channel punjabi
Canada International News North America

ਅਲਬਰਟਾ ‘ਚ ਕੋਰੋਨਾ ਵੈਰੀਅੰਟ ਦੇ ਮਾਮਲਿਆਂ ਦੀ ਗਿਣਤੀ ‘ਚ ਵਾਧਾ: Dr. Deena Hinshaw

ਕੈਨੇਡਾ ਵਿੱਚ ਕੋਰੋਨਾ ਵਾਇਰਸ ਕਾਰਨ ਜਾਨ ਗੁਆਉਣ ਵਾਲਿਆਂ ਦੀ ਸੰਖਿਆ 20,000 ਤੋਂ ਪਾਰ ਪਹੁੰਚ ਗਈ। ਅਲਬਰਟਾ ‘ਚ ਕੋਵਿਡ 19 ਦੇ 355 ਮਾਮਲੇ ਦਰਜ ਕੀਤੇ ਗਏ ਹਨ। ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸਿਹਤ ਅਧਿਕਾਰੀ ਡਾਕਟਰ ਹਿਨਸ਼ਾਅ ਨੇ ਦੱਸਿਆ ਕਿ ਸੂਬੇ ਵਿਚ ਕੋਰੋਨਾ ਵੈਰੀਅੰਟ ਦੇ ਮਾਮਲਿਆਂ ਦੀ ਗਿਣਤੀ ‘ਚ ਵਾਧਾ ਦੇਖਿਆ ਗਿਆ ਹੈ। ਇਸ ਲਈ ਇਨ੍ਹਾਂ ਨੂੰ ਕਾਬੂ ਕਰਨ ਲਈ ਸੂਬੇ ਨੂੰ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ। ਉਨ੍ਹਾਂ ਦਸਿਆ ਕਿ ਇਹ ਮਾਮਲੇ 37 ਤੋਂ 51 ਹੋ ਗਏ ਹਨ। ਪਿਛਲੇ ਮਹੀਨੇ ਤੋਂ ਬਾਅਦ ਸੂਬੇ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ ਦਰਜ ਹੋ ਰਹੇ ਹਨ। ਇਨ੍ਹਾਂ ਵਿਚੋਂ ਕਈ ਮਾਮਲੇ ਯਾਤਰਾ ਕਰਨ ਵਾਲੇ ਲੋਕਾਂ ਵਿਚੋਂ ਪਾਏ ਗਏ ਹਨ।

ਸਿਹਤ ਅਧਿਕਾਰੀ ਹੋਰ ਲੋਕਾਂ ਦੀ ਵੀ ਜਾਂਚ ਕਰ ਰਹੇ ਹਨ । ਅਧਿਕਾਰੀਆਂ ਮੁਤਾਬਕ 45 ਮਾਮਲਿਆਂ ਵਿਚੋਂ ਕੁਝ ਲੋਕ ਵਿਦੇਸ਼ ਯਾਤਰਾ ਕਰਕੇ ਆਏ ਸਨ ਜਦਕਿ ਕੁਝ ਉਨ੍ਹਾਂ ਦੇ ਸੰਪਰਕ ਵਿਚ ਆਉਣ ਮਗਰੋਂ ਬੀਮਾਰ ਹੋਏ ਹਨ। ਅਲਬਰਟਾ ਦੀਆਂ ਲੈਬ ਹਰ ਰੋਜ਼ 300 ਲੋਕਾਂ ਦਾ ਟੈਸਟ ਕਰ ਰਹੀਆਂ ਹਨ।

ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 3,738 ਹੋਰ ਕੇਸ ਸ਼ਾਮਲ ਕੀਤੇ, ਜਿਸ ਨਾਲ ਦੇਸ਼ ਵਿਚ ਲਾਗਾਂ ਦੀ ਕੁਲ ਸੰਖਿਆ 783,580 ਹੋ ਗਈ ਹੈ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਦੇਸ਼ ਤੋਂ ਕੈਨੇਡਾ ਪਰਤਣ ਵਾਲਿਆਂ ਲਈ ਨਵੇਂ ਉਪਾਵਾਂ ਦੀ ਘੋਸ਼ਣਾ ਕੀਤੀ।

Related News

ਬਰਨਬੀ ਦੇ ਹਿੱਟ ਐਂਡ ਰਨ ਵਿੱਚ 19 ਸਾਲਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ

Rajneet Kaur

ਵੈਨਕੁਵਰ ਪੇਂਟਹਾਉਸ ਦੇ ਮਾਲਕ ਨੂੰ COVID-19 ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਕੀਤਾ ਗਿਆ ਗ੍ਰਿਫਤਾਰ,ਮਾਲਕ ਨੇ ਜ਼ੁਰਮਾਨੇ ਨਾਲ ਲੜਨ ਲਈ ਚਲਾਈ GoFundMe ਮੁਹਿੰਮ

Rajneet Kaur

ਟੋਰਾਂਟੋ : ਕੈਨੇਡਾ ਡੇਅ ਸੇਲੀਬ੍ਰੇਸ਼ਨ ਤੋਂ ਰੌਣਕਾਂ ਗਾਇਬ !

Vivek Sharma

Leave a Comment