ ਹਨ, ਜੋ ਕਿ ਸਰਕਾਰੀ ਮੰਤਰਾਲੇ ਦੇ ਬਰਾਬਰ ਹੁੰਦਾ ਹੈ।

Related News

ਮਹਾਂਮਾਰੀ 80ਵੇਂ ਕ੍ਰਿਸਮਿਸ ਡਿਨਰ ਦੀ ਸੇਵਾ ਕਰਨ ਤੋਂ ਵੈਨਕੂਵਰ ਪਨਾਹ ਨੂੰ ਨਹੀਂ ਰੋਕ ਸਕਦੀ

Rajneet Kaur

ਅਮਰੀਕਾ ਵਿਖੇ ਇੱਕ ਦਿਨ ‘ਚ 1 ਲੱਖ ਤੋਂ ਵੱਧ ਕੋਰੋਨਾ ਪਾਜ਼ਿਟਿਵ ਮਾਮਲੇ ਆਏ ਸਾਹਮਣੇ

Vivek Sharma

ਕਿਊਬਿਕ ‘ਚ 3 ਅਗਸਤ ਨੂੰ ਲਾਗੂ ਹੋਵੇਗਾ ਨਵਾਂ ਨਿਯਮ, 250 ਲੋਕ ਹੋ ਸਕਣਗੇ ਇਕੱਠੇ

Rajneet Kaur

Leave a Comment