channel punjabi
Canada News North America

ਕੈਨੇਡਾ ਦੇ ਇਸ ਵਿਅਕਤੀ ਨੇ ਮਿਰਚਾਂ ਖਾ ਕੇ ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ !

ਓਟਾਵਾ : ਕੈਨੇਡਾ ਦੇ ਇੱਕ ਵਿਅਕਤੀ ਨੇ ਆਪਣੀ ਤਰ੍ਹਾਂ ਦਾ ਵੱਖਰਾ ਰਿਕਾਰਡ ਕਾਇਮ ਕੀਤਾ ਹੈ। ਉਸਨੇ ਆਮ ਮਿਰਚਾਂ ਨਾਲੋਂ 1500 ਗੁਣਾ ਜ਼ਿਆਦਾ ਕੌੜੀਆਂ ਮਿਰਚਾਂ ਖਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਜੈਕ ਨੇ ਸਿਰਫ਼ 9 ਸਕਿੰਟ ਵਿੱਚ 3 ਰੀਪਰ ਮਿਰਚਾਂ ਖਾ ਕੇ ਆਪਣੇ ਹੀ ਬਣਾਏ 3 ਗਿਨੀਜ਼ ਵਿਸ਼ਵ ਕਿਰਾਰਡ ਤੋੜ ਦਿੱਤੇ।
ਰੀਪਰ ਕਾਲੀ ਮਿਰਚ ਇੰਨੀ ਜ਼ਿਆਦਾ ਕੌੜੀ ਹੁੰਦੀ ਹੈ ਕਿ ਖਾਣ ਵਾਲੇ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪੈਂਦਾ ਜਾਂਦਾ ਹੈ ਜਾਂ ਫਿਰ ਉਸ ਦੀ ਮੌਤ ਤੱਕ ਹੋ ਸਕਦੀ ਹੈ, ਪਰ ਕੈਨੇਡਾ ਦੇ ਵਾਸੀ ਮਾਈਕ ਜੈਕ ਨੇ ਸਿਰਫ਼ 9.72 ਸਕਿੰਟ ਵਿੱਚ ਤਿੰਨ ਰੀਪਰ ਕਾਲੀ ਮਿਰਚਾਂ ਖਾ ਲਈਆਂ। ਇਹ ਮਿਰਚਾਂ ਇੰਨੀਆਂ ਖ਼ਤਰਨਾਕ ਹਨ ਕਿ ਜਦੋਂ ਕੋਈ ਵਿਅਕਤੀ ਜੇਕਰ ਇੱਕ ਰੀਪਰ ਮਿਰਚ ਵੀ ਖਾ ਜਾਏ ਤਾਂ ਉਸ ਦਾ ਗ਼ਲ ਪੂਰੀ ਤਰ੍ਹਾਂ ਸੁੱਕ ਜਾਂਦਾ ਹੈ, ਉਲਟੀਆਂ ਹੋਣ ਲਗਦੀਆਂ ਹਨ, ਗਰਦਨ ਤੇ ਸਿਰ ਵਿੱਚ ਭਿਆਨਕ ਦਰਦ ਸ਼ੁਰੂ ਹੋ ਜਾਂਦਾ ਹੈ। ਇਹ ਇੱਕ ਦਿਨ ਨਹੀਂ, ਸਗੋਂ ਕਈ ਦਿਨ ਹੁੰਦਾ ਰਹਿੰਦਾ ਹੈ। ਰੀਪਰ ਕਾਲੀ ਮਿਰਚ ਨੂੰ ਖਾਣ ਨਾਲ ਦਿਮਾਗ ਦੀਆਂ ਨਸਾਂ ਤੱਕ ਸੁੰਗੜਣ ਦੀ ਸੰਭਾਵਨਾ ਬਣ ਜਾਂਦੀ ਹੈ।

ਦੁਨੀਆ ’ਚ ਅਲੱਗ-ਅਲੱਗ ਰਿਕਾਰਡ ਦਰਜ ਕਰਨ ਵਾਲੀ ਸੰਸਥਾ ਗਿਨੀਜ ਬੁਕ ਆਫ਼ ਵਰਲਡ ਰਿਕਾਰਡ ਨੇ ਆਪਣੇ ਫੇਸਬੁੱਕ ਪੇਜ ’ਤੇ ਕੈਨੇਡਾ ਦੇ ਮਾਈਕ ਜੈਕ ਦਾ ਰੀਪਰ ਕਾਲੀ ਮਿਾਰਚ ਖਾਂਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿੱਚ ਮਾਈਕ ਜੈਕ ਸਿਰਫ਼ 9.72 ਸਕਿੰਟ ਵਿੱਚ 3 ਮਿਰਚਾਂ ਖਾ ਜਾਂਦੇ ਹਨ। ਮਾਈਕ ਜੈਕ ਨੇ ਤਿੰਨ ਰੀਪਰ ਕਾਲੀ ਮਿਰਚ ਨੂੰ ਖਾਣ ਦਾ ਕਾਰਨਾਮਾ ਚੌਥੀ ਵਾਰ ਕੀਤਾ ਹੈ। ਇਸ ਤੋਂ ਪਹਿਲਾਂ ਦੇ ਤਿੰਨ ਰਿਕਾਰਡ ਵੀ ਉਨ੍ਹਾਂ ਦੇ ਹੀ ਨਾਮ ਦਰਜ ਹਨ। ਉਨ੍ਹਾਂ ਨੇ ਜਨਵਰੀ 2019 ਵਿੱਚ ਆਪਣਾ ਪਹਿਲਾ ਰਿਕਾਰਡ ਤੋੜਿਆ ਸੀ, ਜਦੋਂ ਉਨ੍ਹਾਂ ਨੇ ਭੂਤ ਜੋਲੋਕਿਆ ਮਿਰਚ ਰਿਕਾਰਡ ਸਮੇਂ ਵਿੱਚ ਖਾਧੀ ਸੀ। ਭੂਤ ਜੋਲੋਕਿਆ ਮਿਰਚ ਹੋਰ ਜ਼ਿਆਦਾ ਗਰਮ ਮੰਨੀ ਜਾਂਦੀ ਹੈ।

Related News

ਭਾਰਤੀ ਮੂਲ ਦੀ ਮਹਿਲਾ ਡਾਕਟਰ ਨੂੰ ਟਵੀਟ ਕਰਨਾ ਪਿਆ ਮਹਿੰਗਾ ! ਸਾਥੀ ਡਾਕਟਰ ਹੀ ਬੇੜੀ ‘ਚ ਬੱਟੇ ਲੱਗੇ ਪਾਉਣ

Vivek Sharma

ਅਧਿਆਪਕ ਉਨ੍ਹਾਂ ਛੇ ਲੋਕਾਂ ਵਿਚੋਂ ਇਕ ਹੈ ਜੋ ਸ਼ਨੀਵਾਰ ਨੂੰ ਜਾਨਲੇਵਾ ਚਾਕੂ ਮਾਰਨ ਵਾਲੇ ਹਮਲੇ ਤੋਂ ਬਚੀ ਜਦੋਂ ਉਸਨੇ ਹਮਲਾਵਰ ਤੋਂ ਇਕ ਹੋਰ ਔਰਤ ਦਾ ਬਚਾਅ ਕਰਨ ਦੀ ਕੀਤੀ ਕੋਸ਼ਿਸ਼

Rajneet Kaur

ਪੰਜਾਬਣ ਕੁੜੀ ਦੇ ਜਜ਼ਬੇ ਨੂੰ ਸਲਾਮ ! ਨਿਵੇਕਲੇ ਅੰਦਾਜ਼ ਵਿੱਚ ਕੀਤਾ ਕਿਸਾਨਾਂ ਦਾ ਸਮਰਥਨ

Vivek Sharma

Leave a Comment